ਰੇਲ ਰੋਕੋ ਅੰਦੋਲਨ 59 ਵੇਂ ਦਿਨ ਹੋਇਆ ਦਾਖ਼ਿਲ ,ਦਿੱਲੀ ਘਿਰਾਓ ਦੀਆਂ ਤਿਆਰੀਆਂ ਜ਼ੋਰਾਂ ਤੇ।
November 21st, 2020 | Post by :- | 97 Views

 

ਕਿਸਾਨ ਮਜ਼ਦੂਰ ਅੰਦੋਲਨ ਦਾ ਉਤਸ਼ਾਹ ਪਿੰਡਾਂ ਵਿੱਚ ਦੁਗੱਣਾ ਹੋਇਆ , ਦਿੱਲੀ ਘਿਰਾਓ ਦਿਿੱਿੱਈਲਲ ਦੀਆਂ ਤਿਆਰੀਆਂ ਜ਼ੋਰਾਂ ਤੇ , ਰੇਲ ਰੋਕੋ ਅੰਦੋਲਨ 59 ਵੇਂ ਦਿਨ ਵਿੱਚ ਦਾਖਲ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਦੀ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਰੁਝੇਵਿਆਂ ਕਾਰਨ ਸ਼ਾਮਲ ਨਹੀਂ ਹੋ ਰਹੀ । , ਪਰ ਜੋ ਚਿੱਠੀ ਦਾ ਵਿਸ਼ਾ ਕਿ ਪੰਜਾਬ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਹੈ।ਸੋ ਕੈਪਟਨ ਸਰਕਾਰ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਉਹ ਵਾਅਦੇ ਮੁਤਾਬਕ ਜੋ ਰੇਤ ਮਾਫੀਆ ਸਰਕਾਰੀ ਖਜਾਨੇ ਨੂੰ ਚੂਨਾ ਲਗਾ ਰਿਹਾ ਹੈ ਜਾਂ ਟਰਾਂਸਪੋਰਟ ਮਾਫੀਆ ਜਾਂ ਸ਼ਰਾਬ ਮਾਫੀਆ ਖਤਮ ਕਰਕੇ ਪੰਜਾਬ ਦੀ ਵਿੱਤੀ ਹਾਲਤ ਸੁਧਾਰਨ ਵਿੱਚ ਸਰਕਾਰ ਨਾਕਾਮ ਹੈ । ਸਗੋਂ ਉਸਨੂੰ ਲੱਗਦਾ ਹੈ ਕਿ ਇੰਨਾਂ ਗੱਲਾਂ ਦਾ ਵਾਸਤਾ ਪਾ ਕੇ ਉਹ ਯਤਰੂ ਗੱਡੀਆਂ ਚਲਾ ਕੇ ਕੇਂਦਰ ਨੂੰ ਖੁਸ਼ ਕਰ ਲੈਣਗੇ । ਇਹ ਪੰਜਾਬ ਨਾਲ ਧੋਖਾ ਹੈ । ਅੱਜ ਦਿੱਲੀ ਦੀ ਤਿਆਰੀ ਲਈ ਪਿੰਡਾਂ ਵਿੱ ਚਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲੋਕਾਂ ਵਿੱਚ ਜੋ ਉਤਸ਼ਾਹ ਅੰਦੋਲਨ ਪ੍ਰਤੀ ਹੈ ਅਸੀ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਕਰਨ ਲਈ ਮਜ਼ਬੂਰ ਕਰਾਂਗੇ ਤੇ ਕੇਂਦਰ ਦੇ ਤਾਨਾਸ਼ਾਹੀ ਰਵੱਈਏ ਅੱਗੇ ਨਹੀਂ ਝੁਕਾਂਗੇ । ਅੱਜ ਲਖਵਿੰਦਰ ਸਿੰਘ ਵਰਿਆਮਨੰਗਲ , ਰਣਜੀਤ ਸਿੰਘ ਕਲੇਰਬਾਲਾ , ਜਰਮਨਜੀਤ ਸਿੰਘ ਬੰਡਾਲਾ , ਸਵਿੰਦਰ ਸਿੰਘ ਰੂਪੋਵਾਲੀ ਵੱਲੋਂ ਵੀ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ । ਜੰਡਿਆਲਾ ਗੁਰੂ ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ ਦੇ 59 ਵੇਂ ਦਿਨ ਸੰਬੋਧਨ ਕਰਦਿਆਂ ਜਸਬੀਰ ਸਿੰਘ ਪਿੱਦੀ , ਰਾਣਾ ਰਣਬੀਰ ਸਿੰਘ ਨੇ ਕਿਹਾ ਕਿ 40 ਕਰੋੜ ਰੁਪਏ ਨਾਲ ਟਰੱਕਾਂ ਰਾਂਹੀ ਖਾਦਾਂ , ਜਰੂਰੀ ਵਸਤਾਂ ਤੇ ਵਪਾਰੀਆਂ ਦੇ ਸਮਾਨ ਦੀ ਢੋਆ ਢੁਆਈ ਹੋ ਸਕਦੀ ਹੈ ਜੋ ਕਿਸਾਨਾਂ ਦਾ ਰਾਖਾ ਅਖਵਾਉਣ ਵਾਲੀ ਸਰਕਾਰ ਦੇ ਧਿਆਨ ਦੇਵੇ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।