ਦਿਵਯਾਂਗ ਵੋਟਰਾਂ ਦੀ ਸਟੈਕ ਹੋਲਡਰ ਵਜੋਂ ਲੋਕਤੰਤਰ ਵਿਚ ਹੋਰ ਭਾਗੀਦਾਰੀ ਵਧਾਉਣ ਲਈ ਹੋਏ ਕੁਇੰਜ਼ ਮੁਕਾਬਲੇ
November 25th, 2020 | Post by :- | 67 Views

 

ਜੇਤੂ ਵਿਦਿਆਰਥੀਆਂ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ ਜਾਵੇਗਾ ਸਨਮਾਨਿਤ

ਬਠਿੰਡਾ, 25 ਨਵੰਬਰ ( ਬਾਲ ਕ੍ਰਿਸ਼ਨ ਸ਼ਰਮਾ ) : ਭਾਰਤ ਚੋਣ ਕਮਿਸ਼ਨ ਦੇ ਇੰਨਕਲੁਸ਼ਿਵ ਇਲੈਕਸ਼ਨ ਤੇ ਅਸੂਰੈਡ ਮਿਨੀਮਮ ਫ਼ਕੈਲਿਟੀ ਪ੍ਰੋਗਰਾਮ ਤਹਿਤ  ਜਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦਿਸ਼ਾ-ਨਿਰਦੇਸ਼ਾ ਅਨੁਸਾਰ ਦਿਵਯਾਂਗ ਵੋਟਰਾਂ ਦੀ ਇੱਕ ਸਟੈਕ ਹੋਲਡਰ ਵਜੋਂ ਲੋਕਤੰਤਰ ਵਿਚ ਹੋਰ ਭਾਗੀਦਾਰੀ ਵਧਾਉਣ ਅਤੇ ਉਨ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਫ਼ੇਸਬੁੱਕ ਲਾਇਵ ਈਵੈਂਟ ਰਾਹੀਂ ਅੱਜ ਇੱਥੋਂ ਦੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਵਿਖੇ ਕੁਇੰਜ ਮੁਕਾਬਲੇ ਕਰਵਾਏ ਗਏ।

ਇਨ ਕੁਇੰਜ਼ ਮੁਕਾਬਲਿਆਂ ‘ਚ ਚੋਣ ਸ਼ਾਖਰਤਾ ਕਲੱਬਾਂ (ਇਲੈਕਟੋਰਲ ਲਿਟਰੇਸੀ ਕਲੱਬ) ਦੇ 79 ਮੈਂਬਰਾਂ ਅਤੇ 38 ਚੋਣ ਸਾਖਰਤਾ ਕਲੱਬ ਇੰਚਾਰਜਾਂ ਨੇ ਭਾਗ ਲਿਆ ਗਿਆ।

ਮੁਕਾਬਲਿਆਂ ਦੀ ਜੱਜਮੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ, ਸੈਕਟਰੀ ਰੈਡ ਕਰਾਸ ਸੁਸਾਇਟੀ ਸ੍ਰੀ ਦਰਸ਼ਨ ਕੁਮਾਰ ਬਾਂਸਲ ਅਤੇ ਤਹਿਸੀਲਦਾਰ ਚੋਣਾਂ ਸ੍ਰੀ ਭਾਰਤ ਭੂਸ਼ਣ ਵੱਲੋਂ ਕੀਤੀ ਗਈ। ਇਨ ਮੁਕਾਬਲਿਆਂ ਦੌਰਾਨ ਸ੍ਰੀ ਯਸਵੀਰ ਗੋਇਲ ਜ਼ਿਲ ਸਵੀਪ ਆਈਕੋਨ ਵੱਲੋਂ ਵੀ ਆਪਣੀ ਸਪੀਚ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਡਾਂਸ, ਸਕਿੱਟ ਅਤੇ ਸਪੀਚ ਦੇ ਮੁਕਾਬਲੇ ਵਿੱਚ ਭਾਗ ਲਿਆ ਗਿਆ।

ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀ ਭੂਸ਼ਣ ਬਾਂਸਲ ਨੇ ਦੱਸਿਆ ਕਿ ਇਨ  ਮੁਕਾਬਲਿਆਂ ‘ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਜੇਤੂਆਂ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ 3 ਦਸੰਬਰ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਸਹਾਇਕ ਨੌਡਲ ਅਫ਼ਸਰ ਸ੍ਰੀ ਸੁਰੇਸ਼ ਗੌਡ ਅਤੇ ਜ਼ਿਲ ਸਵੀਪ ਆਈਕੋਨ ਸ੍ਰੀ ਯਸਵੀਰ ਗੋਇਲ ਵਿਸ਼ੇਸ ਤੌਰ ਤੇ ਹਾਜ਼ਰ ਰਹੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।