ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਵੱਲੋਂ।ਆਏ ਸੱਦੇ ਨੂੰ ਠੁਕਰਾਇਆ ।
November 12th, 2020 | Post by :- | 86 Views

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਆਏ ਸੱਦੇ ਨੂੰ ਠੁਕਰਾਇਆ

ਕੇਂਦਰ ਸਰਕਾਰ ਪਹਿਲਾਂ ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦੇਵੇ ਅਤੇ ਮਾਲ ਗੱਡੀਆਂ ਚਲਾਈਆ ਜਾਣ:ਸੰਘਰਸ਼ ਕਮੇਟੀ

ਜੰਡਿਆਲਾ ਗੁਰੂ, 12 ਨਵੰਬਰ ਕੁਲਜੀਤ ਸਿੰਘ

ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਚੱਲ ਰਿਹਾ ਹੈ ਰੇਲ ਰੋਕੋ ਅੰਦੋਲਨ 50ਵੇਂ ਦਿਨ ਵਿਚ ਪਹੁੰਚ ਗਿਆ ਹੈ ਅਤੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਟੋਲ ਪਲਾਜ਼ਿਆਂ, ਰਿਲਾਇੰਸ ਦੇ ਪੇਟ੍ਰੋਲ ਪੰਪਾਂ ਅਤੇ ਮਾਲਾਂ ਦੇ ਬਾਹਰ ਵੱਖ ਵੱਖ ਥਾਵਾਂ ਉੱਪਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਨਰਿੰਦਰ ਤੋਮਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਲਈ ਮਿਲੇ ਸੱਦੇ ਨੂੰ ਕਿਸਾਨ ਮਜਦੂਰ ਸੰਘਰਸ਼਼ ਕਮੇਟੀ ਨੇ ਕੋਰ ਕਮੇਟੀ ਦੀ ਦੇਰ ਰਾਤ ਤੱਕ ਚੱਲੀ ਮੀਟਿੰਗ ਤੋਂ ਬਾਅਦ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਹਾਰ ਚੋਣ ਜਿੱਤਣ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਠੀਕ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕੇ ਕੇਂਦਰ ਵੱਲੋਂ ਮਿਲੇ ਸੱਦੇ ਵਿਚ ਲਿਖਿਆ ਗਿਆ ਹੈ ਕਿ ਪੰਜਾਬ ਵਿਚ ਅੰਦੋਲਨ ਚਲ ਰਿਹਾ ਹੈ, ਜਿਸ ਲਈ ਖੇਤੀਬਾੜੀ ਸਬੰਧੀ ਮੁਸ਼ਕਲਾਂ ਉੱਪਰ ਗੱਲਬਾਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਇਸ ਦਾ ਮਤਲਬ ਹੈ ਇਹ ਅੰਦੋਲਨ ਸਿਰਫ ਪੰਜਾਬ ਵਿਚ ਜਦੋਂ ਕਿ ਇਹ ਅੰਦੋਲਨ ਨੂੰ 250 ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਚੱਲ ਰਿਹਾ ਹੈ, ਜੇਕਰ ਉਹ ਕੇਂਦਰ ਦੇ ਇਸ ਦੇ ਇਸ ਸੱਦੇ ਉੱਪਰ ਜਾਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਇਹ ਸਿਰਫ਼ ਪੰਜਾਬ ਦਾ ਅੰਦੋਲਨ ਹੈ ਅਤੇ ਕੇਂਦਰ ਅੰਦੋਲਨਕਾਰੀਆਂ ਵਿਚ ਫੁੱਟ ਪਾਉਣਾ ਚਾਹੁੰਦੀ ਹੈ। ਕਿਸਾਨ ਆਗੂ ਨੇ ਕਿਹਾ ਇਸ ਗੱਲਬਾਤ ਵਿਚ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਆਪ ਗੱਲਬਾਤ ਕਰਨੀ ਚਾਹੀਦੀ ਹੈ। ਇਸ ਤਰਾਂ ਨਾ ਕਰ ਕੇ ਅਤੇ ਮਾਲ ਗੱਡੀਆਂ ਬੰਦ ਕਰ ਕੇ ਮੋਦੀ ਸਰਕਾਰ ਪੰਜਾਬੀਆਂ ਦੀ ਬਾਂਹ ਮਰੋੜ ਕੇ ਗੱਲਬਾਤ ਕਰਨਾ ਚਾਹੁੰਦੀ ਹੈ। ਅੱਜ ਰੇਲ ਰੋਕੋ ਅੰਦੋਲਨ ਦੇ 50ਵੇਂ ਦਿਨ ਆਪਣੇ ਸੰਬੋਧਨ ਵਿਚ ਕਿਸਾਨ ਆਗੂਆਂ ਰਣਜੀਤ ਸਿੰਘ ਕਲੇਰਬਾਲਾ, ਸਕੱਤਰ ਸਿੰਘ ਕੋਟਲਾ ਨੇ ਕਿਹਾ ਮੋਦੀ ਵੱਲੋਂ ਪੰਜਾਬ ਦੇ ਵਪਾਰੀ ਅਤੇ ਕਾਰੋਬਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਗਿਆ ਹੈ ਅਤੇ ਉਹ ਇਸ ਸੰਦਰਭ ਵਿਚ ਗੱਲਬਾਤ ਲਈ ਜਾਣ ਤੋਂ ਇਨਕਾਰੀ ਹਨ। ਸਰਵਣ ਸਿੰਘ ਪੰਧੇਰ ਨੇੇ ਕਿਹਾ ਇਸ ਵਾਰ ਉਨ੍ਹਾਂ ਵੱਲੋਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ, ਕਿਉਂਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪੰਜਾਬ ਦੀ ਆਰਥਕ ਨਾਕੇਬੰਦੀ ਕੀਤੀ ਗਈ ਹੈ।ਪੰਜਾਬ ਦੇ ਵਪਾਰੀ ਅਤੇ ਵਪਾਰ ਨੂੰ ਉਜਾੜ ਕ ਰੱਖ ਦਿੱਤਾ ਗਿਆ ਹੈ, ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿਚ ਹਿਜਰਤ ਕਰ ਰਿਹਾ ਹੈ ਅਤੇ ਮਜ਼ਦੂਰਾਂ ਨੂੰ ਰੋਜ਼ ਮਰਾ ਜਿੰਦਗੀ ਬਸਰ ਕਰਨੀ ਔਖੀ ਹੋ ਗਈ ਹੈ।ਇਸ ਦੇ ਬਾਵਜੂਦ ਭਾਰਤ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਦਿਵਾਲੀ ਮਨਾਉਣੀ ਚਾਹੀਦੀ ਹੈ।ਕਿਸਾਨ ਆਗੂ ਨੇ ਕਿਹਾ ਇਸ ਸਭ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਰੋਨਾ ਕਾਲ ਭਾਰਤ ਦੇ ਪ੍ਰਧਾਨ ਮੰਤਰੀ ਲਈ ਇਕ ਅਵਸਰ ਦੇ ਰੂਪ ਵਿਚ ਆਇਆ ਹੋਵੇ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਅੰਬਾਨੀ ਅੰਡਾਨੀ ਨੂੰ ਦੇਸ਼ ਦਾ ਜਨਤਕ ਖੇਤਰ, ਰੇਲਾਂ ਵੇਚ ਦਿੱਤੀਆਂ ਗਈਆਂ ਹਨ, ਭਾਰਤ ਪੈਟਰੋਲੀਅਮ ਵੇਚ ਦਿੱਤਾ ਗਿਆ ਹੈ, ਕੁਕਿੰਗ ਕੋਲ ਲਿਮਿਟੲਦ ਵੇਚ ਦਿੱਤੀ ਗਈ ਹੈ,  ਬੀਐਸਐਨਐਲ ਵੇਚ ਦਿੱਤਾ ਗਿਆ ਹੈ। ਖੇਤੀ ਸੈਕਟਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਕੇ ਰੱਖ ਦਿੱਤਾ ਗਿਆ ਹੈ ਭਾਰਤ ਦੀ ਜੀਡੀਪੀ 29% ਥੱਲੇ ਡਿੱਗ ਪਈ ਹੈ, ਕਰੋਨਾ ਕਾਲ ਵਿਚ 42 ਕਰੋੜ ਲੋਕ ਬੇਰੋਜ਼ਗਾਰ ਹੋ ਗਏ ਹਨ, ਸਭ ਤੋਂ ਵੱਧ ਬੇਰੁਜ਼ਗਾਰੀ ਇਸ ਵੇਲੇ ਭਾਰਤ ਦੇਸ਼ ਵਿਚ ਹੈ, ਨੌਜਵਾਨ ਇਸ ਲਈ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕਰੋਨਾ ਕਾਲ ਵਿਚ ਇਸ ਸਾਲ ਹਜ਼ਾਰਾਂ ਲੋਕ ਮਾਰੇ ਗਏ ਹਨ।ਇਸ ਲਈ ਇਨ੍ਹਾਂ ਸਭ ਚੀਜ਼ਾਂ ਦੀ ਉਹ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਘਰਾਂ ਨਾਲ ਮਿਲ ਕੇ ਦੀਵਾਲੀ ਮਨਾ ਸਕਦੇ ਹਨ ਪਰ ਕਿਸਾਨ ਮਜ਼ਦੂਰ ਅਤੇ ਆਮ ਭਾਰਤ ਵਾਸੀ ਦੀਵਾਲੀ ਨਹੀਂ ਮਨਾ ਸਕਦੇ।ਕਿਸਾਨ ਆਗੂ ਨੇ ਕਿਹਾ ਕੇ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਬਿਆਨ ਆਇਆ ਹੈ ਕਿ ਕਿਸਾਨਾਂ ਨੂੰ ਰੇਲ ਪਟੜੀਆਂ ਖਾਲੀ ਕਰ ਦੇਣੀਆਂ ਚਾਹੀਦੀਆਂ ਹਨ, ਉਨ੍ਹਾਂ ਕਿਹਾ ਸੰਨੀ ਦਿਓਲ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਰੇਲ ਪੱਟੜੀਆਂ 21 ਅਕਤੂਬਰ ਤੋਂ ਹੀ ਖਾਲੀ ਹਨ, ਜੇਕਰ ਸੰਨੀ ਦਿਓਲ ਕੁਝ ਥੋੜਾ ਬਹੁਤ ਵਾਹ ਵਾਸਤਾ ਪੰਜਾਬੀਆਂ ਨਾਲ ਰੱਖਦੇ ਹਨ ਤਾਂ ਉਹ ਕੇਂਦਰ ਸਰਕਾਰ ਨੂੰ ਕਹਿ ਕੇ ਮਾਲ ਗੱਡੀ ਗੱਡੀਆਂ ਦਾ ਲਾਂਘਾ ਖੁਲਵਾਉਣ ਅਤੇ ਜੇਕਰ ਕਿਤੇ ਪੰਜਾਬ ਦੀਆਂ ਨੇ ਉਨ੍ਹਾਂ ਨੂੰ ਪਿਆਰ ਦੇ ਕੇ ਸੰਸਦ ਮੈਂਬਰ ਬਣਾਇਆ ਹੈ ਪਰ ਅੱਜ ਉਹ ਅਸਤੀਫਾ ਦੇ ਕੇ ਉਨ੍ਹਾਂ ਦੇ ਨਾਲ ਖੜੇ ਹੋਣ ਅਤ ਮੋਦੀ ਸਰਕਾਰ ਦੇ ਕਹਿਣ ਤੇ  ਬਿਆਨ ਨਾ ਦਾਗਣ ਅਤੇ ਪੰਜਾਬੀਆਂ ਦੇ ਜ਼ਖਮਾਂ ਉਪਰ ਨਮਕ ਨਾ ਛਿੜਕਣ। ਇਸ ਮੌਕੇ ਗੁਰਦੇਵ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ, ਗੁਰਪਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਮਿਲ੍ਖਾ ਸਿੰਘ, ਬਲਦੇਵ ਸਿੰਘ, ਮੁਖਤਾਰ ਸਿੰਘ, ਸਰਵਜੀਤ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।