ਡੇਮੋਕ੍ਰੇਟਿਕ ਫਰੰਟ ਨੇ ਖਿਲਚੀਆਂ ਵਿੱਖੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ।
January 16th, 2021 | Post by :- | 72 Views
ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਖਿਲਚੀਆ ਵਿਖੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ
ਸਰਕਾਰੀ ਸਿੱਖਿਆ ਨੂੰ ਤਬਾਹ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਤੁਰੰਤ ਹਟਾਏ ਪੰਜਾਬ ਸਰਕਾਰ : (ਡੀ.ਟੀ.ਐਫ.)
ਜੰਡਿਆਲਾ ਗੁਰੂ 16 ਜਨਵਰੀ… ਕੁਲਜੀਤ ਸਿੰਘ
ਸਿੱਖਿਆ ਸਕੱਤਰ ਵੱਲੋੰ ਸਿੱਖਿਆ ਸਮੇਤ ਅਧਿਆਪਕਾਂ ਨਾਲ਼ ਜੁੜੇ ਮਸਲਿਆਂ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਡੀਟੀਐਫ ਪੰਜਾਬ ਦੇ ਜਨਰਲ ਕੌਂਸਲ ਵਿੱਚ ਐਲਾਨੇ ਸੂਬਾਈ ਸੱਦੇ ‘ਤੇ ਜੰਡਿਆਲਾ, ਤਰਸਿੱਕਾ ਅਤੇ ਰਈਆ -1, ਰੲੀਅਾ-2 ਬਲਾਕਾਂ   ਦੇ  ਅਧਿਆਪਕਾਂ ਨੇ ਭਰਵੀਂ ਗਿਣਤੀ  ਵਿੱਚ  ਲਾਮਬੰਦ ਹੋ ਕੇ  ‘ਸਕੱਤਰ ਭਜਾਓ, ਸਿੱਖਿਆ ਬਚਾਓ’ ਦੇ ਨਾਅਰਿਆਂ ਨਾਲ਼ ਅੱਡਾ ਖਿਲਚੀਆਂ ਵਿਖੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ।
ਡੀ.ਟੀ.ਐਫ ਪੰਜਾਬ ਦੇ ਸੂਬਾਈ ਜਨਰਲ ਇਜਲਾਸ ਵਿੱਚ ਪਾਸ ਕੀਤੇ ਸੰਘਰਸ਼ੀ ਐਲਾਨਾਂ ਅਨੁਸਾਰ ਅੱਜ ਅੱਡਾ ਖਿਲਚੀਆਂ ਵਿਖੇ ਸੈਂਕੜੇ ਅਧਿਆਪਕਾਂ ਨੇ ਅਸ਼ਵਨੀ ਅਵਸਥੀ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਅਤੇ ਸਾਥੀ ਜਰਮਨਜੀਤ ਸਿੰਘ ਸੂਬਾ ਜਨਰਲ ਸਕੱਤਰ ਡੀ.ਐਮ.ਐਫ ਪੰਜਾਬ   ਦੀ ਅਗਵਾਈ ਵਿੱਚ ਭਰਵੀਂ ਲਾਮਬੰਦੀ ਕਰਕੇ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਅਸ਼ਵਨੀ ਅਵਸਥੀ ਅਤੇ ਜਰਮਨਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸ਼ਤ ਪ੍ਰਤੀਸ਼ਤ ਆਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ ਵਿੱਚ ਸ਼ਤ ਪ੍ਰਤੀਸ਼ਤ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਹੁਣ ਜਦੋੰ 10 ਮਹੀਨਿਆਂ ਮਗਰੋਂ ਸਕੂਲ ਖੁੱਲੇ ਹਨ ਤਾਂ ਸਿੱਖਿਆ  ਸਕੱਤਰ ਦੇ ਸ਼ਤ ਪ੍ਰਤੀਸ਼ਤ ਦੇ ਗੈਰਵਿਗਿਆਨਕ ਅਤੇ ਹਵਾਈ ਮਾਡਲ ਦੀ ਪ੍ਰਾਪਤੀ ਲਈ, ਅਸਲ ਸਿੱਖਿਆ ਤੋੰ ਮੁਕੰਮਲ ਵਿਰਵੇ ਰਹੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਹਫਤਾਵਰੀ ਟੈਸਟਾਂ ਵਿੱਚ ਉਲਝਾ ਕੇ ਸਿੱਖਿਆ ਦੇ ਮਨੋਰਥ ਨੂੰ ਖਤਮ ਕਰਨ ਦੀ ਰਹਿੰਦੀ ਕਸਰ ਪੂਰੀ ਕੀਤੀ ਜਾ ਰਹੀ ਹੈ। ਵਿਭਾਗ ਦੇ ਇਨ੍ਹਾਂ ਹੁਕਮਾਂ ਅਨੁਸਾਰ ਹਰ ਰੋਜ਼ ਹਫ਼ਤਾਵਾਰੀ ਟੈਸਟ ਲੈਣ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ  ਮੋਬਾਇਲ ਰਾਹੀਂ ਜਾਰੀ ਹੁਕਮਾਂ ਦੇ ਗੁਲਾਮ ਬਣਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਮਾੜੇ ਸਿੱਟਿਆਂ ਵਜੋਂ  ਅਧਿਆਪਕਾਂ ਅਤੇ ਵਿਦਿਆਰਥੀਆਂ ਦੀ  ਰਚਨਾਤਮਕਤਾ ਦੇ ਵਿੱਚ ਨਿਘਾਰ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕੀ ਜਦੋਂ ਵਿਭਾਗ ਦੀ ਮਰਜ਼ੀ ਹੁੰਦੀ ਹੈ ਤਾਂ ਸਿਨਿਓਰਟੀ ਲਿਸਟ ਸਬੰਧੀ  ਪੈਰਵੀ ਮਾਨਯੋਗ ਕੋਰਟ ਵਿੱਚ ਕੀਤੀ ਜਾਂਦੀ ਹੈ, ਪਰੰਤੂ ਲੰਬੇ ਸਮੇਂ ਤੋਂ ਪ੍ਰਮੋਸ਼ਨਾ ਉਡੀਕ ਰਹੇ ਮਾਸਟਰ ਕੇਡਰ ਦੇ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਸੀਨੀਅਾਰਟੀ ਲਿਸਟ ਦਾ ਬਹਾਨਾ ਬਣਾ ਕੇ  ਪ੍ਰਮੋਸ਼ਨਾਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਇਸ ਵਤੀਰੇ ਦਾ  ਜਥੇਬੰਦੀ ਕਰੜਾ ਨੋਟਿਸ ਲੈਂਦੀ ਹੈ। ਅਧਿਆਪਕ ਜਥੇਬੰਦੀਆਂ ਦੇ ਨਾਲ ਚਾਰ ਮੰਤਰੀਆਂ ਦੀ ਹੋਈ ਮੀਟਿੰਗ  ਵਿੱਚ ਸਾਰੀਆਂ ਵਿਕਟੇਮਾਈਜ਼ੇਸ਼ਨਾਂ  ਰੱਦ ਕੀਤੀਆਂ ਗਈਆਂ ਸਨ, ਜੋ ਕਿ ਅੱਜ ਤਕ ਸਿੱਖਿਆ ਸਕੱਤਰ ਵੱਲੋਂ ਪੈਂਡਿੰਗ ਰੱਖੀਆਂ ਗਈਆਂ ਹਨ। ਓ.ਡੀ.ਐੱਲ  ਰਾਹੀ ਸਿੱਖਿਆ ਪ੍ਰਾਪਤ ਅਧਿਆਪਕਾਂ  ਨੂੰ ਜਾਣਬੁੱਝ ਕੇ ਨਿਯਮਤ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਸਿਵਲ ਸੇਵਾਵਾਂ ਨਿਯਮਾਂ ਨੂੰ ਤੋੜ ਮਰੋੜ ਕੇ  ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕਾਂ  ਦੇ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਗ਼ੈਰਵਾਜਬ ਗ਼ੈਰ ਸੰਵਿਧਾਨਕ ਰੈਸ਼ਨੇਲਾਈਜ਼ੇਸ਼ਨ ਦੀ ਨੀਤੀ ਨੂੰ ਲੁਕਵੇਂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੀ ਆਕਾਰ ਘਟਾਈ ਕੀਤੀ ਜਾ ਰਹੀ ਹੈ..
ਅਾਪਣੀ ਨਾਕਾਮੀ ਲੁਕਾੳੁਣ ਲੲੀ ਸਿੱਖਿਆ ਸਕੱਤਰ ਵੱਲੋੰ ਥੋਕ ਵਿੱਚ ਪ੍ਰਸ਼ੰਸ਼ਾ ਪੱਤਰ ਵੰਡ ਕੇ ਅਧਿਆਪਕਾਂ ਦੇ ਹਕੀਕੀ ਮਸਲਿਆਂ ਤੇ ਪਰਦਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਨਤਕ ਸਿੱਖਿਆ ਨੂੰ ਹਾਸ਼ੀਏ ‘ਤੇ ਧੱਕਣ ਵਾਲੇ ਸਕੱਤਰ ਖਿਲਾਫ ਅਧਿਆਪਕਾਂ ਵਿੱਚ ਵੱਡੇ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਵੱਲੋੰ ਉਸਦੀ ਪਿੱਠ ਥਾਪੜੀ ਜਾ ਰਹੀ ਹੈ, ਜਿਸਨੂੰ ਕਿਸਾਨਾਂ ਦੇ ਵਿਸ਼ਾਲ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਦਾ ਖੇਤੀ ਕਨੂੰਨਾਂ ਨੂੰ ਵਾਪਸ ਨਾ ਲੈਣ ਦੇ ਧਾਕੜ ਰਵੱਈਏ ਦੇ ਸਮਾਨ ਦੇਖਣਾ ਚਾਹੀਦਾ ਹੈ।
ਇਸ ਮੌਕੇ  ਵਿਪਨ ਰਿਖੀ, ਚਰਨਜੀਤ ਸਿੰਘ ਰਾਜਧਾਨ, ਮਨਪ੍ਰੀਤ ਤਰਸਿੱਕਾ, ਸੁਖਜਿੰਦਰ ਸਿੰਘ ਬਿੱਟਾ, ਕੇਵਲ ਸਿੰਘ, ਰਾਕੇਸ਼ ਕੁਮਾਰ, ਜਸਬੀਰ ਸਿੰਘ ਖਿਲਚੀਅਾਂ, ਕੁਲਵਿੰਦਰ ਕੁਮਾਰ ਬਾਵਾ, ਕਵਲਜੀਤ ਸਿੰਘ ਮਦੇਪੁਰ, ਮੇਜਰ ਸਿੰਘ ਵਡਾਲਾ, ਰੋਸ਼ਨ ਲਾਲ, ਮੁਖਤਾਰ ਸਿੰਘ ਮੁੱਛਲ, ਗੁਰਬਿੰਦਰ ਸਿੰਘ, ਅਮਰਿੰਦਰ ਸਿੰਘ, ਰਾਜਨ ਸ਼ਰਮਾਂ, ਕਾਬਲ ਸਿੰਘ, ਗੁਰਬੰਤਾ ਸਿੰਘ, ਕੰਵਲਜੀਤ ਕੌਰ, ਰਣਜੀਤ ਕੌਰ, ਭਾਰਤੀ ਸ਼ਰਮਾਂ, ਸੁਖਬੀਰ ਕੌਰ, ਸੁਖਨੰਦਨ ਕੌਰ, ਰੁਪਿੰਦਰ ਸਿੰਘ ਰੲੀਅਾ, ਪ੍ਰਮੋਦ ਸ਼ਰਮਾਂ, ਅਰਵਿੰਦਰਬੀਰ ਸਿੰਘ, ਬਲਵੰਤ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ ਅਤੇ ਬਬੀਤਾ ਸ਼ਰਮਾਂ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।