ਟੋਲ ਫਰੀ ਨੰ:1968 ਤੇ ਲਈ ਜਾ ਸਕਦੀ ਹੈ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ:- ਸੀ.ਜੇ.ਐਮ ਚੌਹਾਨ
January 14th, 2021 | Post by :- | 26 Views

ਬਠਿੰਡਾ, 14 ਜਨਵਰੀ (ਬਾਲ ਕ੍ਰਿਸ਼ਨ )-ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀ ਕਮਲਜੀਤ ਲਾਂਬਾ ਦੀ ਪ੍ਰਧਾਨਗੀ ਹੇਠ ਸ਼੍ਰੀ ਅਸ਼ੋਕ ਕੁਮਾਰ ਚੌਹਾਨ, ਸਿਵਲ ਜੱਜ (ਸੀਨੀਅਰ ਡਵੀਜਿਨ)/ਸੀ.ਜੇ.ਐਮ ਕਮ ਸਕੱਤਰ ਵੱਲੋਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪਿਛਲੇ ਕੁਆਟਰ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਸਭਾ ਅਤੇ ਮੈਂਬਰਾਂ ਦੁਆਰਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕੰਮਕਾਜ਼ ਪ੍ਰਤੀ ਸਤੁੱਸ਼ਟੀ ਅਤੇ ਸਹਿਮਤੀ ਪ੍ਰਗਟ ਕੀਤੀ।
ਇਸ ਦੌਰਾਨ ਸਿਵਲ ਜੱਜ/ਸੀ.ਜੇ.ਐਮ.ਕਮ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਸ਼ੋਕ ਕੁਮਾਰ ਚੌਹਾਨ ਨੇ ਆਮ ਜਨਤਾ ਨੂੰ ਸਨੇਹਾ ਦਿੱਤਾ ਕਿ ਉਨਾਂ ਨੇ ਜੇਕਰ ਕੋਈ ਕਾਨੂੰਨੀ ਸਲਾਹ/ਸਹਾਇਤਾ ਲੈਣੀ ਹੈ ਤਾਂ ਉਹ ਟੋਲ ਫਰੀ ਨੰ:1968 ਦੀ ਵਰਤੋਂ ਕਰਕੇ ਕਾਨੂੰਨੀ ਸਲਾਹ ਜਾਂ ਸਹਾਇਤਾ ਲੈ ਸਕਦੇ ਹੈ। ਇਸ ਤੋਂ ਇਲਾਵਾ ਜ਼ਿਲਾ ਕਚਹਿਰੀ, ਬਠਿੰਡਾ ਵਿਖੇ ਵਿਕਲਪੀ ਝਗੜਾ ਨਿਵਾਰਣ ਕੇਂਦਰ (ਏ.ਡੀ.ਆਰ. ਸੈਂਟਰ) ਬਣਿਆ ਹੋਇਆ ਹੈ, ਜਿਸ ਵਿੱਚ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ/ਸਲਾਹ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।