ਕਿਸਾਨ ਰੇਲ ਰੋਕੋ ਅੰਦੋਲਨ 54 ਵੇਂ ਦਿਨ ਦਾਖ਼ਿਲ ,ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ।
November 16th, 2020 | Post by :- | 118 Views

ਕਿਸਾਨ ਮੋਰਚਾ 54ਵੇਂ ਦਿਨ:ਬਾਰਸ਼ ਵਿੱਚ ਕਿਸਾਨ ਮੋਰਚੇ ਉੱਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੇਠ ਕਿਸੇ ਵੀ ਕੀਮਤ ਉਪਰ ਨਹੀਂ ਝੁਕਾਂਗੇ:ਕਿਸਾਨ ਆਗੂ
ਸਰਕਾਰ ਦੇ ਦਬਾਅ

ਜੰਡਿਆਲਾ ਗੁਰੂ, 16 ਨਵੰਬਰ ਕੁਲਜੀਤ ਸਿੰਘ
ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ 54ਵੇਂ ਦਿਨ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਅਤੇ ਠੰਢ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕਿਸਾਨ ਮੋਰਚੇ ਉੱਤੇ ਡਟੇ ਰਹੇ ਅਤੇ ਮੋਰਚੇ ਉੱਤੇ ਹੀ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ।ਖ਼ਰਾਬ ਮੌਸਮ ਦੇ ਚੱਲਦਿਆਂ ਵੀ ਕਿਸਾਨਾਂ ਮਜ਼ਦੂਰਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਸ਼ਹੀਦ ਕਰਤਾਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਸਮੇਂ ਸਾਨੂੰ ਸਾਰਿਆਂ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਲੁੱਟ ਰਹਿਤ ਰਾਜ ਪ੍ਰਬੰਧ ਸਥਾਪਤ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ।ਆਗੂਆਂ ਕਿਹਾ ਇਸਦੇ ਨਾਲ ਹੀ ਹੁਣ ਸਰਕਾਰ ਵੱਲੋਂ ਕੋਰੋਨਾ ਬਾਰੇ ਖ਼ਬਰਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ, ਇਸ ਤੋਂ ਪਹਿਲਾਂ ਕਰੋਨਾ ਦੀ ਆੜ ਹੇਠ ਪੂਰੇ ਸੰਸਾਰ ਉੱਤੇ ਬਹੁਤ ਭਾਰੀ ਜ਼ੁਲਮ ਕੀਤੇ ਗਏ ਹਨ, ਕੋਰੋਨਾ ਦੀ ਆੜ ਹੇਠ ਹੀ ਇਹ ਕਾਨੂੰਨ ਲਿਆਂਦੇ ਗਏ ਹਨ ਅਤੇ ਕੋਰੋਨਾ ਦੀ ਆੜ ਹੇਠ ਹੀ ਮੋਦੀ ਸਰਕਾਰ ਨੇ ਜਨਤਕ ਅਦਾਰੇ ਅੰਬਾਨੀਆਂ ਅਡਾਨੀਆਂ ਨੂੰ ਵੇਚ ਦਿੱਤੇ ਹਨ।ਉਨ੍ਹਾਂ ਕਿਹਾ ਹੁਣ ਕਿਸਾਨ ਦਿੱਲੀ ਘੇਰਨ ਦੀ ਤਿਆਰੀ ਕਰ ਰਹੇ ਹਨ ਤਾਂ ਇਸ ਲਈ ਹੁਣ ਕੋਰੋਨਾ ਵਧੇਗਾ, ਪਰ ਜਦੋਂ ਰਾਜਾਂ ਦੀ ਚੋਣਾਂ ਦਾ ਸਮਾਂ ਆਉਂਦਾ ਹੈ ਕੋਰੋਨਾ ਆਪਣੇ ਆਪ ਘਟ ਜਾਂਦਾ ਹੈ, ਇਹ ਸਾਰੇ ਪ੍ਰਚਾਰ ਮਾਧਿਅਮਾਂ ਰਾਹੀਂ ਸਰਕਾਰਾਂ ਦੇ ਏਜੰਡੇ ਹਨ।ਜਿਸ ਤਹਿਤ ਇਹ ਸਰਕਾਰਾਂ ਕੰਮ ਕਰ ਰਹੀਆਂ ਹਨ।ਕਿਸਾਨ ਆਗੂਆਂ ਕਿਹਾ ਇਸ ਲਈ ਸਾਨੂੰ ਤਿਆਰ ਹੋ ਜਾਣਾ ਚਾਹੀਦਾ ਹੈ ਕਿ ਸਾਨੂੰ ਇਨ੍ਹਾਂ ਮਸਲਿਆਂ ਉੱਪਰ ਲੰਮੀ ਲੜਾਈ ਲੜਨੀ ਪਵੇਗੀ ਅਤੇ ਇਸ ਦੇ ਇਨਸਾਫ ਲਈ ਹਾਕਮਾਂ ਕੋਲੋਂ ਮੀਟਿੰਗਾਂ ਵਿੱਚ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਹੈ।ਉਨ੍ਹਾਂ ਕਿਹਾ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੀਟਿੰਗਾਂ ਵਿੱਚ ਸਾਡੇ ਵੱਲੋਂ ਆਪਣਾ ਪੱਖ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤਾ ਜਾ ਰਿਹਾ ਪੱਖ ਵਧੀਆ ਤਰੀਕੇ ਨਾਲ ਰੱਖਿਆ ਗਿਆ ਹੈ, ਮੀਟਿੰਗ ‘ਚ ਸਰਕਾਰ ਦੇ ਪ੍ਰਤੀਨਿਧੀ ਇਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਮਾੜੇ ਪੱਖਾਂ ਬਾਰੇ ਪਤਾ ਨਹੀਂ ਸੀ।ਉਨ੍ਹਾਂ ਨੂੰ ਇਸ ਸਭ ਬਾਰੇ ਪਹਿਲਾ ਹੀ ਜਾਣਕਾਰੀ ਸੀ, ਪਰ ਜੇ ਹੁਣ ਵੀ ਸਾਡੀਆਂ ਦਲੀਲਾਂ ਤੋਂ ਇਹ ਪਤਾ ਲੱਗ ਚੁੱਕਾ ਹੈ ਕਿ ਇਹ ਕਾਨੂੰਨ ਠੀਕ ਨਹੀਂ ਹਨ ਤਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।ਆਗੂਆਂ ਕਿਹਾ ਇਸ ਲਈ ਸਾਨੂੰ ਲੋਕਾਂ ਕੋਲੋਂ ਉਮੀਦ ਕਰਨੀ ਚਾਹੀਦੀ ਹੈ ਕਿ ਪੰਜਾਬੀਆਂ ਦੇ ਬਣਾਏ ਦਬਾਅ ਹੇਠ ਸਰਕਾਰਾਂ ਆਪਣੇ ਫ਼ੈਸਲੇ ਬਦਲ ਦੇਣ।ਆਗੂਆਂ ਕਿਹਾ ਕਿ ਜੋ ਵੀ ਹੋਣਾ ਹੈ ਉਹ ਪੰਜਾਬ ਦੇ ਲੋਕਾਂ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਕਾਰਨ ਹੀ ਹੋਣਾ ਹੈ, ਇਸ ਲਈ ਪੰਜਾਬ ਦੇ ਲੋਕ ਲੰਮੀ ਲੜਾਈ ਲਈ ਤਿਆਰ ਹੋ ਜਾਣ।ਉਨ੍ਹਾਂ ਕਿਹਾ ਕੇਂਦਰ ਸਰਕਾਰ ਪੰਜਾਬੀਆਂ ਉੱਪਰ ਦਬਾਅ ਬਣਾ ਕੇ ਇਸ ਗੱਲ ਨੂੰ ਲਮਕਾਉਣਾ ਚਾਹੁੰਦਾ ਹੈ ਅਤੇ ਦਬਾਅ ਹੇਠ ਹੀ ਪਸੰਜਰ ਰੇਲਾਂ ਚਲਾਉਣੀਆਂ ਚਾਹੁੰਦਾ ਹੈ, ਪਰ ਅਸੀਂ ਕਿਸੇ ਕੀਮਤ ਉੱਪਰ ਵੀ ਕਿਸੇ ਵੀ ਦਬਾਅ ਹੇਠ ਫੈਸਲਾ ਨਹੀਂ ਕਰਨਾ।ਇਸ ਸਭ ਲਈ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਪੰਜਾਬ ਵਾਸੀਆਂ ਲਈ ਖਾਦਾਂ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਟਰੱਕਾਂ ਰਾਹੀਂ ਪਹੁੰਚਦੀਆਂ ਕਰੇ, ਵਪਾਰੀਆਂ ਦਾ ਤਿਆਰ ਹੋਇਆ ਮਾਲ ਵੀ ਪੰਜਾਬ ਤੋਂ ਬਾਹਰ ਟਰੱਕਾਂ ਰਾਹੀਂ ਢੋਆ ਢੁਆਈ ਕਰਕੇ ਅੱਗੇ ਪਹੁੰਚਾਇਆ ਜਾਵੇ ਤਾਂ ਜੋ ਉਨ੍ਹਾਂ ਦੇ ਕਾਰੋਬਾਰਾਂ ਦਾ ਨੁਕਸਾਨ ਵੀ ਨਾ ਹੋਵੇ।ਉਨ੍ਹਾਂ ਕਿਹਾ ਸਰਕਾਰ ਲਈ ਇੱਹ ਕੋਈ ਵੱਡਾ ਮਸਲਾ ਨਹੀਂ ਹੈ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ।ਸਾਨੂੰ ਇਹੋ ਜਿਹੇ ਹਾਲਾਤਾਂ ਵਿਚ ਵੀ ਸੰਘਰਸ਼ ਦੇ ਰਾਹ ਉੱਪਰ ਚੱਲਣਾ ਹੀ ਪਵੇਗਾ ਅਤੇ ਪੰਜਾਬੀਆਂ ਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ।ਇਸ ਮੌਕੇ ਅਜੀਤ ਸਿੰਘ ਚੰਬਾ, ਜਵਾਹਰ ਸਿੰਘ ਟਾਂਡਾ, ਹਰਜਿੰਦਰ ਸਿੰਘ ਸ਼ਕਰੀ, ਕੁਲਵਿੰਦਰ ਸਿੰਘ ਭੈਲ, ਬਚਿੱਤਰ ਸਿੰਘ ਛਾਬੜੀ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਕਰਮ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ:-ਜੰਡਿਆਲਾ ਗੁਰੂ ਕਿਸਾਨ ਮੋਰਚੇ ਉਪਰ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review