ਓ ਪੀ ਸੋਨੀ ਵੱਲੋਂ ਕੇਂਦਰੀ ਹਲਕੇ ਦੇ 15 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਕੀਤੇ ਤਕਸੀਮ ।
January 13th, 2021 | Post by :- | 57 Views
ਓਪੀ ਸੋਨੀ ਵੱਲੋਂ ਕੇਂਦਰੀ ਹਲਕੇ ਦੇ 15 ਪਰਿਵਾਰਾਂ ਨੂੰ  ਵਿੱਤੀ ਸਹਾਇਤਾ ਦੇ ਚੈੱਕ ਤਕਸੀਮ
ਅੰਮ੍ਰਿਤਸਰ,13 ਜਨਵਰੀ:-ਕੁਲਜੀਤ ਸਿੰਘ–  ਅੰਮਿ੍ਰਤਸਰ ਕੇਂਦਰੀ ਹਲਕੇ ਦੇ ਲੋੜਵੰਦ ਪਰਿਵਾਰਾਂ ਨਾਲ ਲੋਹੜੀ ਦੀਆਂ ਖ਼ੁਸ਼ੀਆਂ ਸਾਂਝੀ ਕਰਦੇ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ 15 ਪਰਿਵਾਰਾਂ ਨੂੰ 25-25 ਹਜਾਰ ਰੁਪਏ ਦੀ ਵਿੱਤੀ  ਵਿੱਤੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਉਹ ਪਰਿਵਾਰਾਂ ਦੇ ਹੋਏ ਨੁਕਸਾਨ ਜੋ ਕੇ ਵੱਖ ਵੱਖ ਕਾਰਨਾਂ ਕਰਕੇ ਹੋਇਆ ਹੈ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ  ਪਰ ਮੈਂ ਆਪਣੀ ਤਰਫ ਤੋਂ ਹਰਜਾਨਾ ਦੇਣ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਰ ਨਾਗਰਿਕ ਦੇ ਦੁੱਖ- ਸੁੱਖ ਵਿੱਚ ਨਾਲ ਹੈ  ਚਾਹੇ ਉਹ ਕਿਰਸਾਨੀ ਦਾ ਮੁੱਦਾ ਹੋਵੇ ਜਾਂ ਵਪਾਰ ਦਾ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਰਲ -ਮਿਲ ਕੇ ਸਾਰੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ । ਉਨ੍ਹਾਂ ਨਾਲ ਇਸ ਮੌਕੇ ਉਨ੍ਹਾਂ ਨਾਲ ਸ੍ਰੀ ਵਿਕਾਸ ਸੋਨੀ, ਚੇਅਰਮੈਨ ਸ੍ਰੀ ਮਹੇਸ਼ ਖੰਨਾ, ਸ੍ਰੀ ਕਮਲ ਪਹਿਲਵਾਨ, ਸ੍ਰੀ ਰਣਜੀਤ ਸਿੰਘ, ਸ੍ਰੀ ਪ੍ਰਵੇਸ਼ ਗੁਲਾਟੀ, ਸ੍ਰੀ ਰਿੰਕੂ ਕੁਮਾਰ, ਸ੍ਰੀ ਸ਼ੋਭਾ  ਪ੍ਰਧਾਨ  ਮਨਜੀਤ ਸਿੰਘ, ਸ੍ਰੀ ਲਾਲੀ ਪਹਿਲਵਾਨ ਅਤੇ ਹੋਰ ਸ਼ਖਸੀਅਤਾਂ ਵੀ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।