ਜੰਡਿਆਲਾ ਗੁਰੂ ਥਾਣੇ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ ਵੱਲੋਂ 20 ਲੱਖ ਰੁਪਏ ਮਾਲਖਾਨੇ ਵਿੱਚ ਗਾਇਬ ਹੋਣ ਤੇ ਜੰਡਿਆਲਾ ਪੁਲਿਸ ਨੇ ਕੀਤਾ ਮਾਮਲਾ ਦਰਜ ,ਮੁੱਖ ਮੁਨਸ਼ੀ ਨੂੰ ਕੀਤਾ ਗ੍ਰਿਫਤਾਰ ।
November 30th, 2020 | Post by :- | 786 Views

ਥਾਣਾ ਜੰਡਿਆਲਾ ਗੁਰੂ ਦੇ ਮਾਲਖਾਨੇ ਵਿੱਚੋ 20 ਲੱਖ ਰੁਪਏ ਹੋਏ ਗ਼ਾਇਬ ,ਮੁੱਖ ਮੁਨਸ਼ੀ ਤੇ  ਮਾਮਲਾ ਦਰਜ ,ਹੋਇਆ ਗ੍ਰਿਫਤਾਰ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਜੰਡਿਆਲਾ ਗੁਰੂ ਥਾਣੇ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ 28 ਨਵੰਬਰ ਨੂੰ ਐਸ ਆਈ ਚਰਨ ਸਿੰਘ ਨੂੰ ਜਾਣਕਾਰੀ ਦਿੱਤੀ ਸੀ। ਕਿ ਮਾਲਖਾਨੇ ਦੇ ਬਾਹਰਲੇ ਤਾਲੇ ਨੂੰ ਚੈਕ ਕੀਤਾ ਸੀ ਜੋ ਕਿ ਢਿੱਲਾ ਸੀ। ਜਿਸ ਨੂੰ 26ਨਵੰਬਰ ਨੂੰ ਬਦਲ ਦਿੱਤਾ ਹੈ ਅਤੇ ਜਿਸਦੀਆਂ ਸਾਰੀਆਂ ਚਾਬੀਆਂ ਉਹਨਾਂ ਕੋਲ ਮੌਜੂਦ ਸਨ ।28 ਨਵੰਬਰ ਨੂੰ ਵਕਤ ਕਰੀਬ ਸ਼ਾਮ ਦੇ 4 ਵਜੇ ਉਹ ਅਤੇ ਉਹਨਾਂ ਦਾ ਸਹਾਇਕ ਮੁਨਸ਼ੀ ਸਿਪਾਹੀ ਹਰਪ੍ਰੀਤ ਸਿੰਘ ਨੇ ਮਾਲਖਾਨੇ ਅੰਦਰ ਪਿਆ ਬਕਸਾ ਜਿਸ ਵਿੱਚ ਥਾਣੇ ਦਾ ਕੀਮਤੀ ਸਮਾਨ ਰੱਖਿਆ ਹੁੰਦਾ ਹੈ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 20 ਲੱਖ ਰੁਪਏ ( ਸੀਲ ਸ਼ੁਦਾ ) ਜੋ ਬਤੌਰ ਮਾਲ ਮੁਕੱਦਮਾ ਮਾਲਖਾਨੇ ਵਿੱਚ ਰੱਖੇ ਹੋਏ ਸਨ ।ਇਸ ਮਾਮਲੇ ਦੀ ਜਾਂਚ ਕਰ ਰਹੇ ਐਸ ਆਈ ਚਰਨ ਸਿੰਘ ਨੇ ਦੱਸਿਆ ਕਿ ਐਸ ਆਈ ਹਰਚੰਦ ਸਿੰਘ ਐਸ ਐਚ ਓ ਜੰਡਿਆਲਾ ਗੁਰੂ ਜੋ ਕਿ ਮੈਡੀਕਲ ਰੈਸਟ ਤੇ ਸਨ ।ਜਿਸ ਤੇ ਉਹਨਾਂ ਵੱਲੋਂ ਐਸ ਐਚ ਓ ਦਾ ਕੰਮ ਕਰਨ ਕਰਕੇ ਸਮੇਤ ਕਿਸ਼ਨ ਚੰਦ ਮੁੱਖ ਮੁਨਸ਼ੀ ,ਏ ਐਸ ਆਈ ਬਲਕਾਰ ਸਿੰਘ ,ਸਿਪਾਹੀ ਹਰਪ੍ਰੀਤ ਸਿੰਘ ਅਤੇ ਸਿਪਾਹੀ ਸੰਦੀਪ ਸਿੰਘ ਨੇ ਮਾਲਖਾਨਾ ਦੁਬਾਰਾ ਚੈਕ ਕੀਤਾ ਅਤੇ ਦੇਖਿਆ ਕਿ ਮਾਲਖਾਨੇ ਅੰਦਰ ਪਏ ਬਕਸੇ ਦੇ ਕੁੰਡੇ ਟੁੱਟੇ ਹੋਏ ਸਨ ।ਇੱਥੇ ਇਹ ਗੱਲ ਦੱਸਣਯੋਗ ਹੈ ਕਿ ਮਾਲਖਾਨੇ ਦੀ ਜਿੰਮੇਵਾਰੀ ਮੁੱਖ ਮੁਨਸ਼ੀ ਹੁੰਦੀ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਮਾਲਖਾਨੇ ਵਿਚੋਂ 20 ਲੱਖ ਰੁਪਏ ਗਾਇਬ ਸੀ। ਜੰਡਿਆਲਾ ਪੁਲਿਸ ਵੱਲੋਂ ਥਾਣੇ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ ਪੁੱਤਰ ਸਰਦਾਰੀ ਲਾਲ ਨਿਵਾਸੀ ਬਟਾਲਾ ਦੇ ਖਿਲਾਫ ਧਾਰਾ 409ਆਈ ਪੀ ਸੀ ਅਤੇ 13 ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ  ਗ੍ਰਿਫਤਾਰ ਕਰ ਲਿਆ ਗਿਆ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।