ਰਾਜਨ, ਬੱਲ, ਹਰਮੀਤ, ਔਲਖ, ਓਠੀ ਕਰਮਵਾਰ ਪ੍ਰਿੰ: ਕੌੜਾ, ਦੀਵਾਨਾ, ਸੁਖਵੰਤ, ਅਰਸ਼ੀ, ਅਮਨ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਤ
January 25th, 2021 | Post by :- | 54 Views

 

ਬਾਬਾ ਬਕਾਲਾ ਸਾਹਿਬ 25 ਜਨਵਰੀ (ਮਨਬੀਰ ਸਿੰਘ) ਪੰਜਾਬੀ ਸਾਹਿਤ ਸਭਾ (ਰਜਿ:) ਜੰਡਿਆਲਾ ਗੁਰੂ ਵੱਲੋਂ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਸਾਲਾਨਾ ਸਾਹਿਤਕ ਸਮਾਗਮ ਮੌਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀਆਂ ਵੱਖ ਵੱਖ ਸਾਹਿਤਕ ਹਸਤੀਆਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ । ਜੰਡਿਆਲਾ ਗੁਰੂ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਅਤੇ ਮੀਤ ਪ੍ਰਧਾਨ ਸ: ਸਤਿੰਦਰ ਸਿੰਘ ਓਠੀ ਮੁਖੀ ਪੰਜਾਬੀ ਵਿਭਾਗ ਦਿੱਲੀ ਪਬਲਿਕ ਸਕੂੂਲ ਮਾਨਾਂਵਾਲਾ ਦੇ ਉੱਦਮ ਸਦਕਾ ਹੋਏ ਇਸ ਸਮਾਗਮ ਦੀ ਸੁਰੂਆਤ ਸ਼ਮਾਂ ਰੌਸ਼ਨ ਨਾਲ ਕੀਤੀ ਗਈ । ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਅਤੇ “ਕਾਵਿ ਸਾਂਝਾਂ” ਮੈਗਜ਼ੀਨ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਇਸਤੋਂ ਇਲਾਵਾ ਸ: ਤਰਲੋਕ ਸਿੰਘ ਦੀਵਾਨਾ ਦੂਜਾ ਪੰਥਕ ਕਵੀ ਐਵਾਰਡ ਪੰਥਕ ਕਵੀ ਬਲਬੀਰ ਸਿੰਘ ਬੱਲ (ਮੋਰਿੰਡਾ) ਨੂੰ, ਸੁਖਵੰਤ ਆਰਟਿਸਟ ਦੂੂਜਾ ਯਾਦਗਾਰੀ ਐਵਾਰਡ ਸ਼੍ਰੀ ਹਰਮੀਤ ਆਰਟਿਸਟ (ਅੰਮ੍ਰਿਤਸਰ) ਨੂੰ, ਸ: ਕੁਲਦੀਪ ਸਿੰਘ ਅਰਸ਼ੀ ਦੂੂਜਾ ਯਾਦਗਾਰੀ ਐਵਾਰਡ ਧਰਵਿੰਦਰ ਔਲਖ ਨੂੰ ਅਤੇ ਮੱਖਣ ਸਿੰਘ ਅਮਨ ਯਾਦਗਾਰੀ ਐਵਾਰਡ ਸਤਿੰਦਰ ਸਿੰਘ ਓਠੀ ਨੂੰ ਦਿੱਤਾ ਗਿਆ । ਕੈਨੇਡਾ ਤੋਂ ਪਰਤੇ ਸ਼ਾਇਰ ਦਵਿੰਦਰ ਸਿੰਘ ਭੋਲਾ ਨਾਲ ਰੂਬਰੂ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਫ਼ਨਬਸਪ;ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਵੱਡੀ ਪੱਧਰ ਤੇ ਸ਼ਾਮੂਲੀਅਤ ਕੀਤੀ ਗਈ । ਇਸ ਮੌਕੇ ਬਾਬਾ ਬਕਾਲਾ ਸਾਹਿਬ ਸਾਹਿਤ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਮੀਤ ਪ੍ਰਧਾਨ ਡਾ: ਕੁਲਵੰਤ ਸਿੰਘ ਬਾਠ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਸਤਰਾਜ ਜਾਲਾਲਾਂਬਾਦੀ, ਸਕੱਤਰ ਸਿੰਘ ਪੁਰੁੇਵਾਲ, ਸਰਬਜੀਤ ਸਿੰਘ ਪੱਡਾ, ਅਰਜਿੰਦਰ ਬੁਤਾਲਵੀ, ਮੱਖਣ ਸਿੰਘ ਧਾਲੀਵਾਲ, ਬਲਦੇਵ ਸਿੰਘ ਸਠਿਆਲਾ, ਬਲਬੀਰ ਸਿੰਘ ਬੀਰ, ਹਰਜਿੰਦਰ ਸਿੰਘ ਜਸਪਾਲ, ਅਮਨਪ੍ਰੀਤ ਸਿੰਘ ਅਠੌਲਾ, ਰਮਨਦੀਪ ਸਿੰਘ ਵੱਸੀ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ, ਮੀਤ ਪ੍ਰਧਾਨ ਗੁਰਮੀਤ ਕੌਰ ਬੱਲ, ਸਕੱਤਰ ਸੁਰਿੰਦਰ ਖਿਲਚੀਆਂ, ਮਨਪ੍ਰੀਤ ਕੌਰ ਮਨ ਆਦਿ ਨੇ ਵੱਡੀ ਗਿਣਤੀ ਵਿੱਚ ਸ਼ਾਮੂਲੀਅਤ ਕੀਤੀ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਸਾਬਕਾ ਸਕੱਤਰ ਅਰਤਿੰਦਰ ਸੰਧੂ ਸੰਪਾਦਕ ਏਕਮ, ਦਵਿੰਦਰ ਸਿੰਘ ਭੋਲਾ, ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਤੋਂ ਸ਼ਾਇਰ ਮਲਵਿੰਦਰ ਸਿੰਘ, ਸਰਬਜੀਤ ਸਿੰਘ ਸੰਧੂ, ਬਲਜਿੰਦਰ ਮਾਂਗਟ, ਪ੍ਰਿੰਸੀਪਲ ਗਿਆਨ ਸਿੰਘ ਘੇਈ ਅੰਮ੍ਰਿਤਸਰ, ਤਰਨ ਤਾਰਨ ਤੋਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਝਬਾਲ ਤੋਂ ਜਸਵਿੰਦਰ ਝਬਾਲ, ਬਟਾਲਾ ਤੋਂ ਓਮ ਪ੍ਰਕਾਸ਼ ਭਗਤ, ਦੁੱਖਭੰਜਨ ਸਿੰਘ ਪੁਰਤਗਾਲ, ਵਰਿੰਦਰ ਅਜ਼ਾਦ, ਇਕਵੀਰ ਸਿੰਘ ਪੱਟੀ, ਸ਼ਾਇਰਾ ਨਿਰਮਲ ਕੋਟਲਾ, ਸ਼ਾਇਰਾ ਸੁਰਿੰਦਰ ਕੰਵਲ,ਫ਼ਨਬਸਪ; ਛਿੰਦਾ ਲਾਹੌਰੀਆ, ਪੱਤਰਕਾਰ ਗੁਰਦੀਪ ਸਿੰਘ ਨਾਗੀ, ਐਡਵੋਕੇਟ ਵਿਸ਼ਾਲ , ਰਤਨ ਸਿੰਘ ਲੌਹਕਾ, ਸੀਤਲ ਸਿੰਘ ਸ਼ੌਂਕੀ, ਮੱਖੂ ਤੋਂ ਸਾਹਿਤਕਾਰ ਡਾ: ਸਤੀਸ਼ ਕੁਮਾਰਫ਼ਨਬਸਪ; ਸੋਨੀ ਠੁਕਰਾਲ, ਅਮਨਦੀਪ ਸ਼ਰਮਾ ਕਰਤਾਪੁਰ, ਆਦਿ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਇਸ ਦੌਰਾਨ ਨਿਰਮਲ ਕੋਟਲਾ ਵੱਲੋਂ ਪ੍ਰਕਾਸ਼ਿਤ, ਨਾਰੀ ਮੰਚ ਦਾ ਸਾਂਝਾ ਕਾਵਿ ਸੰਗ੍ਰਿਹ “ਸੋ ਕਿਉ ਮੰਦਾ ਆਖੀਐ”, ਜਸਬੀਰ ਝਬਾਲ ਵੱਲੋਂ ਪ੍ਰਾਕਸ਼ਿਤ ਮੈਗਜ਼ੀਨ “ਸਤਰੰਗੀ”, ਸ਼ਾਇਰਾ ਰਜਨੀ ਵਾਲੀਆ ਦੀ ਪੁਸਤਕ “ਟੁੱਟਣਾ ਵ ਿਖੂਬਸੂਰਤ ਹੰੁਦਾ” ਅਤੇ ਵਰਿੰਦਰ ਅਜ਼ਾਦ ਦਾ ਕਹਾਣੀ ਸੰਗ੍ਰਿਹ “ਆਪਣਾ ਭਾਰਤ” ਵੀ ਲੋਕ ਅਰਪਿਤ ਕੀਤੇ ਗਏ । ਮੰਚ ਸੰਚਾਲਨ ਦੇ ਫਰਜ਼ ਸਤਿੰਦਰ ਓਠੀ ਨੇ ਬਾਖੂਬੀ ਨਿਭਾਏ, ਜਦਕਿ ਪ੍ਰਧਾਨ ਐਡਵੋਕੇਟ ਸ਼ੁਕਰਗੁਜਾਰ ਸਿੰਘ ਨੇ ਸਭ ਆਇਆਂ ਦਾ ਧੰਨਵਾਦ ਕੀਤਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।