ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ 111 ਵੇਂ ਦਿਨ ਦਾਖ਼ਿਲ ,ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਹਜ਼ਾਰਾਂ ਵਹੀਕਲਾਂ ਦਾ ਜੱਥਾ ਗੋਲਡਨ ਗੇਟ ਅੰਮ੍ਰਿਤਸਰ ,ਜੰਡਿਆਲਾ ਗੁਰੂ ,ਬਿਆਸ ਤੋਂ ਦਿੱਲੀ ਮੋਰਚੇ ਲਈ ਰਵਾਨਾ ।
January 12th, 2021 | Post by :- | 62 Views

 

ਕਿਸਾਨ ਮਜ਼ਦੂਰ ਜਥੇਬੰਦੀ ਵੱਲੋ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਵਹੀਕਲਾਂ ਦਾ ਜਥਾ ਗੋਲਡਨ ਗੇਟ ਅੰਮ੍ਰਿਤਸਰ,ਜੰਡਿਆਲਾ ਗੁਰੁ,ਬਿਆਸ ਤੋ ਦਿੱਲੀ ਮੋਰਚੇ ਲਈ ਰਵਾਨਾ।  ਜੰਡਿਆਲਾ ਗੁਰੁ ਵਿਖੇ ਰੇਲ ਰੋਕੋੋ ਅੰਦੋਲਨ 111ਵੇਂ ਦਿਨ ਚ ਦਾਖਿਲ।
ਜੰਡਿਆਲਾ ਗੁਰੂ ਕੁਲਜੀਤ ਸਿੰਘ
              ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਅੱਜ ਗੋਲਡਨ ਗੇਟ ਅੰਮ੍ਰਿਤਸਰ ਤੋ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹੋਰ ਵਹੀਕਲਾਂ ਦਾ ਕਾਫਲਾ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਕੀਤਾ ਗਿਆ।ਜਥੇਬੰਦੀ ਵੱਲੋ ਅਗਲਾ ਜਥਾ 20 ਜਨਵਰੀ ਨੂੰ ਤਰਨਤਾਰਨ ਜਿਲੇ ਤੋ ਰਵਾਨਾ ਕੀਤਾ ਜਾਵੇਗਾ।ਜਿਲਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ,ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ ਨੇ ਸਾਂਝੇ ਪ੍ਰੈੱਸ ਬਿਆਨ ਰਾਂਹੀ ਦੱਸਿਆ ਕਿ ਮੋਦੀ ਸਰਕਾਰ ਵੱਲੋ ਸਾਮਰਾਜ ਦੇ ਦਬਾਅ ਹੇਠ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਜੰਡਿਆਲਾ ਗੁਰੁ ਗਹਿਰੀ ਮੰਡੀ ਵਿਖੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 111ਵੇਂ ਦਿਨ ਵਿੱਚ ਦਾਖਲ ਹੋ ਗਿਆ।ਜੰਡਿਆਲਾ ਗੁਰੁ ਰੇਲਵੇ ਟਰੈਕ ਪਾਰਕ ਵਿੱਚ ਚੱਲ ਰਹੇ ਅੰਦੋਲਨ ਵਿੱਚ ਗੁਰਮੇਲ ਸਿੰਘ ਫੱਤੇਵਾਲਾ,ਖਲਾਰਾ ਸਿੰਘ ਪੰਨੂ ਦੀ ਅਗਵਾਈ ਵਿੱਚ ਜਥਾ ਨਾਅਰੇਬਾਜੀ ਕਰਦਿਆਂ ਸ਼ਾਮਲ ਹੋਇਆ।ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਕਾਰਪੋਰੇਟ ਪੂੰਜੀਪਤੀਆਂ ਦੀ ਹੀ ਸਰਕਾਰ ਹੈ,ਕਿਸਾਨਾ ਤੇ ਆਮ ਲੋਕਾਂ ਦੀ ਸਰਕਾਰ ਨੂੰ ਕੋਈ ਪਰਵਾਹ ਨਹੀ ਹੈ।ਕੇਂਦਰ ਸਰਕਾਰ ਕਿਸਾਨਾਂ ਦੀ ਬਜ਼ਾਏ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜੀ ਹੈ ਤੇ ਸਰਕਾਰ ਬਿੱਲ ਰੱਦ ਕਰਨ ਤੋਂ ਭੱਜ ਰਹੀ ਹੈ ਜਿਸ ਦਾ ਕਾਰਨ ਪੂੰਜੀਪਤੀ ਘਰਾਣੇ ਅੰਬਾਨੀਆਂ,ਅਡਾਨੀਆਂ ਦਾ ਦਬਾਅ ਦਿਖਾਈ ਦੇ ਰਿਹਾ ਹੈ।ਦਿਲੀ ਦੇ ਕੁੰਡਲੀ ਬਾਡਰ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਸਵਿੰਦਰ ਸਿੰਘ ਚੁਤਾਲਾ,ਜਸਬੀਰ ਸਿੰਘ ਪਿੱਦੀ ਦੀ ਅਗਵਾਈ ਵਿੱਚ ਮੋਰਚਾ ਨਿਰੰਤਰ ਜਾਰੀ ਹੈ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ,23 ਫਸਲਾਂ ਦੀ ਐੱਮ.ਐੱਸ.ਪੀ. ਖ੍ਰੀਦ ਵਾਲਾ ਵੱਖਰਾ ਕਾਨੂੰਨ ਬਣਾਇਆ ਜਾਵੇ, ਬਿਜਲੀ ਸੋਧ ਬਿੱਲ 2020 ਤੇ ਹਵਾ ਪ੍ਰਦੂਸ਼ਨ ਬਿੱਲ 2020 ਰੱਦ ਕੀਤੇ ਜਾਣ।ਇਸ ਮੌਕੇ ਹਰਫੂਲ ਸਿੰਘ, ਰਣਜੀਤ ਸਿੰਘ ਕਲੇਰਬਾਲਾ,ਅਮਰਦੀਪ ਸਿੰਘ,ਮੁਖਬੈਨ ਸਿੰਘ ਜੋਧਾਨਗਰੀ,ਗੁਰਦੇਵ ਸਿੰਘ ਵਰਪਾਲ,ਹਰਬਿੰਦਰ ਸਿੰਘ ਭਲਾਈਪੁਰ,ਗੁਰਦੇਵ ਸਿੰਘ ਗੱਗੋਮਾਹਲ,ਸਵਿੰਦਰ ਸਿੰਘ ਰੂਪੋਵਾਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।