ਰੇਲਗੱਡੀਆਂ ਚੱਲਣ ਨਾਲ ਫੋਜੀ ਜਵਾਨਾਂ ਨੂੰ ਘਰ ਪੁਹੰਚਣ ਲਈ ਮਿਲੀ ਰਾਹਤ -ਜ਼ਿਲਾ ਰੱਖਿਆ ਸੇਵਾਵਾਂ ਤੇ ਭਲਾਈ ਅਫਸਰ
December 2nd, 2020 | Post by :- | 68 Views

 

ਅੰਮ੍ਰਿਤਸਰ, 28 ਨਵੰਬਰ (ਮਨਬੀਰ ਸਿੰਘ ) ਦੇਸ਼ ਦੀ ਸੇਵਾ ਕਰ ਰਹੇ ਫੌਜੀ ਜਵਾਨਾਂ ਦੇ ਪਰਿਵਾਰਾਂ ਵਲੋਂ ਯਾਤਰੀ ਰੇਲ ਗੱਡੀਆਂ ਮੁੜ ਬਹਾਲ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਤੇ ਉਨਾਂ ਦਾ ਕਹਿਣਾ ਹੈ ਕਿ ਘਰ ਛੁੱਟੀ ਆਉਣ ਵਾਲੇ ਫੌਜੀ ਜਵਾਨ ਜੋ ਕਿ ਰੇਲ ਸੇਵਾ ਬੰਦ ਹੋਣ ਕਰਕੇ ਕਈ ਮਹੀਨਿਆਂ ਤੋ ਆਪਣੇ ਘਰ ਨਹੀ ਆ ਸਕੇ ਸਨ,ਉਹ ਹੁਣ ਰੇਲਾ ਸੇਵਾ ਬਹਾਲ ਹੋਣ ਤੇ ਆਪਣੇ ਘਰ ਆ ਕੇ ਪਰਿਵਾਰਾਂ ਨੂੰ ਮਿਲ ਸਕਦੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਰਿਟਾਇਰਡ ਕਰਨਲ ਸਤਬੀਰ ਸਿੰਘ ਵੜੈਚ ਜ਼ਿਲਾ ਰੱਖਿਆ ਸੇਵਾਵਾਂ ਤੇ ਭਲਾਈ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਫੌਜੀ ਜਵਾਨਾਂ ਦੇ ਪਰਿਵਾਰ ਵਾਲਿਆਂ ਦੱਸਿਆ ਕਿ ਯਾਤਰੀ ਰੇਲਗੱਡੀਆਂ ਬੰਦ ਹੋਣ ਕਾਰਨ ਲੋਕਾਂ ਤੇ ਖਾਸਕਰਕੇ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਘਰ ਪੁੱਜਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਹੁਣ ਰਾਹਤ ਮਿਲੀ ਹੈ।ਉਨਾਂ ਦੱਸਿਆ ਕਿ ਕਈ ਫੌਜੀ ਜਵਾਨ ਦੂਰ ਦੁਰਾਂਡੇ ਡਿਊਟੀ ਕਰਦੇ ਸਨ,ਜੋ ਕਿ ਰੇਲਾ ਦੀ ਆਵਾਜਾਈ ਬੰਦ ਹੋਣ ਕਰਕੇ ਤਿਓਹਾਰਾਂ ਤੇ ਵੀ ਆਪਣੇ ਘਰ ਨਹੀ ਆ ਸਕੇ।

ਕਰਨਲ ਵੜੈਚ ਨੇ ਅੱਗੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸਾਰੇ ਕਰਮਚਾਰੀ ਅਨੁਸ਼ਾਸਿਤ ਹੁੰਦੇ ਹਨ ਅਤੇ ਛੁੱਟੀ ਮਿਲਣ ਤੇ ਹੀ ਆਪਣੇ ਪਰਿਵਾਰਾਂ ਨੂੰ ਮਿਲਣ ਜਾਂਦੇ ਹਨ। ਉਨਾਂ ਕਿਹਾ ਕਿ ਇਹ ਦਿਨ ਤਿਉਹਾਰਾਂ ਦੇ ਹੁੰਦੇ ਹਨ ਅਤੇ ਜਿਆਦਾਤਾਰ ਫੋਜੀ ਇਨਾਂ ਦਿਨਾਂ ਵਿਚ ਆਪਣੇ ਪਰਿਵਾਰਾਂ ਨੂੰ ਮਿਲਣ ਆਉਂਦੇ ਹਨ, ਪਰ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਉਨਾਂ ਨੂੰ ਸਮੇਂ ਸਿਰ ਆਪਣੇ ਘਰਾਂ ਤਕ ਪਹੁੰਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਪਰ ਹੁਣ ਸਾਡੇ ਫੌਜੀ ਜਵਾਨ ਰੇਲ ਸੇਵਾ ਬਹਾਲ ਹੋਣ ਨਾਲ ਸਮੇ ਸਿਰ ਆਪਣੇ ਘਰ ਪਹੁੰਚ ਸਕਣਗੇ।

ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਨੋਜਵਾਨ ਵੱਡੀ ਗਿਣਤੀ ਵਿਚ ਫੋਜ ਵਿਚ ਸੇਵਾ ਕਰ ਰਹੇ ਹਨ ਅਤੇ ਰੇਲਗੱਡੀਆਂ ਬੰਦ ਹੋਣ ਨਾਲ ਜਿਨਾਂ ਪਰਿਵਾਰ ਵਲੋਂ ਵਿਆਹ ਦੇ ਪ੍ਰੋਗਰਾਮ ਨਿਸ਼ਚਿਤ ਕੀਤੇ ਗਏ ਸਨ, ਉਸ ਸਬੰਧੀ ਵੀ ਪਰਿਵਾਰਾਂ ਵਿਚ ਬੈਚੇਨੀ ਪਾਈ ਜਾ ਰਹੀ ਸੀ ਕਿ ਜੇਕਰ ਗੱਡੀਆਂ ਚਾਲੂ ਨਾ ਹੋਈਆਂ ਤਾਂ ਵਿਆਹ ਪ੍ਰੋਗਰਾਮ ਰੱਦ ਨਾ ਕਰਨੇ ਪੈਣ। ਪਰ ਹੁਣ ਮੁੜ ਯਾਤਰੀਆਂ ਰੇਲਗੱਡੀਆਂ ਚੱਲਣ ਨਾਲ ਉਨਾਂ ਦੀ ਚਿੰਤਾ ਦੂਰ ਹੋ ਗਈ ਤੇ ਰਿਸ਼ਤੇਦਾਰ ਆਦਿ ਨੂੰ ਪੁਹੰਚਣ ਵਿਚ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਰਨਲ ਵੜੈਚ ਨੇ ਸਮੂਹ ਫੌਜੀ ਪਰਿਵਾਰਾਂ ਵਲੋਂ ਸ਼ਾਤਮਈ ਧਰਨਾ ਦੇ ਰਹੇ ਕਿਸਾਨਾਂ ਦਾ ਧੰਨਵਾਦ ਕੀਤਾ, ਜਿਨਾਂ ਵਲੋਂ ਰੇਲਗੱਡੀਆਂ ਮੁੜ ਚਲਾਉਣ ਲਈ ਸਹਿਮਤੀ ਦਿੱਤੀ ਗਈ ਹੈ।ਕਰਨਲ ਵੜੈਚ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਹੀ ਕਿਸਾਨਾਂ ਵਲੋ ਵੀ ਯਾਤਰੀ ਰੇਲਾਂ ਲਈ ਟਰੈਕ ਖਾਲੀ ਕਰ ਦਿੱਤਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।