ਜੰਡਿਆਲਾ ਰੇਲਵੇ ਟ੍ਰੈਕ ਕਿਸਾਨਾਂ ਨੇ ਕੀਤਾ ਖਾਲੀ ,ਪਲੇਟਫਾਰਮ ਤੇ ਧਰਨਾ ਜਾਰੀ ।
November 6th, 2020 | Post by :- | 92 Views
ਰੇਲ ਰੋਕੋ ਅੰਦੋਲਨ 44 ਵੇਂ ਦਿਨ ਚ ਦਾਖਲ , 21 ਨਵੰਬਰ ਤੱਕ ਰਹੇਗਾ ਜਾਰੀ । ਜੰਡਿਆਲਾ ਗੁਰੂ ਰੇਲ ਟਰੈਕ ਖਾਲੀ ਕਰਕੇ ਸਟੇਸ਼ਨ ਨੇੜੇ ਮੋਰਚਾ ਜਾਰੀ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਰ ਰਾਤ ਤੱਕ ਲੰਬੀ ਚਲੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਦੇ ਵਪਾਰੀਆਂ , ਖੇਤੀ ਦੀਆਂ ਲੋੜਾਂ , ਸਰਹੱਦ ਤੇ ਜਵਾਨਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਜਿਹੜਾ ਰੇਲ ਟਰੈਕ ਬੰਦ ਦਾ ਬਹਾਨਾ ਬਣਾ ਰਹੀ ਹੈ , ਪਰ ਕੇਂਦਰ ਦੀਆਂ ਮਾਲ ਗੱਡੀਆਂ ਚਲਾਉਣ ਦੀ ਨੀਤ ਅੜੀ ਹੈ ਇਸ ਕਰਕੇ ਅੱਜ ਜੰਡਿਆਲਾ ਗੁਰੂ ਰੇਲਵੇ ਟਰੈਕ ਤੇ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਸੂਬਾ ਜਨ : ਸਕੱਤਰ ਸਰਵਣ ਸਿੰਘ ਪੰਧੇਰ , ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਅਸੀਂ ਵੱਡੇ ਹਿੱਤਾਂ ਦਾ ਧਿਆਨ ਰੱਖ ਕੇ ਰੇਲਵੇ ਟਰੈਕ ਅੱਜ ਖਾਲੀ ਕਰ ਰਹੇ ਹਾਂ ਤੇ ਮੋਰਚਾ ਸਟੇਸ਼ਨ ਦੇ ਨੇੜੇ ਚਾਲੂ ਰਹੇਗਾ , ਰੇਲ ਚੈਅਰਮੈਨ ਵੱਲੋਂ ਜਿਹੜਾ ਬਿਆਨ ਦੇ ਰਹੇ ਹਨ ਕਿ 22 ਜਗਾ ਤੇ ਟਰੈਕ ਜਾਮ ਹੈ ਇਹ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ , ਜਦ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਪੂਰੀ ਤਰਾਂ ਰੈਲ ਟਰੈਕ ਖਾਲੀ ਕਰ ਦਿੱਤੇ ਗਏ ਹਨ । ਹੁਣ ਕੇਂਦਰ ਸਰਕਾਰ ਪੈਸੰਜਰ ਗੱਡੀਆਂ ਦਾ ਬਹਾਨਾ ਬਣਾ ਰਹੀ ਹੈ ਇਸ ਮੌਕੇ ਸਲਵਿੰਦਰ ਸਿੰਘ ਜਾਣੀਆਂ , ਗੁਰਮੇਲ ਸਿੰਘ ਰੋਵਾਂ , ਸਰਵਣ ਸਿੰਘ ਬਾਊਪੁਰ , ਜਰਨੈਲ ਸਿੰਘ ਰਾਮੇ , ਸ਼ੇਰ ਸਿੰਘ ਮਹੀਵਾਲ , ਭਜਨ ਸਿੰਘ ਖਿਜਰਪੁਰ , ਗੁਰਮੇਲ ਸਿੰਘ ਚੌਧਰੀਵਾਲ , ਪਿਆਰਾ ਸਿੰਘ ਖਿਜਰਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।