ਪਿੰਗਲਵਾੜੇ ਵਿੱਖੇ ਰਹਿੰਦ ਖੂੰਦ ਨੂੰ ਜਲਾਉਣ ਵਾਲੇ ਯੰਤਰ ਦਾ ਹੋਇਆ ਉਦਘਾਟਨ।
November 21st, 2020 | Post by :- | 174 Views

ਪਿੰਗਲਵਾੜਾ ਵਿਖੇ ਬਾਇਓ ਮੈਡੀਕਲ ਰਹਿੰਦ-ਖੂੰਹਦ ਨੂੰ ਜਲਾਉਣ ਵਾਲਾ ਜੰਤਰ (ਇਨਸੀਨਰੇਟਰ) ਦਾ ਉਦਘਾਟਨ ਹੋਇਆ

ਪੱਤਰ ਪ੍ਰੇਰਕ

ਜੰਡਿਆਲਾ ਗੁਰੂ, 21 ਨਵੰਬਰ

 ਇੱਥੋਂ ਨਜ਼ਦੀਕੀ ਮਾਨਾਂਵਾਲਾ ਜੀਟੀ ਰੋਡ ‘ਤੇ ਸਥਿਤ ਪਿੰਗਲਵਾੜਾ ਬ੍ਰਾਂਚ ਵਿਖੇ ਬਾਇਓ ਮੈਡੀਕਲ ਰਹਿੰਦ-ਖੂੰਹਦ ਨੂੰ ਜਲਾਉਣ ਵਾਸਤੇ ਲਗਾਏ ਜੰਤਰ (ਇਨਸੀਨਰੇਟਰ) ਦਾ ਉਦਘਾਟਨ ਆਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਇਸ ਪ੍ਰੋਜੈਕਟ ਉੱਪਰ ਕੁੱਲ 20 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ, ਜਿਸ ਦੀ ਪੂਰੀ ਸੇਵਾ ਪਿੰਗਲਵਾੜਾ ਬਿ੍ਰਧ ਘਰ (ਅਪਣਾ ਘਰ) ਵਿਚ ਰਹਿ ਰਹੇ ਹਰਬੰਸ ਸਿੰਘ ਵਾਸੀ ਪਿੰਡ ਏਕਲਗੱਡਾ ਜ਼ਿਲ੍ਹਾ ਤਰਨਤਾਰਨ ਨੇ ਆਪਣੇ ਪੂਜਨੀਕ ਮਾਤਾ ਸਰਦਾਰਨੀ ਕਰਤਾਰ ਕੌਰ ਅਤੇ ਪਿਤਾ ਮੇਵਾ ਸਿੰਘ ਦੀ ਨਿੱਘੀ ਯਾਦ ਵਿਚ ਕਰਵਾਈ ਹੈ।ਇਸ ਇਨਸੀਨਰੇਟਰ ਦੇ ਮੁਖ ਕੰਮ ਮੈਡੀਕਲ ਰਹਿੰਦ-ਖੂੰਦ ਨੂੰ ਮਸ਼ੀਨ ਵਿਚ ਪਾ ਕੇ ਸਾੜਨਾ ਅਤੇ ਇਸ ਨਾਲ ਪੈਦਾ ਹੋਏ ਪ੍ਰਦੂਸ਼ਨ ਦਾ ਖਿਆਲ ਰੱਖਦੇ ਹੋਏ ਧੂੰਏ ਦਾ ਉਚਿਤ ਨਿਪਟਾਰਾ ਕਰਨਾ ਹੈ।ਉਨ੍ਹਾਂ ਕਿਹਾ ਇਸ ਕਾਰਜ ਲਈ ਇਸ ਇਨਸੀਨਰੇਟਰ ਦੇ ਨਾਲ ਸੌ ਫੁੱਟ ਉੱਚੀ ਚਿਮਨੀ ਲਗਾਈ ਗਈ ਹੈ, ਜਿਸ ਰਾਹੀ ਸਾਰਾ ਧੂੰਆ ਜ਼ਮੀਨ ਤੋਂ ਸੌ ਫੁੱਟ ਉੱਪਰ ਭੇਜਣ ਦਾ ਪ੍ਰਬੰਧ ਹੈ।ਬਾਇਓ ਮੈਡੀਕਲ ਰਹਿੰਦ-ਖੂੰਹਦ ਦੀ ਠੀਕ ਤਰ੍ਹਾਂ ਸੰਭਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਪ੍ਰਦੂਸ਼ਨ ਨੂੰ ਬਚਾਉਣ ਲਈ ਬਹੁਤ ਹੀ ਜਰੂਰੀ ਹੈ।ਡਾ. ਇੰਦਰਜੀਤ ਕੌਰ ਨੇ ਕਿਹਾ ਬਾਇਓ ਮੈਡੀਕਲ ਰਹਿੰਦ-ਖੂੰਹਦ ਦੀ ਠੀਕ ਤਰੀਕੇ ਨਾਲ ਨਿਪਟਾਰਾ ਕਰਨਾ ਲਈ ਪਿੰਗਲਵਾੜਾ ਸੰਸਥਾ ਦਾ ਇਹ ਯਤਨ ਸਾਰੇ ਸ਼ਹਿਰ ਵਿਚ ਆਪਣੀ ਕਿਸਮ ਦਾ ਇਕ ਨਿਵੇਕਲਾ ਉਪਰਾਲਾ ਹੈ।ਜਿਸ ਰਾਹੀਂ ਮਾਨਾਂਵਾਲਾ ਬ੍ਰਾਂਚ ਅਤੇ ਆਲੇ-ਦੁਆਲੇ ਨੂੰ ਡਾਕਟਰੀ ਰਹਿੰਦ-ਖੂੰਦ ਤੋਂ ਮੁਕਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਨ ਦਾ ਯਤਨ ਕੀਤਾ ਗਿਆ ਹੈ।ਇਸ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਾਨਾਂਵਾਲਾ ਵਿਖੇ ਰੀੜ ਦੀ ਹੱਡੀ ਦੇ ਪੀੜਤਾਂ ਦੇ ਕੇਂਦਰ ਦਾ ਦੌਰਾ ਵੀ ਕੀਤਾ, ਜਿਥੇ ਉਨ੍ਹਾਂ ਨੂੰ ਪੀੜਤਾਂ ਦੇ ਮੁੜ ਵਸੇਬੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਗਈ।ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਰਾਜਬੀਰ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਯੋਗੇਸ਼ ਸੂਰੀ, ਸਾਬਕਾ ਡੀਐਸਪੀ ਬਖਸ਼ੀਸ਼ ਸਿੰਘ, ਪਿੰਗਲਵਾੜਾ ਸੋਸਾਇਟੀ ਅੰਟਾਰੀਓ ਕਨੇਡਾ ਦੇ ਮੀਤ ਪ੍ਰਧਾਨ ਰਵਿੰਦਰਪਾਲ ਸਿੰਘ ਸੋਢੀ, ਅਮਰਜੀਤ ਸਿੰਘ ਖਡੂਰ ਸਾਹਿਬ, ਦਵਿੰਦਰ ਸਿੰਘ ਰੀੜ ਦੀ ਹੱਡੀ ਦੇ ਪੀੜਤਾਂ ਦੀ ਕਮੇਟੀ ਦੇ ਮੀਤ ਪ੍ਰਧਾਨ ਵੀ ਮੌਜੂਦ ਸਨ।

ਕੈਪਸ਼ਨ:-ਪਿੰਗਲਵਾੜਾ ਵਿਖੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਕਮੇਟੀ ਮੈਂਬਰਾਂ ਨਾਲ ਇਨਸੀਨਰੇਟਰ ਦਾ ਉਦਘਾਟਨ ਕਰਦੇ ਹੋਏ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।