26 ਜਨਵਰੀ ਦੀ ਤਿਆਰੀ ਪੂਰੇ ਜ਼ੋਰਾਂ ਤੇ ,20 ਜਨਵਰੀ ਨੂੰ ਪੰਜਾਬ ਤੋਂ ਲੱਖਾਂ ਟ੍ਰੈਕਟਰ ਟਰਾਲੀਆਂ ਹੋਣਗੇ ਰਵਾਨਾ ।
January 14th, 2021 | Post by :- | 66 Views
  1. 26 ਜਨਵਰੀ ਦੀ ਤਿਆਰੀ ਪੂਰੇ ਜੋਰਾਂ ਤੇ 20 ਜਨਵਰੀ ਨੂੰ ਪੰਜਾਬ ਤੋਂ ਲੱਖਾਂ ਟਰੈਕਟਰ ਟਰਾਲੀਆਂ ਹੋਣਗੇ ਰਵਾਨਾ,ਰੇਲ ਰੋਕੋ ਅੰਦੋਲਨ 113ਵੈ ਦਿਨ ਵਿੱਚ ਦਾਖਲ।                                                ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦਸਿਆ ਕਿ ਅੱਜ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਅਰਥੀ ਫੂਕੀ ਗਈ।ਰੇਲ ਰੋਕੋ ਅੰਦੋਲਨ ਦੇ 113ਵੈ ਦਿਨ ਨਰਿੰਦਰਪਾਲ ਸਿੰਘ ਜਤਾਲਾ ਦੀ ਅਗਵਾਈ ਵਿੱਚ ਜਥੇ ਵੱਲੋਂ ਸ਼ਮੂਲੀਅਤ ਕੀਤੀ ਗਈ।ਆਗੂਆਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾ ਬਾਰੇ ਪੂਰੀ ਤਰ੍ਹਾਂ ਪਤਾ ਹੈ ਅਤੇ ਭਾਜਪਾ ਆਪਣੇ ਭੜਕਾਊ ਬਿਆਨਾ ਤੋਂ ਬਾਜ਼ ਆਵੇ।ਜੰਡਿਆਲਾ ਗੁਰੂ ਵਿਖੇ ਕਿਸਾਨਾਂ ਵਲੋਂ 40 ਮੁਕਤਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਉਨ੍ਹਾਂ ਦੀ ਕੁਰਬਾਨੀ ਤੋਂ ਸੇਧ ਲੈਣ ਦਾ ਪ੍ਰਣ ਕੀਤਾ।ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ,20 ਜਨਵਰੀ ਨੂੰ ਲੱਖਾਂ ਟਰੈਕਟਰ ਟਰਾਲੀਆਂ ਪੰਜਾਬ ਦੇ ਪਿੰਡਾਂ ਤੋਂ ਦਿੱਲੀ ਵੱਲ ਕੂਚ ਕਰਨਗੇ।ਲੋਹੜੀ ਮੌਕੇ ਕਾਲੇ ਕਾਨੂੰਨਾਂ ਦੀਆ ਕਰੋੜਾਂ ਕਾਪੀਆਂ ਸਾੜਨ ਲਈ ਪੰਜਾਬੀਆਂ ਤੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਬੂਟਾ ਸਿੰਘ ਕਰੀਕਲਾਂ,ਮੰਗਲ ਸਿੰਘ ਸਵਾਇਕੇ, ਡਾਕਟਰ ਗੁਰਨਾਮ ਸਿੰਘ,ਪਵਿੱਤਰ ਸਿੰਘ,ਜਸਵੰਤ ਸਿੰਘ ਸਰੀਂਹ ਵਾਲਾ,ਹਰਨਾਮ ਸਿੰਘ ਰਾਉਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।