ਕੌਮੀ ਪੱਧਰ ਤੇ ਘਿਰਾਓ ਲਈ ਕਿਸਾਨ ਮਜ਼ਦੂਰ ਜੱਥੇਬੰਦੀ ਦਾ ਪਹਿਲਾ ਜੱਥਾ 26 ਨਵੰਬਰ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਹੋਵੇਗਾ ਰਵਾਨਾ ।
November 18th, 2020 | Post by :- | 74 Views

 

ਰੇਲ ਰੋਕੋ ਅੰਦੋਲਨ 56ਵਾਂ ਦਿਨ:
 ਕੌਮੀ ਪੱਧਰ ‘ਤੇ ਦਿੱਲੀ ਘਿਰਾਓ ਲਈ ਕਿਸਾਨ ਮਜ਼ਦੂਰ ਜਥੇਬੰਦੀ ਦਾ ਪਹਿਲਾ ਜਥਾ 26 ਨਵੰਬਰ ਨੂੰ ਅੰਮ੍ਰਿਤਸਰ, ਤਰਨਤਾਰਨ ਤੋਂ ਰਵਾਨਾ ਹੋਵੇਗਾ, ਕੇਂਦਰ ਸਰਕਾਰ ਤੇ ਕਿਸਾਨਾਂ ਦੀ ਸਾਂਝੀ ਕਮੇਟੀ ਕਿਸਾਨ ਜਥੇਬੰਦੀਆਂ ਨਾ ਮਨਜੂਰ ਕੀਤੀ
ਜੰਡਿਆਲਾ ਗੁਰੂ, 18 ਨਵੰਬਰ ਕੁਲਜੀਤ ਸਿੰਘ
ਅੰਮ੍ਰਿਤਸਰ ਜਲੰਧਰ ਰੇਲ ਮਾਰਗ ਉੱਪਰ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ 56ਵੇਂ ਦਿਨ ਵਿਚ ਪਹੁੰਚ ਗਿਆ।ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੌਮੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 26 ਨਵੰਬਰ ਨੂੰ ਪਹਿਲਾ ਜਥਾ ਟਰੈਕਟਰ ਟਰਾਲੀਆਂ ਰਾਹੀ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ।ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਅਤੇ ਕਿਸਾਨਾਂ ਦੀ ਸਾਂਝੀ ਕਮੇਟੀ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ  ਕੇਂਦਰ ਵੱਲੋਂ ਕਿਸਾਨਾਂ ਨੂੰ  ਦਿੱਲੀ ਵਿੱਚ ਧਰਨੇ ਦੀ ਇਜ਼ਾਜ਼ਤ ਨਾ ਦੇਣਾ ਜਮਹੂਰੀਅਤ ਦਾ ਗਲਾ ਘੁਟੱਣਾ ਹੈ ਤੇ ਕੋਰੋਨਾ ਦੀ ਆੜ ਵਿੱਚ ਫੈਸਲਾ ਕਰਨਾ ਉਨ੍ਹਾਂ ਦੀ ਬਦਨੀਤੀ ਹੈ।ਉਨ੍ਹਾਂ ਦੱਸਿਆ ਕੌਮੀ ਪੱਧਰ ਤੇ ਦਿੱਲੀ ਘਿਰਾਓ ਲਈ ਇੱਕ ਸੌ ਮਜ਼ਦੂਰ ਸੰਘਰਸ਼ ਕਮੇਟੀ ਦੇ ਪਹਿਲੇ ਜਥੇ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਸ਼ਾਮਲ ਹੋਣਗੇ।ਕਿਸਾਨ ਆਗੂ ਨੇ ਕਿਹਾ ਇਹ ਫੈਸਲਾ 17 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ ਤੇ 19 ਨਵੰਬਰ ਤੋਂ ਇਸਦੀ ਤਿਆਰੀ ਜੰਗੀ ਪੱਧਰ ਉੱਤੇ ਕੀਤੀ ਜਾਵੇਗੀ।ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਦੇ 56 ਵੇਂ ਦਿਨ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਹੋਰ ਆਗੂਆਂ   ਨੇ ਕਿਹਾ ਕੇਂਦਰ ਸਰਕਾਰ ਪੰਜਾਬ ਨੂੰ ਬਲੈਕਮੇਲ ਕਰਕੇ ਜਾਂ ਕੋਈ ਲੂਲੇ ਲੰਗੜੇ ਸਮਝੌਤੇ ਤਹਿਤ ਯਾਤਰੂ ਗਡੀਆਂ ਨਹੀਂ ਚਲਾ ਸਕਦੀ।ਸਗੋ ਪਹਿਲਾਂ ਪੰਜਾਬ ਦੀ ਆਰਥਿਕ ਨਾਕੇਬੰਦੀ ਖਤਮ ਕਰਕੇ ਮਾਲ ਗੱਡੀਆਂ ਚਲਾਵੇ ਤਾਂ ਜੋ ਗੱਲਬਾਤ ਲਈ ਮਾਹੌਲ ਸੁਖਾਲਾ ਬਣ ਸਕੇ।ਆਗੂਆਂ ਨੇ ਕਿਹਾ ਜਥੇਬੰਦੀ ਮੋਦੀ ਸਰਕਾਰ ਨਾਲ ਸਾਂਝੀ ਕਮੇਟੀ ਨਹੀ ਬਣਾਵੇਗੀ ਤੇ ਨਾ ਹੀ ਇਸਦਾ ਹਿੱਸਾ ਹੋਵੇਗੀ।ਜੇ ਕੇਂਦਰ ਆਪਣੇ ਪੱਧਰ ਤੇ ਕੋਈ ਸਰਕਾਰੀ ਕਮੇਟੀ ਬਣਾਉਂਦੀ ਹੈ ਅਤੇ ਦੇਸ਼ ਦੀਆਂ   ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚਲਦੀ ਹੈ ਅਤੇ ਇਨ੍ਹਾਂ ਨਾਲ ਗੱਲਬਾਤ ਕਰਦੀ ਹੈ  ਤਾਂ ਅਸੀ ਆਪਣਾ ਪੱਖ ਰਖਾਂਗੇ।ਉਨ੍ਹਾਂ ਕਿਹਾ ਕਿਸਾਨਾਂ ਮਜ਼ਦੂਰਾਂ ਦੇ ਅਦੋਲਨ ਬਹਾਨੇ ਹੀ ਦਿੱਲੀ ਵਿੱਚ ਕੋਰੋਨਾ ਜਿਆਦਾ ਫੈਲ ਰਿਹਾ ਹੈ।ਇਸ ਮੌਕੇ ਸਤਨਾਮ ਸਿੰਘ ਮਾਣੋਚਾਹਲ, ਰੇਸ਼ਮ ਸਿੰਘ ਘੁਰਕਵਿੰਡ, ਚਰਨ ਸਿੰਘ ਬੈਂਕਾ, ਲਖਵਿੰਦਰ ਸਿੰਘ ਪਲਾਸੌਰ, ਸਤਨਾਮ ਸਿੰਘ ਖਾਰੇ, ਅਮਰੀਕ ਸਿੰਘ ਜੰਡੋਕੇ, ਸਰਵਣ ਸਿੰਘ ਵਲੀਪੁਰ, ਨਰੰਜਣ ਸਿੰਘ ਬਰਗਾੜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ:-ਰੇਲ ਰੋਕੋ ਦੇ 56ਵੇਂ ਦਿਨ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।