ਰੇਲ ਰੋਕੋ ਅੰਦੋਲਨ 69 ਵੇਂ ਦਿਨ ਜਾਰੀ ,ਟੋਕਰੀ ਸਿੰਘੁ ਦੇ ਨਾਲ ਹੁਣ ਹੁਣ ਕੁੰਡਲੀ ਬਾਰਡਰ ਵੀ ਦਿੱਲੀ ਦਾ ਰਹੇਗਾ ਜਾਮ ।
November 30th, 2020 | Post by :- | 71 Views
 ਟੋਕਰੀ ਸਿੰਘੂ ਦੇ ਨਾਲ ਹੁਣ ਕੁੰਡਲੀ ਬਾਰਡਰ ਵੀ ਜਾਮ ਦਿੱਲੀ ਦਾ ਘਿਰਾਓ ਰਹੇਗਾ ਜਾਰੀ ਘਿਰਾਓ ਹੋਰ ਬਾਰਡਰਾਂ ਤੇ ਵਧਾਵਾਂਗੇ , ਰੇਲ ਰੋਕੋ 69 ਵੇਂ ਦਿਨ ਵਿੱਚ ਜਾਰੀ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਜਨ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਦਾ ਘਿਰਾਓ ਜਾਰੀ ਰਹੇਗਾ , ਇਸ ਵਿੱਚ ਹੋਰ ਵਾਧਾ ਕਰਾਂਗੇ । ਸਿੰਘ ਟੇਕਰੀ ਦੇ ਨਾਲ ਜਥੇਬੰਦੀ ਵੱਲੋਂ ਸੁਖਵਿੰਦਰ ਸਿੰਘ ਸਭਰਾ ਤੇ ਜਸਬੀਰ ਸਿੰਘ ਪਿੰਦੀ ਦੀ ਅਗਵਾਈ ਵਿੱਚ ਕੁੰਡਲੀ ਬਾਰਡਰ ਵੀ ਜਾਮ ਕਰ ਦਿੱਤਾ ਗਿਆ ਹੈ । ਮੋਦੀ ਵੱਲੋਂ ਖੇਤੀ ਬਿੱਲਾਂ ਨੂੰ ਕਿਸਾਨ ਪੱਖੀ ਦੱਸਣ ਦੇ ਬਿਆਨ ਨਾਲ ਗੱਲਬਾਤ ਵਿੱਚ ਅੜਿੱਕਾ ਪੈਦਾ ਹੋ ਰਿਹਾ ਹੈ॥ਜਥੇਬੰਦੀ ਵੱਲੋਂ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਮਨਾਵਾਂਗੇ ਤੇ ਉਨਾਂ ਦੀਸਿੱਖਿਆ ਅਨੁਸਾਰ ਜੀਵਣ ਜੀਣ ਦਾ ਅਹਿਦ ਲਵਾਂਗੇ । ਖੇਤੀ ਕਾਨੂੰਨ ਚੰਗੇ ਹੋਣ ਦਾ ਦਾਅਵਾ ਕਰਨ ਵਾਲੇ ਮੋਦੀ ਦੱਸਣ ਕਿ ਜਿੰਨਾਂ ਸੂਬਿਆਂ ਵਿੱਚ ਸਰਕਾਰੀ ਬੂੰਦ ਨਹੀਂ ਹੈ ਉੱਥੇ ਕਿਸਾਨਾਂ ਦਾ ਸਰਕਾਰੀ ਪ੍ਰੀਦ ਵਾਲੇ ਸੂਬਿਆਂ ਨਾਲੋਂ ਮੰਦਾ ਹਾਲ ਕਿਵੇ ਹੈ । ਯੂ.ਪੀ. ਦੇ ਕਿਸਾਨਾਂ ਦਾ ਝੋਨਾ 900 ਤੋਂ 1200 ਰੁਪਏ ਵਿੱਚ ਵਪਾਰੀ ਕਿਵੇ ਲੁੱਟਦੇ ਹਨ । ਉੱਥੇ ਦਾ ਉਨਾ ਪੰਜਾਬ ਵਿੱਚ ਕਿਉ ਵਿਕਣ ਆਉਂਦਾ ਹੈ । ਪ੍ਰਧਾਨ ਮੰਤਰੀ ਮੋਦੀ ਨੂੰ ਕਾਰਪੋਰੇਟ ਘਰਾਣਿਆਂ ਨੇ ਗੁੰਮਰਾਹ ਕੀਤਾ ਲੱਗਦਾ ਹੈ । ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਧਰਨਿਆਂ ਵਿੱਚ ਵੀ ਜੋਸ਼ ਬਹੁਤ ਹੈ ਤੇ ਦਿੱਲੀ ਦੀ ਤਿਆਰੀ ਵੀ ਜੋਰਾਂ ਤੇ ਹੈ ।11 ਦਸੰਬਰ ਨੂੰ ਫਿਰੋਜ਼ਪੁਰ ਤੇ 25 ਦਸੰਬਰ ਨੂੰ ਗੁਰਦਾਸਪੁਰ ਤੋਂ ਹਜ਼ਾਰਾਂ ਟਰਾਲੀਆਂ ਦਾ ਜਥਾ ਰਵਾਨਾ ਹੋਵੇਗਾ । ਅੱਜ ਜੰਡਿਆਲਾ ਗੁਰੂ ਸਟੇਸ਼ਨ ਤੋਂ ਵੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਨਾਲ ਮਨਾਇਆਂ । ਹਰੇਕ ਤਬਕੇ ਦੇ ਮਿਲ ਰਹੇ ਸਹਿਯੋਗ ਲਈ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਗੁਰਦੇਵ ਸਿੰਘ ਵਰਪਾਲ , ਕੰਵਲਜੀਤ ਸਿੰਘ ਵੰਨਚੜੀ , ਨਿਸ਼ਾਨ ਸਿੰਘ , ਕੁਲਦੀਪ ਸਿੰਘ ਚੱਬਾ , ਪਿਆਰ ਸਿੰਘ ਪੰਡੋਰੀ , ਫਤਿਹ ਸਿੰਘ ਬੁੱਤ , ਲਖਵਿੰਦਰ ਸਿੰਘ ਡਾਲਾ , ਰਾਜ ਸਿੰਘ ਤਾਜੇਚੱਕ ,ਭੁਪਿੰਦਰ ਸਿੰਘ ਮਾਲੂਵਾਲ ,ਕੁਲਵੰਤ ਸਿੰਘ ਰਾਜਾਤਾਲ ,ਅਤੇ ਮੁਖਵਿੰਦਰ ਸਿੰਘ ਕੋਲੋਵਾਲ ਨੇ ਵੀ ਸੰਬੋਧਨ ਕੀਤਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।