ਜਿਲ੍ਹੇ ਦੇ 11 ਹੋਰ ਸਮਾਰਟ ਸਕੂਲ ਲੋਕ ਅਰਪਿਤ 31 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੈਬਲੈੱਟ ਵੰਡਣ ਦੀ ਕੀਤੀ ਸ਼ੁਰੂਆਤ
November 8th, 2020 | Post by :- | 104 Views

ਅੰਮ੍ਰਿਤਸਰ  ਨਵੰਬਰ (ਮਨਬੀਰ ਸਿੰਘ ) ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਜਿਲ੍ਹੇ ਵਿਚ ਬਣਾਏ ਗਏ 11 ਹੋਰ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਿਆਰ ਕਰਕੇ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਇਹ ਰਸਮ ਅਦਾ ਕੀਤੀ। ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਏ ਇਸ ਸਮਾਗਮ ਵਿਚ ਸ੍ਰੀ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਉਨਾਂ ਨਾਲ ਵਿਧਾਇਕ ਸ੍ਰੀ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਚੇਅਰਮੈਨ ਸ. ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਚੇਅਰਮੈਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਚੇਅਰਮੈਨ ਸ੍ਰੀਮਤੀ ਮਮਤਾ ਦੱਤਾ, ਸ. ਹਰਜਿੰਦਰ ਸਿੰਘ ਠੇਕੇਦਾਰ, ਸ੍ਰੀ ਰਾਜ ਕਮਲ ਸਿੰਘ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਸਥਾਨਕ ਸਰਕਾਰੀ ਕੰਨਿਆ ਸਕੂਲ ਮਾਲ ਰੋਡ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਿੱਖਿਆ ਵਿਭਾਗ ਨੂੰ ਵਧਾਈ ਦਿੰਦੇ ਦੱਸਿਆ ਕਿ ਅੱਜ ਮੁੱਖ ਮੰਤਰੀ ਵੱਲੋਂ ਜਿਲ੍ਹਾ ਅੰਮਿ੍ਰਤਸਰ ਦੇ 99 ਸਕੂਲਾਂ ਵਿਚ ਆਨਲਾਈਨ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤਾਂ ਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਦੇ ਨਾਲ ਹੀ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਹਲਕੇ ਦੇ 1-1 ਸਕੂਲ ਨੂੰ ਸਮਾਰਟ ਸਕੂਲ ਵਜੋਂ ਲੋਕ ਅਰਪਣ ਕੀਤਾ ਗਿਆ ਹੈ, ਜੋ ਕਿ ਬੜੀ ਤਸੱਲੀ ਅਤੇ ਖੁਸ਼ੀ ਵਾਲੀ ਗੱਲ ਹੈ। ਉਨਾਂ ਪੰਜਾਬੀ ਸਪਤਾਹ ਦੀ ਸਮਾਪਤੀ ਮੌਕੇ ਕਰਵਾਏ ਇਸ ਸਮਾਗਮ ਵਿਚ ਅਧਿਆਪਕਾਂ ਨੂੰ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਨੂੰ ਬੱਚਿਆਂ ਵਿਚ ਪ੍ਰਫੁਲਿਤ ਕਰਨ ਉਤੇ ਜ਼ੋਰ ਦਿੰਦੇ ਕਿਹਾ ਕਿ ਤੁਹਾਡੀ ਮਿਹਨਤ ਨਾਲ ਹੀ ਸਾਡੀ ਬੋਲੀ ਅਤੇ ਵਿਰਸਾ ਖੁਸ਼ਹਾਲ ਹੋ ਸਕਦੇ ਹਨ। ਉਨਾਂ ਜਿਲ੍ਹੇ ਦੇ ਸਰਹੱਦੀ ਖੇਤਰ ਵਿਚ ਪੈਂਦੇ ਉਹ ਸਕੂਲ ਜੋ ਡਿਜ਼ੀਟਲ ਸਿੱਖਿਆ ਪ੍ਰਣਾਲੀ ਤੋਂ ਦੂਰ ਹਨ, ਦੇ ਬੱਚਿਆਂ ਨੂੰ ਟੈਬਲੇਟ ਵੰਡਣ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਜਿਲ੍ਹੇ ਦੇ 33 ਪ੍ਰਾਇਮਰੀ ਸਕੂਲਾਂ ਦੇ ਵਿਦਆਰਥੀਆਂ ਨੂੰ 219 ਟੈਬਲੈੱਟ ਪ੍ਰਦਾਨ ਕੀਤੇ ਜਾਣਗੇ।
ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਜਿਲ੍ਹਾ ਸਿੱਖਿਆ ਅਫਸਰ (ਸੈ.) ਸਤਿੰਦਰਬੀਰ ਸਿੰਘ, ਕੰਵਲਜੀਤ ਸਿੰਘ ਡੀ.ਈ.ਓ. (ਐ), ਰੇਖਾ ਮਹਾਜਨ ਡਿਪਟੀ ਡੀ.ਈ.ਓ., ਪ੍ਰਿੰਸੀਪਲ ਮਨਦੀਪ ਕੌਰ, ਸ੍ਰੀ ਦਵਾਰਕਾ ਦਾਸ ਅਰੋੜਾ, ਗੁਰਦੇਵ ਸਿੰਘ, ਰਵਿੰਦਰਜੀਤ ਕੌਰ, ਚੰਦਰ ਪ੍ਰਕਾਸ਼, ਗੁਰਮੀਤ ਕੌਰ, ਅਰੁਣਾ ਕੁਮਾਰੀ, ਯਸ਼ਪਾਲ (ਸਾਰੇ ਬੀ.ਈ.ਈ.ਓ), ਮੀਡੀਆ ਕੋਆਰਡੀਨੇਟਰ ਰਜਿੰਦਰ ਸਿੰਘ ਵੀ ਹਾਜਰ ਸਨ।
ਸਮਾਰਟ ਸਕੂਲ ਵਜੋਂ ਤਿਆਰ ਕੀਤੇ ਸਕੂਲ ਜਿਲ੍ਹੇ ਦੇ ਸਰਕਾਰੀ ਸਕੂਲ ਜਿੰਨਾ ਨੂੰ ਅੱਜ ਮੁੱਖ ਮੰਤਰੀ ਨੇ ਆਨ ਲਾਇਨ ਲੋਕ ਅਰਪਿਤ ਕੀਤਾ-ਸੀਨੀਅਰ ਸਕੈਡੰਰੀ ਸਕੂਲ ਮਹਾਂ ਸਿੰਘ ਗੇਟ ਅੰਮਿ੍ਰਤਸਰ, ਸੀਨੀਅਰ ਸਕੈਡੰਰੀ ਸਕੂਲ ਮਹਾਂ ਸਿੰਘ ਰੋਡ ਅੰਮਿ੍ਰਤਸਰ, ਸੀਨੀਅਰ ਸਕੈਡੰਰੀ ਸਕੂਲ ਕਰਮਪੁਰਾ, ਸੀਨੀਅਰ ਸਕੈਡੰਰੀ ਸਕੂਲ ਸਹਿੰਸਰਾ ਕਲਾਂ, ਸੀਨੀਅਰ ਸਕੈਡੰਰੀ ਸਕੂਲ ਨਵਾਂ ਕੋਟ, ਸੀਨੀਅਰ ਸਕੈਡੰਰੀ ਸਕੂਲ ਲੋਪੋਕੇ, ਸੀਨੀਅਰ ਸਕੈਡੰਰੀ ਸਕੂਲ ਬੰਡਾਲਾ, ਸ਼ਹੀਦ ਜੈਮਲ ਸਿਘ ਬੱਲ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ ਕਲਾਂ, ਸੀਨੀਅਰ ਸਕੈਡੰਰੀ ਸਕੂਲ ਅਠਵਾਲ, ਸੀਨੀਅਰ ਸਕੈਡੰਰੀ ਸਕੂਲ ਬਿਆਸ, ਸੀਨੀਅਰ ਸਕੈਡੰਰੀ ਸਕੂਲ ਗੁਮਾਨਪੁਰਾ।
ਕੈਪਸ਼ਨ—ਬੱਚਿਆਂ ਨੂੰ ਟੈਬਲੇਟ ਵੰਡਣ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ। ਨਾਲ ਹਨ ਸ੍ਰੀ ਸੰਤੋਖ ਸਿੰਘ ਭਲਾਈਪੁਰ, ਸ੍ਰੀ ਹਿਮਾਸ਼ੂੰ ਅਗਰਵਾਲ, ਸ. ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ੍ਰੀਮਤੀ ਮਮਤਾ ਦੱਤਾ, ਸ੍ਰੀ ਰਾਜ ਕਮਲ ਸਿੰਘ ਅਤੇ ਹੋਰ ਆਗੂ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।