ਹਲਕਾ ਵਿਧਾਇਕ ਵੱਲੋਂ ਵਾਰਡ ਨੰਬਰ 12 ਦੀ ਟਿਕਟ ਰਣਧੀਰ ਸਿੰਘ ਮਲਹੋਤਰਾ ਨੂੰ ਦੇਣ ਤੇ ਕੀਤਾ ਧੰਨਵਾਦ
January 29th, 2021 | Post by :- | 356 Views

ਹਲਕਾ ਵਿਧਾਇਕ ਵੱਲੋਂ ਵਾਰਡ  ਨੰਬਰ 12 ਤੋਂ ਰਣਧੀਰ ਸਿੰਘ  ਮਲਹੋਤਰਾ ਨੂੰ ਟਿਕਟ ਦੇਣ ਤੇ ਕੀਤਾ ਧਨਵਾਦ।

ਜੰਡਿਆਲਾ ਗੁਰੂ 29 ਜਨਵਰੀ (ਕੁਲਜੀਤ ਸਿੰਘ) :- ਜੰਡਿਆਲਾ ਗੁਰੂ ਦੀ ਸਾਫ ਸੁਥਰੀ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਸਵ: ਸ੍ਰ ਅਜੀਤ ਸਿੰਘ ਮਲਹੋਤਰਾ ਗੁਰਸਿੱਖ ਅੰਮ੍ਰਿਤਧਾਰੀ ਬਹੁਤ ਹੀ ਮਿੱਠ ਬੋਲੜੇ ਅਤੇ ਨਿੱਘੇ ਸੁਭਾਅ ਦੇ ਸਨ । ਮਲਹੋਤਰਾ ਪ੍ਰੀਵਾਰ ਚੋਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹਲਕਾ ਇੰਚਾਰਜ ਵਿਧਾਇਕ ਸ੍ਰ: ਸੁਖਵਿੰਦਰ ਸਿੰਘ ਡੈਨੀ ਵੱਲੋਂ ਵਾਰਡ ਨੰਬਰ 12 ਤੋਂ ਰਣਧੀਰ ਸਿੰਘ ਮਲਹੋਤਰਾ ਨੂੰ ਕੋਸਲਰ ਦੀ ਟਿਕਟ ਦੇਣ ਤੇ ਵਾਰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਜਾ ਰਿਹਾ ਹੈ । ਵਾਰਡ ਨੰਬਰ 12 ਦੇ ਵੋਟਰਾਂ ਨੇ ਕਿਹਾ ਕਿ ਸਵ: ਸ੍ਰ: ਅਜੀਤ ਸਿੰਘ ਮਲਹੋਤਰਾ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਨਗਰ ਕੌਂਸਲ ਦੇ ਪ੍ਰਧਾਨ ਦੀ ਸੇਵਾ ਨਿਭਾਉਂਦਿਆਂ ਹੋਇਆ ਸ਼ਹਿਰ ਵਾਸੀਆਂ ਦੇ ਦਿਲਾਂ ਵਿਚ ਇਕ ਵੱਖਰੀ ਥਾਂ ਬਣਾਈ ਹੋਈ ਸੀ । ਸ਼ਹਿਰ ਦੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਸ੍ਰ ਅਜੀਤ ਸਿੰਘ ਮਲਹੋਤਰਾ ਦਾ ਸਤਿਕਾਰ ਬਰਕਰਾਰ ਹੈ । ਸ੍ਰ: ਅਜੀਤ ਸਿੰਘ ਮਲਹੋਤਰਾ ਦੇ 4 ਬੇਟੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਛੋਟਾ ਬੇਟਾ ਸ੍ਰ: ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਉਸਤੋਂ ਵੱਡਾ ਬੇਟਾ ਰਣਧੀਰ ਸਿੰਘ ਧੀਰਾ ਹੈ ਜਿਸ ਦਾ ਨਾਮ ਵੀ ਧੀਰਾ ਹੈ ਅਤੇ ਸੁਭਾਅ ਵੱਲੋਂ ਵੀ ਧੀਰਾ ਤੇ ਮਿਠ ਬੋਲੜਾ ਹੈ  ।ਰਣਧੀਰ ਸਿੰਘ ਮਲਹੋਤਰਾ (ਧੀਰਾ) ਨੂੰ ਕਾਂਗਰਸ ਹਾਈਕਮਾਂਡ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 12 ਤੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ I ਵਾਰਡ ਨੰਬਰ 12 ਦੇ ਵਸਨੀਕਾਂ ਵੱਲੋਂ ਅਤੇ ਸ਼ਹਿਰ ਵਾਸੀਆਂ ਵੱਲੋਂ ਸ੍ਹ: ਰਣਧੀਰ ਸਿੰਘ ਧੀਰਾ ਨੂੰ ਬਹੁਤ ਪਿਆਰ ਮਿਲ ਰਿਹਾ ਹੈ I ਜਿਨ੍ਹਾਂ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ I

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।