ਰੇਲ ਰੋਕੋ ਅੰਦੋਲਨ 53 ਵੇਂ ਦਿਨ ਵਿੱਚ ਦਾਖਲ, ਮੀਂਹ ਅਤੇ ਠੰਡ ਦੇ ਬਾਵਜੂਦ ਅੰਦੋਲਨ ਜਾਰੀ ।
November 15th, 2020 | Post by :- | 79 Views
ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ 53 ਵੇਂ ਦਿਨ ਚ ਦਾਖਲ,ਮੀਂਹ ਤੇ ਠੰਡ ਦੇ ਬਾਵਜੂਦ ਕੇਂਦਰ ਦੇ ਵਿਰੁੱਧ ਅੰਦੋਲਨ ਹੋਰ ਤੇਜ ਮੋਦੀ ਸਰਕਾਰ ਦੇ ਦਬਾਅ ਚ ਪੈਸਿੰਜਰ ਗੱਡੀ ਨਹੀ ਚਲ ਸਕਦੀਆਂ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਚਲ ਰਿਹਾ ਰੇਲ ਰੋਕੋ ਅੰਦੋਲਨ 53ਵੇਂ ਦਿਨ ਚ ਦਾਖਲ ਹੋ ਗਿਆ । ਅੱਜ ਬਰਸਾਤ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਮੋਰਚੇ ਵਿੱਚ ਨਾਹਰੇ ਮਾਰਦਾ ਹੋਇਆ ਸ਼ਾਮਿਲ ਹੋਇਆ । ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆ ਸੂਥਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ , ਸੁਖਵਿੰਦਰ ਸਿੰਘ ਸਭਰਾ,ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਗੱਲਬਾਤ ਰਾਹੀ ਕੇਂਦਰ ਸਰਕਾਰ ਸਮਾ ਲੰਘਾਉਣਾ ਚਾਹੁੰਦੀ ਹੈ ਨਾ ਕਿ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ । ਕਿਸਾਨ ਆਗੂਆਂ ਨੇ ਕੱਲ੍ਹ ਪੰਜਾਬ ਦੇ ਹਜਾਰਾਂ ਪਿੰਡਾਂ ਚ ਮੋਦੀ ਸਰਕਾਰ ਦੀਆਂ ਅਥੀਆਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾੜੀਆ ਗਈਆ । ਇਸ ਅਰਥੀ ਫੂਕ ਐਕਸਨ ਵਿੱਚ ਆਮ ਜਨਤਾ ਦੀ ਵਿਆਪਕ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ । ਕਿਸਾਨ ਆਗੂਆਂ ਨੇ ਇਹ ਕਿ ਖੇਤੀ ਮੰਤਰੀ ਦਾ ਬਿਆਨ ਮਸਲੇ ਦੇ ਹੱਲ ਵਾਲੇ ਪਾਸੇ ਜਾਣ ਚ ਵੱਡਾ ਅੜਿੱਕਾ ਪੈਦਾ ਕਰ ਰਿਹਾ ਹੈ,ਕਿਸਾਨ ਮਜਦੂਰ ਜਥੇਬੰਦੀ ਵਲੋਂ 20 ਨਵੰਬਰ ਨੂੰ ਬੁੱਧੀਜੀਵੀਆਂ ਨਾਲ ਰੱਲਕੇ ਕਨਵੈਨਸ਼ਨ ਕੀਤੀ ਜਾਵੇਗੀ ।ਮੌਜੂਦਾ ਸਘੰਰਸ਼ਾ ਦੇ ਸਵਾਲ ਤੇ ਉਸ ਦਿਨ ਸੂਬਾ ਕਮੇਟੀ ਦੀ ਵਧਦੀ ਮੀਟਿੰਗ ਕਰਕੇ ਅਗਲੇ ਐਲਾਨ ਵੀ ਕੀਤੇ ਜਾਣਗੇ । ਇਸ ਮੌਕੇ  ਮੇਹਰ ਸਿੰਘ ਤਲਵੰਡੀ,ਗੁਰਸਾਹਿਬ ਸਿੰਘ, ਦਿਲਬਾਗ ਸਿੰਘ ਪਹੂਵਿੰਡ,ਗੁਰਜੰਟ ਸਿੰਘ, ਰੂਪ ਸਿੰਘ ਸੈਦੂ,ਸੁਖਦੇਵ ਸਿੰਘ, ਗੁਰਭੇਜ ਸਿੰਘ ਧਾਰੀਵਾਲ, ਦਿਲਬਾਗ ਸਿੰਘ ਸਭਰਾ,ਸਤਨਾਮ ਸਿੰਘ ਹਰੀਕੇ, ਮੈਹਲ ਸਿੰਘ,ਨਿਸਾਨ ਸਿੰਘ ਮਾੜੀਮੇਗਾ,ਸੁੱਚਾ ਸਿੰਘ ਵੀਰਮ,ਬਲਕਾਰ ਸਿੰਘ ਖਾਲੜਾ, ਕਿਰਪਾਲ ਸਿੰਘ ਬੁਰਜ,ਅਮੋਲਕ ਸਿੰਘ ਨਰੈਣਗੜ੍ਹ, ਪੂਰਨ ਸਿੰਘ ਵਰਨਾਲਾ,ਰਣਜੀਤ ਸਿੰਘ ਚੀਮਾ ਆਦਿ ਆਗੂਆਂ ਨੇ ਵੀ ਸਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।