ਮਾਲ ਗੱਡੀਆਂ ਰਾਹੀਂ ਯੂਰੀਆ ਖ਼ਾਦ ਆਉਣ ਨਾਲ ਕਿਸਾਨ ਹੋਏ ਬਾਗੋ-ਬਾਗ-ਡਿਪਟੀ ਕਮਿਸ਼ਨਰ
November 25th, 2020 | Post by :- | 80 Views

ਰੇਲਵੇ ਟਰੈਕ ਖਾਲੀ ਕਰਨ ਲਈ ਵੱਖ-ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਕੀਤਾ ਧੰਨਵਾਦ
ਬਠਿੰਡਾ, 25 ਨਵੰਬਰ (ਬਾਲ ਕ੍ਰਿਸ਼ਨ ਸ਼ਰਮਾ ) ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜਿੱਥੇ ਜ਼ਿਲੇ ਅੰਦਰ ਖਾਦ ਦੀ ਕਮੀ ਪੂਰੀ ਹੋਣ ਲੱਗੀ ਹੈ, ਉੱਥੇ ਹੀ ਇੱਥੇ ਭਰੇ ਪਏ ਅਨਾਜ ਭੰਡਾਰ ਵਿੱਚੋਂ ਅਨਾਜ ਦੀ ਚੁਕਾਈ ਵੀ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਜ਼ਿਲੇ ਦੇ ਕਿਸਾਨ ਅਤੇ ਵਪਾਰੀ ਵਰਗ ਬਾਗੋ-ਬਾਗ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ।
ਇਸ ਸਬੰਧੀ ਰੇਲਵੇ ਵਿਭਾਗ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ (24 ਤੇ 25 ਨਵੰਬਰ) ਨੂੰ ਬਠਿੰਡਾ ਵਿਖੇ ਮਾਲ ਗੱਡੀਆਂ ਰਾਹੀਂ ਜਿੱਥੇ ਬਾਹਰੋਂ ਖਾਦ, ਕੋਲਾ ਤੇ ਕਲਿੰਕਰ ਦੇ ਰੈਕ ਆਏ ਹਨ, ਉੱਥੇ ਹੀ ਇੱਥੋਂ ਚਾਵਲ ਦੇ ਰੈਕ ਬਾਹਰ ਭੇਜੇ ਗਏ ਹਨ।
ਬੁਲਾਰੇ ਅਨੁਸਾਰ ਬਠਿੰਡਾ ਤੋਂ 24 ਨਵੰਬਰ ਨੂੰ 42 ਡੱਬਿਆਂ ਦੇ ਇੱਕ ਰੈਕ ਵਿੱਚ 2655 ਟਨ ਚਾਵਲ ਅਤੇ 25 ਨਵੰਬਰ ਨੂੰ 58 ਡੱਬਿਆਂ ਦੇ ਇੱਕ ਹੋਰ ਰੈਕ ਰਾਹੀਂ 3596 ਟਨ ਚਾਵਲ ਬਾਹਰ ਭੇਜੇ ਗਏ ਅਤੇ 42 ਡੱਬਿਆਂ ਦੇ ਇੱਕ ਰੈਕ ਵਿੱਚ 2600 ਟਨ ਕੋਲਾ ਮਾਲ ਗੱਡੀਆਂ ਰਾਹੀਂ ਇੱਥੇ ਪੁੱਜਾ।
ਇਸੇ ਤਰਾਂ 24 ਨਵੰਬਰ ਨੂੰ ਐਨ.ਐਫ.ਐਲ ਬਠਿੰਡਾ ਤੋਂ 42 ਡੱਬਿਆਂ ਦੇ ਇੱਕ ਰੈਕ ਰਾਹੀਂ 2661 ਟਨ ਖਾਦ ਬਾਹਰ ਭੇਜੀ ਗਈ ਅਤੇ 25 ਨਵੰਬਰ ਨੂੰ 58 ਡੱਬਿਆਂ ਦੇ ਇੱਕ ਰੈਕ ਰਾਹੀਂ 3500 ਟਨ ਕੋਲਾ ਇੱਥੇ ਮਾਲ ਗੱਡੀ ਰਾਹੀਂ ਆਇਆ।
ਇਸੇ ਤਰਾਂ 24 ਨਵੰਬਰ ਨੂੰ ਰਾਮਪੁਰਾ ਫੂਲ ਤੋਂ 42 ਡੱਬਿਆਂ ਦੇ ਇੱਕ ਰੈਕ ਵਿੱਚ 2670 ਟਨ ਚਾਵਲ ਬਾਹਰ ਭੇਜੇ ਗਏ ਅਤੇ 42 ਡੱਬਿਆਂ ਦੇ ਇੱਕ ਰੈਕ ਵਿੱਚ 2675 ਟਨ ਖਾਦ ਇੱਥੇ ਆਈ । ਇਸੇ ਤਰਾਂ 25 ਨਵੰਬਰ ਨੂੰ 58-58 ਡੱਬਿਆਂ ਦੇ ਦੋ ਰੈਕ 3364-3364 ਟਨ ਖਾਦ ਮਾਲ ਗੱਡੀ ਰਾਹੀਂ ਲੈ ਕੇ ਇੱਥੇ ਪੁੱਜੇ।
ਇਸੇ ਤਰਾਂ 24 ਨਵੰਬਰ ਨੂੰ 58 ਡੱਬਿਆਂ ਦੇ ਇੱਕ ਰੈਕ ਵਿੱਚ 3500 ਟਨ ਕੋਲਾ ਥਰਮਲ ਪਲਾਟ ਲਹਿਰਾ ਮੁਹੱਬਤ ਵਿਖੇ ਆਇਆ। ਇਸੇ ਦਿਨ ਅਲਟ੍ਰਾਟੈਕ ਲਹਿਰਾ ਮੁਹੱਬਤ ਵਿਖੇ 58 ਡੱਬਿਆਂ ਵਾਲੇ ਇੱਕ ਰੈਕ ਵਿੱਚ 3500 ਟਨ ਕਲਿੰਕਰ ਆਇਆ। ਇਸੇ ਤਰਾਂ 25 ਨਵੰਬਰ ਨੂੰ 58-58 ਡੱਬਿਆਂ ਦੇ ਦੋ ਹੋਰ ਰੈਕਾਂ ਵਿੱਚ 3500-3500 ਕੁਇੰਟਲ ਕਲਿੰਕਰ ਅਲਟ੍ਰਾਟੈਕ ਲਹਿਰਾ ਮੁਹੱਬਤ ਵਿਖੇ ਮਾਲ ਗੱਡੀ ਰਾਹੀਂ ਆਇਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।