ਸਾਬਕਾ ਸਰਪੰਚ ਗਹਿਰੀ ਮੰਡੀ ਨੇ ਫ਼ੂਡ ਸਪਲਾਈ ਵਿਭਾਗ ਦੇ ਸੈਂਟਰ ਜੰਡਿਆਲਾ ਤੇ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ਤੇ ਵੱਡੇ ਪੱਧਰ ਤੇ ਹੇਰਾਫੇਰੀ ਦੇ ਲਾਏ ਇਲਜ਼ਾਮ ।
November 18th, 2020 | Post by :- | 130 Views

ਸਾਬਕਾ ਸਰਪੰਚ ਗਹਿਰੀ ਮੰਡੀ ਨੇ ਫ਼ੂਡ ਸਪਲਾਈ ਵਿਭਾਗ ਤੇ ਗਰੀਬ ਕਲਿਆਣ ਅੰਨ ਯੋਜਨਾ ਦੀ ਵੰਡ ਨੂੰ ਲੈ ਕ ਜੰਡਿਆਲਾ ਗੁਰੂ ਸੈਂਟਰ ਤੇ ਵੱਡੇ ਪੱਧਰ ਤੇ ਘਪਲੇਬਾਜ਼ੀ ਦੇ ਲਾਏ ਆਰੋਪ ।
ਸ਼ਿਕਾਇਤ ਹੋਣ ਤੇ ਹੋਵੇਗੀ ਮਾਮਲੇ ਦੀ ਜਾਂਚ :ਡੀ ਐਫ ਐਸ ਓ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਸਾਬਕਾ ਸਰਪੰਚ ਗਹਿਰੀ ਮੰਡੀ ਮਨਜਿੰਦਰ ਸਿੰਘ ਭੀਰੀ ਨੇ ਫ਼ੂਡ ਸਪਲਾਈ ਵਿਭਾਗ ਵੱਲੋਂ ਗਰੀਬ ਲੋਕਾਂ ਨੂੰ ਵੰਡੀ ਜਾਣ ਵਾਲੀ ਕਣਕ ਵਿੱਚ ਜਿਲ੍ਹੇ ਪੱਧਰ ਤੇ ਘਪਲੇਬਾਜ਼ੀ ਹੋਣ ਦਾ ਖਦਸ਼ਾ ਜਤਾਇਆ ਹੈ। ਇਸ ਵੇਲੇ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਕਣਕ ਅਤੇ ਕਾਲੇ ਛੋਲੇ ਵੰਡੇ ਜਾ ਰਹੇ ਹਨ ।ਉਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਫ਼ੂਡ ਸਪਲਾਈ ਵਿਭਾਗ ਦੇ ਵੱਖ ਵੱਖ ਸੈਂਟਰਾਂ ਤੇ ਵੰਡ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਕਰਕੇ ਗਰੀਬ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਜੰਡਿਆਲਾ ਗੁਰੂ ਸੈਂਟਰ ,ਅਜਨਾਲਾ ,ਵੇਰਕਾ ,ਮਜੀਠਾ ,ਤਰਸਿੱਕਾ ,ਮੇਹਤਾ ਅਤੇ ਰਈਆ ਸੈਂਟਰਾਂ ਵਿੱਚ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਜਾ ਰਹੀ ।ਪਿਛਲੇ ਸਮੇਂ ਦੌਰਾਨ ਲੋਕਡਾਊਨ ਦੌਰਾਨ ਜਿਹੜੀ ਕਣਕ ਆਫ ਲਾਈਨ ਕਾਰਡਾਂ ਜੰਡਿਆਲਾ ਸੈਂਟਰ ਤੇ ਵੰਡੀ ਗਈ ਕਣਕ ਵਿੱਚ ਵੱਡੇ ਪੱਧਰ ਤੇ ਹੋਈ ,ਉਸ ਖਿਲਾਫ ਮਹਿਕਮੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ।ਜੰਡਿਆਲਾ ਗੁਰੂ ਦੇ ਕੁੱਝ ਇੰਸਪੈਕਟਰਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਫ਼ੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ ਉਹ ਹਾਲੇ ਤੱਕ ਠੰਡੇ ਬਸਤੇ ਵਿੱਚ ਪਈ ਹੈ। ਅੱਜ ਵੀ ਜੰਡਿਆਲਾ ਗੁਰੂ ਸੈਂਟਰ ਤੇ ਉਸੇ ਤਰ੍ਹਾਂ ਹੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਕਣਕ ਜੋ ਕਿ ਅਤੇ ਕਾਲੇ ਛੋਲਿਆਂ ਦੀ ਵੰਡ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ ਪਰ ਵਿਭਾਗ ਨੇ ਇਸ ਸਬੰਧੀ ਚੁੱਪੀ ਸਾਧੀ ਹੋਈ ਹੈ।ਭੀਰੀ ਨੇ ਕਿਹਾ ਗਰੀਬ ਲੋਕਾਂ ਦੇ ਹੱਕ ਲਈ ਉਹ ਆਵਾਜ਼ ਨੂੰ ਬੁਲੰਦ ਕਰਕੇ ਉਹਨਾਂ ਦਾ ਬਣਦਾ ਹੱਕ ਦਿਵਾਉਣਗੇ ।
ਇਸ ਮਾਮਲੇ ਨੂੰ ਲੈ ਕੇ ਪਤਰਕਾਰ ਵੱਲੋਂ ਜਦੋਂ ਫ਼ੂਡ ਸਪਲਾਈ ਵਿਭਾਗ ਦੀ ਡੀ ਐਫ ਐਸ ਓ ਜਸਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਅਜੇ ਤੱਕ ਇਸ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ ।ਸ਼ਿਕਾਇਤ ਆਉਣ ਤੇ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਾਰਵਾਈ ਹੋਵੇਗੀ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।