ਰੋਜਗਾਰ ਮੇਲੇ ਵਿੱਚ 155 ਨੌਜਵਾਨਾਂ ਨੂੰ ਮਿਲੀ ਨੌਕਰੀ
November 21st, 2020 | Post by :- | 30 Views

ਅੰਮ੍ਰਿਤਸਰ  ਨਵੰਬਰ —(ਮਨਬੀਰ ਸਿੰਘ ਧੂਲਕਾ) ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਰੋਜਗਾਰ ਕੈਂਪ ਲਗਾਇਆ ਗਿਆ। ਜਿਸ ਵਿੱਚ ਅੰਮ੍ਰਿਤਸਰ ਜਿਲੇ ਦੀਆਂ 9 ਨਾਮਵਰ ਕੰਪਨੀਆਂ ਵੱਲੋਂ ਭਾਗ ਲਿਆ ਗਿਆ ਅਤੇ 155 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਲਗਭਗ 213 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ 155 ਨੌਜਵਾਨਾਂ ਦੀ ਵੱਖ ਵੱਖ ਅਸਾਮੀਆਂ ਲਈ ਪ੍ਰਾਈਵੇਟ ਕੰਪਨੀਆਂ ਵੱਲੋਂ ਚੋਣ ਕੀਤੀ ਗਈ। ਇਸ ਰੋਜਗਾਰ ਮੇਲੇ ਵਿੱਚ ਪ੍ਰਾਰਥੀਆਂ ਨੂੰ 10 ਹਜਾਰ ਤੋਂ ਲੈ ਕੇ 20 ਹਜਾਰ ਪ੍ਰਤੀ ਮਹੀਨਾ ਤਨਖਾਹ ਆਫਰ ਕੀਤੀ ਗਈ। ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਵਿਕਰਮਜੀਤ ਨੇ ਦੱਸਿਆ ਕਿ ਇਸ ਤਰਾਂ ਦੇ ਰੋਜਗਾਰ ਕੈਂਪ ਹਰ ਹਫਤੇ ਬਿਊਰੋ ਵਿੱਚ ਲਗਾਏ ਜਾਣਗੇ, ਤਾਂ ਜੋ ਅੰਮ੍ਰਿਤਸਰ ਜਿਲੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨਾਂ ਜਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਨਾਂ ਰੋਜਗਾਰ ਮੇਲਿਆ ਦਾ ਲਾਭ ਦਾ ਲੈਣ ਲਈ ਬਿਊਰੋ ਦੀ ਵੈਬਸਾਈਟ www.pgrkam.com ਤੇ ਰਜਿਸਟਰ ਕਰਵਾਉਣ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਰੋਜਗਾਰ ਬਿਊਰੋ ਵੱਲੋਂ ਸਵੈ ਰੋਜਗਾਰ ਦੇ ਕੈਂਪ ਵੀ ਲਗਾਏ ਜਾਣਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।