ਸੈਂਕੜੇ ਟਰਾਲੀਆਂ ਦਾ ਜੱਥਾ ਮਾਝੇ ਤੋਂ ਦਿੱਲੀ ਨੂੰ ਰਵਾਨਾ ।
November 27th, 2020 | Post by :- | 62 Views
 ਸੇਕੜੇ ਟਰਾਲੀਆਂ ਦਾ ਜਥਾ ਮਾਝੇ ਤੋਂ ਦਿੱਲੀ ਨੂੰ ਰਵਾਨਾ , ਖੱਟਰ ਸਰਕਾਰ ਦਾ ਜਬਰ ਸਹਿ ਕੇ ਵਧਾਂਗੇ ਅੱਗੇ । ਰੇਲ ਰੋਕੋ ਅੰਦੋਲਨ 65 ਵੇ ਦਿਨ ਚ ’ ਦਾਖਲਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ , ਜਨ : ਸਕੱਤਰ ਸਰਵਨ ਸਿੰਘ ਪੰਧੇਰ , ਸੀਨੀ ,. ਮੀਤ ਪ੍ਰਧਾਨ ਸਵਿੰਦਰ ਸਿੰਘ ਬੁਤਲਾ ਦੀ ਅਗਵਾਈ ਵਿੱਚੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਹਜਾਰਾ ਕਿਸਾਨਾਂ ਦਾ ਜਥਾ ਰਵਾਨਾਂ ਕੀਤਾ ਗਿਆ । ਜੋ ਜਲੰਧਰ ਲੁਧਿਆਣਾ , ਸਰਹੰਦ ਹੁੰਦਾ ਹੋਇਆ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ । ਜਥੇਬੰਦੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ਤੇ ਖੱਟਰ ਸਰਕਾਰ ਅੰਦੋਲਨਕਾਰੀ ਕਿਸਾਨਾ ਤੇ ਅੱਥਰੂ ਗੈਸ , ਪਾਣੀ ਦੀਆਂ ਬੁਛਾਰਾਂ ਮਾਰਨ , ਗ੍ਰਿਫਤਾਰੀਆਂ ਕਰਨ ਦੀ ਸਖਤ ਨਿਖੇਦੀ ਕਤਿ ਕਿ ਖੱਟਰ ਸਰਕਾਰ ਨੇ ਹਿੰਸਾ ਦਾ ਸਹਾਰਾ ਲਿਆ ਹੈ , ਜਦ ਕਿ ਕਿਸਾਨ ਮਜ਼ਦੂਰ ਸਬਰ ਨਾਲ ਸਰਕਾਰ ਦੀਆਂ ਰੋਕਾਂ ਤੋੜ ਕੇ ਦਿੱਲੀ ਵੱਲ ਵਧੇ ਹਨ । ਅੱਜ ਦੇ ਜਥੇ ਦੀ ਅਗਵਾਈ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਸੁਖਵਿੰਦਰ ਸਿੰਘ ਸਭਰਾ , ਲਖਵਿੰਦਰ ਸਿੰਘ ਦਰਿਆਮ ਨੰਗਲ , ਝਿਰਮਲ ਸਿੰਘ ਬੱਜੂਮਾਨ ਦੀ ਅਗਵਾਈ ਵੀ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ । ਜੋ ਕਿ ਖੇਤੀ ਬਿੱਲਾ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ । ਜਥੇਬੰਦੀ ਵੱਲੋਂ ਲੰਬੇ ਸੰਘਰਸ਼ ਦੀ ਤਿਆਰੀ ਕਰਕੇ ਰਵਾਨਾ ਹੋਏ ਹਨ । ਅੱਜ ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਦੇ 65 ਦੇ ,ਦਿਨ ਨੂੰ ਸੰਬੋਧਨ ਕਰਦਿਆ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ,ਬਾਊਪੁਰ , ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਵਾਪਸ ਨਹੀਂ ਲਵਾਂਗੇ , ਸੰਘਰਸ਼ ਚਾਹੇ ਜਿੰਨਾ ਲੰਬਾ ਚਲੇ ਅਖੀਰ ਤੱਕ ਸੰਘਰਸ਼ ਜਾਰੀ ਰਹੇਗਾ । ਕਿਸਾਨੀ ਅੰਦੋਲਨ ਨੂੰ ਦਿੱਲੀ ਸਰਕਾਰ ਦੀਆਂ ਰੋਕਾਂ ਰੋਕ ਨਹੀਂ ਸਕਣਗੀਆਂ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।