20ਨਵੰਬਰ ਨੂੰ ਸੂਬਾ ਕਮੇਟੀ ਤੇ ਕਨਵੈਨਸ਼ਨ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ਤਰਨਤਾਰਨ ਵਿੱਖੇ ਕੀਤੀ ਜਾਵੇਗੀ ।
November 10th, 2020 | Post by :- | 83 Views
20 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਤੇ ਕਨਵੈਨਸ਼ਨ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣਸਿੰਘ ਤਰਨਤਾਰਨ ਵਿਖੇ ਕੀਤੀ ਜਾਵੇਗੀ , ਜਿਸ ਵਿੱਚ ਜਥੇਬੰਦੀ ਵੱਲੋਂ ਅਗਲਾ ਐਲਾਨ ਕੀਤਾ ਜਾਵੇਗਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ 48 ਵੇਂ ਦਿਨ ਵਿੱਚ ਦਾਖਲ ਹੋ ਗਿਆ । 20 ਨਵੰਬਰ ਨੂੰ ਜਥੇਬੰਦੀ ਵੱਲੋਂ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ । ਉਸ ਦਿਨ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਤੇ ਬੁੱਧੀਜੀਵੀਆਂ ਨੂੰ ਸੱਦ ਕੇ ਅੱਜ ਪੰਜਾਬ ਦੇ ਹਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ । ਅੱਜ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਨ : ਸਕੱਤਰ ਸਰਵਣ ਸਿੰਘ ਪੰਧੇਰ , ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਮਾਲ ਗੱਡੀਆਂ ਬੰਦ ਕਰਕੇ ਪੰਜਾਬ ਨਾਲ ਟਕਰਾਵਾਂ ਮਾਹੌਲ ਪੈਦਾ ਕਰ ਰਹੀ ਹੈ । ਗੱਲਬਾਤ ਲਈ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸੱਦਣਾ ਚਾਹੀਦਾ ਹੈ । ਕੈਪਟਨ ਸਰਕਾਰ ਦਾ ਬਿਆਨ ਕੇਂਦਰ ਸਰਕਾਰ ਦਾ ਪੱਖ ਪੂਰਦਾ ਹੈ । ਜਦਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨਾਂ ਦਾ ਰਾਖਾ ਅਖਵਾਉਂਦਾ ਹੈ । ਜਦ ਤੱਕ ਸੂਬਿਆਂ ਨੂੰ ਆਤਮ ਨਿਰਭਰ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਮਸਲੇ ਹੱਲ ਨਹੀਂ ਹੋ ਸਕਣਗੇ । ਇਸ ਮੌਕੇ ਬਾਜ ਸਿੰਘ ਸਾਰੰਗੜਾ , ਸਾਹਬ ਸਿੰਘ , ਕੁਲਵੰਤ ਸਿੰਘ ਕੱਕੜ , ਜਗੀਰ ਸਿੰਘ ਲੇਲੀਆਂ , ਕਵਲਜੀਤ ਸਿੰਘ , ਕੁਲਬੀਰ ਸਿੰਘ ਲੋਪੋਕੇ , ਦਿਲਬਾਗ ਸਿੰਘ ਭੁਲੱਰ , ਮੁਖਬੈਨ ਸਿੰਘ , ਅਮਰਦੀਪ ਸਿੰਘ , ਕਵਲਜੀਤ ਸਿੰਘ ਜੋਧਾਨਗਰੀ , ਅਮੋਲਕ ਸਿੰਘ ਨਰਾਇਣਗੜ , ਗੁਰਪਾਲ ਸਿੰਘ ਭੰਗਵਾਂ , ਮੋਹਕਮ ਸਿੰਘ ਨੰਬਰਦਾਰ , ਸਲਵਿੰਦਰ ਸਿੰਘ ਭੋਲਾ , ਚਰਨਜੀਤ ਸਿੰਘ ਸਫੀਪੁਰ , ਮਨਜੀਤ ਸਿੰਘ ਵਡਾਲਾ , ਅਮਨਿੰਦਰ ਸਿੰਘ ਮਾਲੋਵਾਲ , ਬਲਬੀਰ ਸਿੰਘ , ਸੂਬੇਦਾਰ ਨਰਿੰਜਣ ਸਿੰਘ ਜੱਬੋਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।