
ਬਾਬਾ ਬਕਾਲਾ ਸਾਹਿਬ 20 ਜਨਵਰੀ (ਮਨਬੀਰ ਸਿੰਘ ਧੂਲਕਾ)-ਪੰਜਾਬੀ ਸਾਹਿਤ ਸਭਾ (ਰਜਿ:) ਜੰਡਿਆਲਾ ਗੁਰੂ (ਅੰਮ੍ਰਿਤਸਰ) ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੇ ਸਹਿਯੋਗ ਨਾਲ ਇਸ ਮਹੀਨੇ ਦੀ 24 ਜਨਵਰੀ, ਐਤਵਾਰ ਨੂੰ ਸਾਲਾਨਾ ਸਾਹਿਤਕ ਸਮਾਗਮ ਕਰਵਾਉਣ ਜਾ ਰਹੀ ਹੈ । ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਅਤੇ ਮੀਤ ਪ੍ਰਧਾਨ ਸ: ਸਤਿੰਦਰ ਸਿੰਘ ਓਠੀ ਮੁਖੀ ਪੰਜਾਬੀ ਵਿਭਾਗ ਦਿੱਲੀ ਪਬਲਿਕ ਸਕੂੂਲ ਮਾਨਾਂਵਾਲਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਐਤਕੀਂ ਪਹਿਲੀ ਵਾਰ ਸਥਾਪਤ ਕੀਤਾ ਗਿਆ, ਪ੍ਰਿੰਸੀਪਲ ਸੇਵਾ ਸਿੰਘ ਕੌੜਾ ਯਾਦਗਾਰੀ ਐਵਾਰਡ ਪ੍ਰਸਿੱਧ ਸਾਹਿਤਕਾਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ, ਮੈਗਜ਼ੀਨ ਕਾਵਿ ਸਾਂਝਾਂ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਸ: ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਦਿੱਤਾ ਜਾਵੇਗਾ । ਇਸਤੋਂ ਇਲਾਵਾ ਸ: ਤਰਲੋਕ ਸਿੰਘ ਦੀਵਾਨਾ ਦੂਜਾ ਪੰਥਕ ਕਵੀ ਐਵਾਰਡ ਪੰਥਕ ਕਵੀ ਬਲਬੀਰ ਸਿੰਘ ਬੱਲ (ਮੋਰਿੰਡਾ) ਨੂੰ, ਸੁਖਵੰਤ ਆਰਟਿਸਟ ਦੂੂਜਾ ਯਾਦਗਾਰੀ ਐਵਾਰਡ ਸ਼੍ਰੀ ਹਰਮੀਤ ਆਰਟਿਸਟ (ਅੰਮ੍ਰਿਤਸਰ) ਨੂੰ ਅਤੇ ਸ: ਕੁਲਦੀਪ ਸਿੰਘ ਅਰਸ਼ੀ ਦੂੂਜਾ ਯਾਦਗਾਰੀ ਰਾਹ ਦਸੇਰਾ ਐਵਾਰਡ “ਰਾਗ” ਦੇ ਸਹਿ ਸੰਪਾਦਕ ਧਰਵਿੰਦਰ ਔਲਖ ਨੂੰ ਦਿੱਤਾ ਜਾਵੇਗਾ । ਇਸ ਸਮਾਰੋਹ ਦੌਰਾਨ ਕੈਨੇਡਾ ਤੋਂ ਵਾਪਿਸ ਪੰਜਾਬ ਪਹੁੰਚੇ ਸਾਹਿਤਕਾਰ ਦਵਿੰਦਰ ਸਿੰਘ ਭੋਲਾ ਜੀ ਨਾਲ ਰੂਬਰੂ ਪ੍ਰੋਗਰਾਮ ਤਹਿਤ ਕੈਨੇਡਾ ਫੇਰੀ ਸੰਬੰਧੀ ਗੱਲਬਾਤ ਕੀਤੀ ਜਾਵੇਗੀ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ ਅਤੇ ਸਕੱਤਰ ਰਾਜਵਿੰਦਰ ਕੌਰ ਰਾਜ ਨੇ ਬਾਬਾ ਬਕਾਲਾ ਸਾਹਿਤ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਇਹ ਐਵਾਰਡ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਜਿੱਥੇ ਸ੍ਰੀ ਰਾਜਨ ਨੂੰ ਵਧਾਈ ਦਿੱਤੀ ਹੈ, ਉਥੇ ਜੰਡਿਆਲਾ ਸਾਹਿਤ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਐਵਾਰਡ ਨਾਲ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦਾ ਹੋਰ ਵੀ ਮਾਣ ਵਧਿਆ ਹੈ ।
ਫੋਟੋ : 20——01
ਮਰਹੂਮ ਪ੍ਰਿੰ: ਸੇਵਾ ਸਿੰਘ ਕੌੜਾ ਅਤੇ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਫਾਇਲ ਤਸਵੀਰ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।