ਦਸਤਖਤ ਮੁਹਿੰਮ ਦੇ ਤਹਿਤ ਹਰੀਕੇ ਹੈਡ ਤੋਂ ਬੈਂਸ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਿਲਾ ਰਵਾਨਾ ।
November 16th, 2020 | Post by :- | 66 Views
ਦਸਤਖਤ ਮੁਹਿੰਮ ਦੇ ਤਹਿਤ ਹਰੀਕੇ ਹੈਡ ਤੋਂ ਬੈਂਸ ਦੀ ਅਗਵਾਈ ਵਿੱਚ ਵਿਸ਼ਾਲ ਕਾਫ਼ਿਲਾ ਹੋਇਆ ਰਵਾਨਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਹਰੀਕੇ ਹੈਡ ਤੋਂ ਚੱਲ ਕੇ ਵੱਖ ਵੱਖ ਸ਼ਹਿਰਾਂ ,ਕਸਬਿਆਂ ਤੋਂ ਹੁੰਦੇ ਹੋਏ 19 ਨਵੰਬਰ ਨੂੰ ਵਿਧਾਨ ਸਭਾ  ਸਪੀਕਰ ਨੂੰ ਦਸਤਖਤ ਹੋਈਆਂ ਫਾਈਲਾਂ ਦਿੱਤੀਆਂ ਜਾਣਗੀਆਂ ।ਇਸ ਮੌਕੇ ਪਾਰਟੀ ਪ੍ਰਧਾਨ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਪੰਜਾਬ ਦੇ ਪਾਣੀ ਦੀ ਕੀਮਤ ਰਾਜਸਥਾਨ ਅਤੇ ਬਾਕੀ ਸੂਬਿਆਂ ਤੋਂ ਲੈ  ਕੇ ਹਟੇਗੀ । ਪਾਰਟੀ ਨੂੰ ਇਸ ਵਾਸਤੇ ਜਿਹੜਾ ਵੀ ਸੰਘਰਸ਼ ਕਰਨਾ ਪਵੇ ਉਹ ਪਾਰਟੀ ਸੰਘਰਸ਼ ਕਰੇਗੀ ।ਇਸ ਮੌਕੇ ਬਲਵਿੰਦਰ ਸਿੰਘ ਬੈਂਸ ਸਰਪ੍ਰਸਤ ਲੋਕ ਇਨਸਾਫ ਪਾਰਟੀ ,ਰਾਜਬੀਰ ਸਿੰਘ ਪੱਖੋਕੇ ਜਿਲ੍ਹਾ ਪ੍ਰਧਾਨ ਤਰਨਤਾਰਨ ,ਅਮਰੀਕ ਸਿੰਘ ਵਰਪਾਲ ਮਾਝਾ ਜ਼ੋਨ ,ਜਗਜੋਤ ਸਿੰਘ ਖਾਲਸਾ ,ਪ੍ਰਕਾਸ਼ ਸਿੰਘ ਮਾਹਲ ,ਜਨਰਲ ਸਕੱਤਰ ਭਰਭੂਰ ਸਿੰਘ ਮੇਹਣਿਆ ਅਤੇ ਅੰਗਰੇਜ਼ ਸਿੰਘ ਚੀਮਾ ਹਾਜ਼ਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।