ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਹੋਈ ਮੀਟਿੰਗ ਮ
November 6th, 2020 | Post by :- | 80 Views

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਹੋਈ ਮੀਟਿੰਗ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਅਮ੍ਰਿਤਸਰ ਇਕਾਈ ਦੀ ਮੀਟਿੰਗ ਜੰਡਿਆਲਾ ਗੁਰੂ ਦੇ ਇੱਕ ਨਿੱਜੀ ਰੇਸਤਰਾਂ ਵਿੱਚ ਹੋਈ ।ਇਸਦੀ ਰਹਿਨੁਮਾਈ ਨਿਰਮਲ ਕੌਰ ਕੋਟਲਾ ਵੱਲੋਂ ਕੀਤੀ ਗਈ ।ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲਿਆਂ ਨਾਲ ਜੁੜੀਆਂ ਔਰਤਾਂ ਨੇ ਸ਼ਿਰਕਤ ਕੀਤੀ ।ਇਸ ਮੰਚ ਦੀ ਮੀਟਿੰਗ ਦਾ ਉਦੇਸ਼ ਸਾਹਿਤ ਨਾਲ ਜੁੜੀਆਂ ਔਰਤਾਂ ਨੂੰ ਇੱਕ ਮੰਚ ਤੇ ਇੱਕਠਿਆਂ ਕਰਨਾ ਹੈ ਤਾਂ ਜੋ ਔਰਤਾਂ ਨੂੰ ਆਪਣੇ ਘਰਾਂ ਤੋਂ ਨਿਕਲ ਸਕਦੀਆਂ ਹਨ ਨੂੰ ਇਸ ਮੰਚ ਨਾਲ ਜੋੜਨਾ ਹੈ ।
ਇਸ ਮੰਚ ਦੇ ਮੁੱਖ ਮੁੱਦੇ ਸਮਾਜ ਵਿੱਚ ਵੱਧ ਰਹੇ ਬੱਚੀਆਂ ਨਾਲ ਕੁਕਰਮ ਤੇ ਕਾਬੂ ਪਾਉਣਾ ,ਦਾਜ ਪ੍ਰਥਾ ਨੂੰ ਖਤਮ ਕਰਨਾ ,ਭਰੂਣ ਹੱਤਿਆ ਰੋਕਣਾ ,ਆਦਿ ਹਨ। ਇਸ ਮੌਕੇ ਨਿਰਮਲ ਕੌਰ ਪ੍ਰਬੰਧਕ ,ਸਟੇਜ ਸੈਕਟਰੀ ਸਤਿੰਦਰ ਕਾਹਲੋਂ ਰਣਜੀਤ ਕੌਰ ਬਾਜਵਾ ,ਬੇਅੰਤ ਕੌਰ ਗਿੱਲ ਮੋਗਾ ,ਮਨਦੀਪ ਭਦੌੜ ,ਅਮਨਦੀਪ ਜੋਗਾ ,ਮਨਦੀਪ ਸਿੱਧੂ ਟਾਂਗਰਾ ,ਮਨਦੀਪ ਤਰਨਤਾਰਨ ,ਬਲਵਿੰਦਰ ਕੌਰ ,ਗੁਰਪਿੰਦਰ ਕੌਰ , ਸੋਨੀਆ ਕੌਰ ,ਹਰਮੇਸ਼ ਯੋਧੇ ,ਗੁਰਮੀਤ ਕੌਰ ਬੱਲ ,ਪ੍ਰੀਤ ਰਿਆੜ ਹਾਜਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।