ਪੰਜਾਬ ਦੇ ਰੂਰਲ ਵੈਟਰਨਰੀ ਫਾਰਮਾਸਿਸਟਾਂ ਦਾ ਨਹੀਂ ਭਵਿੱਖ ਹਨੇਰੇ ਵਿੱਚ ,15 ਸਾਲਾਂ ਤੋਂ ਰੈਗੂਲਰ ਹੋਣ ਦੀ ਉਮੀਦ ,ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀ ਤਰਜੀਹ ।
November 21st, 2020 | Post by :- | 53 Views

ਪੰਜਾਬ ਦੇ ਰੂਰਲ ਵੈਟਨਰੀ ਫਾਰਮਾਸਿਸਟਾ ਦਾ ਭਵਿੱਖ ਹਨੇਰੇ ਵਿੱਚ

15 ਸਾਲਾ ਤੋਂ ਰੈਗੂਲਰ ਹੋਣ ਦੀ ਉਮੀਦ ਨੂੰ ਕਿਸੇ ਵੀ ਸਰਕਾਰ ਨੇ ਨਹੀ ਦਿੱਤੀ ਤਰਜੀਹ
ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਅਮਿ੍ਤਸਰ ਜਿਲੇ ਦੀ ਹੋਈ ਇੱਕ ਮੀਟਿੰਗ ਵਿੱਚ ਬੋਲਦੇੇ ਹੋਏ ਜਿਲਾ ਪ੍ਧਾਨ ਹਰਪ੍ੀਤ ਸਿੰਘ ਚੌਹਾਨ ,ਜਿਲਾ ਜਨਰਲ ਸਕੱਤਰ ਸਿਮਰਨਜੀਤ ਸਿੰਘ ,ਅਤੇ ਮੁੱਖ ਸਲਾਹਕਾਰ ਸਤਨਾਮ ਸਿੰਘ ਨੇ ਇੱਕ ਸਾਝੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਦੇ ਸਾਰੇ ਰੂਰਲ ਵੈਟਨਰੀ ਫਾਰਮਾਸਿਸਟ ਪਿਛਲੇ ਤਕਰੀਬਨ ਸਾਢੇ ਸੱਤ ਮਹੀਨਿਆ ਤੋੰ ਤਨਖਾਹਾ ਤੋ ਵਾਝੇਂ ਨੇ ਪਰ ਵਿਭਾਗ ਅਤੇ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਸਰਕਦੀ ਨਜਰ ਨਹੀ ਆ ਰਹੀ ਇਸ ਮੌਕੇ ਉਚੇਚੇ ਤੌਰ ਤੇ ਪਚੁੰਚੇ ਸੂਬਾ ਪਰਧਾਨ ਦਵਿੰਦਰਪਾਲ ਸਿੰਘ ਲਾਸੋਈ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਪਿਛਲੇ 15 ਸਾਲਾ ਤੋਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਏ। ਆਗੂਆਂ ਵੱਲੋ ਦਸਿਆ ਕਿ ਵਿਭਾਗ ਅਤੇ ਸਰਕਾਰ ਹਰ ਵਾਰ ਸਾਡੇ ਨਾਲ ਨਾਟਕ ਰੁੂਪੀ ਖੇਡ ਖੇਡਦੀ ਆ ਰਹੀ ਏ , ਪਿਛਲੇ ਡੇਢ ਦਹਾਕੇ ਤੋ ਬਹੁਤ ਹੀ ਨਾਮਾਤਰ ਤਨਖਾਹਾਂ ਤੇ ਡਿਉਟੀਆਂ ਨਿਭਾਂ ਰਹੇ ਹਾਂ ਪਰ ਪੰਦਰਾ ਵਰੇ ਬੀਤ ਜਾਣ ਤੇ ਵੀ ਕਿਸੇ ਸਰਕਾਰ ਨੇ ਸਾਡੀ  ਸਾਰ ਨਹੀ ਲਈ ਨਾ ਹੀ ਸਾਨੂੰ ਰੈਗੂਲਰ ਕਰਨ ਸੰਬੰਧੀ ਕੋਈ ਪਾਲਿਸੀ ਬਣਾਈ ਜਦੋ ਕੀ ਅਸੀ ਇੱਕ ਰੈਗੂਲਰ ਮੁਲਾਜਮ ਦੇ ਬਰਾਬਰ ਕੰਮ ਕਰਕੇ ਦੇ ਰਹੇ ਆ ਜਿਵੇਂ ਕਿ ਵੈਕਸੀਨ, ਐਮਰਜੈਸੀ ਡਿਉਟੀ, ਉ ਪੀ ਡੀ ਚੋਣਾਂ ਵਿੱਚ ਡਿਊਟੀ , ਪਸੂ ਮੇਲੇਆ ਵਿੱਚ ਡਿਉਟੀ ਇੱਥੋ ਤੱਕ ਕਿ ਅਸੀ ਹੁਣ  ਭਿਆਨਕ ਮਹਾਮਾਰੀ ਕਰੋਨਾ 19 ਦੇ ਸਮੇਂ ਵਿੱਚ ਵੀ ਅਸੀ ਪੰਜਾਬ ਸਰਕਾਰ ਅਤੇ ਸਾਡੇ ਵਿਭਾਗ ਨਾਲ ਅਸੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾ ਤੇ ਪੂਰੀ ਤਨਦੇਹੀ ਨਾਲ ਡਿਉਟੀ ਨਿਭਾ ਰਹੇ ਹਾਂ ਪਰ ਫਿਰ ਵੀ ਨਾ ਤਾ ਸਾਨੂੰ ਸਰਕਾਰ ਵੱਲੋ ਨਾ ਰੈਗੂਲਰ ਕੀਤੀ ਗਿਆ ਨਾ ਹੀ ਸਾਡੀ ਰੈਗੂਲਰ ਪੋਲਿਸੀ ਨੂੰ ਅਮਲੀ ਜਾਮਾ ਪਹਿਨਾਇਆ ਹੈ ਨਾ ਹੀ ਸਾਡਾ ਕੋਈ ਬੀਮਾ ,ਨਾ ਕੋਈ ਮੈਡੀਕਲ ਭੱਤਾ,ਨਾ ਕੋਈ ਹੋਰ ਸਹੂਲਤ ਪਰ ਫਿਰ ਵੀ ਅਸੀ ਪਿੰਡਾ ਵਿੱਚ ਲੋਕਾ ਦੇ ਘਰ ਘਰ ਜਾ ਪਸੂਆ ਦੀ ਸੇਵਾ ਕਰ ਰਹੇ ਹਾ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਪੱਕੇ ਕਰਨ ਦੀ ਗੱਲ ਤਾ ਦੂਰ ਰਹੀ ਵਿਭਾਗ ਨੇ ਸਾਡੀ ਤਨਖਾਹ ਵੀ ਪਿਛਲੇ ਸੱਤ ਮਹਿਨਿਆ ਤੋ ਰੋਕ ਰੱਖੀ ਹੈ ਅਤੇ  ਅਸੀ ਬਿਨਾ ਤਨਖਾਹਾ ਤੋਂ ਵਿਭਾਗੀ ਕੰਮ ਕਰ ਰਹੇ ਹਾ ਸਾਡੀ ਯੂਨੀਅਨ ਵੱਲੋਂ ਵਿਭਾਗ ਦੀ ਮੂੰਹ ਖੁਰ ਵੈਕਸੀਨ ਅਤੇ ਏਆਈ ਦਾ ਬਾਇਕਾਟ ਕੀਤੇ ਨੂੰ ਤਕਰੀਬਨ ਤਿੰਨ ਮਹੀਨੇ ਤੋ ਵੱਧ ਦਾ ਸਮਾ ਹੋ ਗਿਆ ਹੈ ਪਰ ਵਿਭਾਗ ਕੁੰਭਕਰਨੀ ਨੀਦ ਸੁੱਤਾ ਹੈ ।
। ਇਸ ਮੌਕੇ ਉੱਪ ਪ੍ਧਾਨ ਗੁਰਵਾਰਿੰਦਰ ਸੰਘ ਰਿਆੜ ,ਸਰਬਜੀਤ ਸਿੰਘ ਬਾਬਾ ਬਕਾਲਾ ਤਹਿ ਪ੍ਧਾਨ ,ਤਰਸਪਾਲ ਸਿੰਘ,ਬਲਜਿੰਦਰ ਸਿੰਘ ਰਾਣੀਆ ,ਗੁਰਜਿੰਦਰ ਸਿੰਘ ,ਗੁਰਪ੍ੀਤ ਸਿੰਘ ,ਜਗਰੂਪ ਸਿੰਘ ,ਗਰਸੇਵਕ ਸਿੰਘ ਮਨਪ੍ਰੀਤ ਸਿੰਘ  ,ਤਲਵਿੰਦਰ ਸਿੰਘ ,ਬਲਜਿੰਦਰ ਸਿੰਘ ਸੋਹਲ ,ਕਾਬਲ ਸਿੰਘ ਥੋਬਾ ,ਕੰਵਲਜੀਤ ਸਿੰਘ ਕੰਗ ,ਰਣਜੀਤ ਸਿੰਘ ਗੁਰਜਿੰਦਰ ਸਿੰਘ  ,ਕੁਲਦੀਪ ਸਿੰਘ ਆਦਿ ਫਾਰਮਾਸਿਸਟ ਮੌਜੂਦ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।