ਹਜਾਰਾਂ ਟ੍ਰੈਕਟਰ ਟਰਾਲੀਆਂ ਦਾ ਕਾਫਲਾ ਰਾਤ ਸਾਹਬਾਦ ਵਿਖੇ ਰੁਕਿਆ, ਅੱਜ ਸਵੇਰੇ ਦਿੱਲੀ ਸਿਘੂ ਕੁੰਡਲੀ ਬਾਰਡਰ ਨੂੰ ਹੋਇਆ ਜਥਾ ਰਵਾਨਾ, ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ 112ਵੇਂ ਦਿਨ ਵਿੱਚ ਸਾਮਿਲ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਹਜਾਰਾਂ ਵਹੀਕਲਾਂ ਦੀ ਗਿਣਤੀ ਨਾਲ 12 ਜਨਵਰੀ ਨੂੰ ਗੋਲਡਨ ਗੇਟ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਹੈ, ਜਿਸ ਦੀ ਅਗਵਾਈ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ,ਦਫਤਰ ਸਕੱਤਰ ਗੁਰਬਚਨ ਸਿੰਘ ਅਤੇ ਜਿਲਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਕਰ ਰਹੇ ਹਨ, ਉਹ ਕਾਫਲਾ ਦੇਰ ਰਾਤ ਸਾਹਬਾਦ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚਿਆ, ਰਾਤ ਰੁਕਣ ਤੋਂ ਬਾਅਦ ਅੱਜ ਫਿਰ ਪਹਿਲਾਂ ਦੀ ਤਰ੍ਹਾਂ ਸਵੇਰੇ 7 ਵਜੇ ਦਿੱਲੀ ਸਿੰਘੂ ਕੁਡਲੀ ਬਾਰਡਰ ਵਿੱਚ ਚੱਲ ਰਹੇ ਅੰਦੋਲਨ ਵਿੱਚ ਸਾਮਿਲ ਹੋਣ ਲਈ ਰਵਾਨਾ ਹੋਇਆ, ਦੱਸਣਯੋਗ ਹੈ ਕਿ ਕਿਸਾਨ ਮਜਦੂਰ ਜਥੇਬੰਦੀ ਦਾ ਇਹ ਵੱਡਾ ਕਾਬਲਾ ਕਰੀਬ 35/40 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।ਅਤੇ ਇਹ ਜਥਾ 26 ਜਨਵਰੀ ਨੂੰ ਦਿੱਲੀ ਟ੍ਰੈਕਟਰ ਪਰੇਡ ਮਾਰਚ ਵਿੱਚ ਵੱਡੇ ਪੱਧਰ ਤੇ ਸਮੂਲੀਅਤ ਕਰੇਗਾ। ਇਸ ਮੌਕੇ ਸਕੱਤਰ ਸਿੰਘ ਕੋਟਲਾ,ਗੁਰਦੇਵ ਸਿੰਘ ਗੱਗੋਮਾਹਲ,ਅਜੀਤ ਸਿੰਘ ਠੱਠੀਆ,ਹਰਬਿੰਦਰ ਸਿੰਘ ਭਲਾਈਪੁਰ,ਮੁਖਤਾਰ ਸਿੰਘ ਭੰਗਵਾਂ,ਚਰਨ ਸਿੰਘ ਕਲੇਰ ਘੁਮਾਣ,ਡਾ.ਕੰਵਰਦਲੀਪ ਸਿੰਘ,ਅਮੋਲਕਜੀਤ ਸਿੰਘ, ਸੰਤੋਖ ਸਿੰਘ ਬੁਤਾਲਾ, ਗੁਰਭੇਜ ਸਿੰਘ ਸੂਰੋਪੱਡਾ,ਕਿਰਪਾਲ ਸਿੰਘ ਭੰਗਵਾਂ, ਹਰਪਿੰਦਰ ਸਿੰਘ ਚਮਿਆਰੀ, ਬਲਵੰਤ ਸਿੰਘ ਕੋਟਲਾ,ਗੁਰਦੇਵ ਸਿੰਘ ਵਰਪਾਲ, ਕੁਲਵੰਤ ਸਿੰਘ ਕੱਕੜ,ਜੋਗਾ ਸਿੰਘ ਖਾਰੇ, ਗੁਰਬਿੰਦਰ ਸਿੰਘ ਭਰੋਭਾਲ,ਮੁਖਬੈਨ ਸਿੰਘ,ਕੰਵਲਜੀਤ ਸਿੰਘ ਜੋਧਾਨਗਰੀ,ਬਾਜ ਸਿੰਘ ਸਾਰੰਗੜਾ,ਕੰਵਲਜੀਤ ਸਿੰਘ ਵੰਨਚੜੀ,ਕੁਲਦੀਪ ਸਿੰਘ ਚੱਬਾ ਆਦਿ ਆਗੂ ਹਾਜਰ ਸਨ ।