ਭਾਰਤੀ ਕਿਸਾਨ ਏਕਤਾ ਯੂਨੀਅਨ ਉਗਰਾਹਾਂ ਵੱਲੋਂ ਕੱਥੂਨੰਗਲ ਟੋਲ ਪਲਾਜ਼ਾ ਤੇ ਲਗਾਇਆ ਧਰਨਾ ।
November 5th, 2020 | Post by :- | 107 Views
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਥੂਨੰਗਲ ਟੋਲ ਪਲਾਜ਼ਾ ਤੇ ਲਗਾਇਆ ਧਰਨਾ ।
ਕੱਥੂਨੰਗਲ 5 ਨਵੰਬਰ ( ਕੁਲਜੀਤ ਸਿੰਘ    ) ਕੇਂਦਰ ਸਰਕਾਰ ਵੱਲੋਂ ਬਦਲਾਖੋਰ ਕਾਰਵਾਈਆ ਰਾਹੀਂ ਮੜੇ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਗੁਰਦਾਸਪੁਰ ਵਲੋਂ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂ ਵਾਲੀ ਦਲਜੀਤ ਸਿੰਘ ਚਿਤੋੜਗੜ ਰਛਪਾਲ ਸਿੰਘ ਟਰਪਈ  ਦੀ ਅਗਵਾਈ ਵਿਚ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਤੇ ਕੱਥੂਨੰਗਲ ਟੋਲ ਪਲਾਜ਼ਾ ਤੇ ਅਜ 12 ਵਜੇ ਤੋਂ ਸਾਮ 4 ਵਜੇ ਤੱਕ ਧਰਨਾ ਦੇ ਕੇ  ਆਵਾਜਾਈ ਮੁਕੰਮਲ ਤੋਰ ਤੇ ਬੰਦ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਕਿਸਾਨ ਮਾਰੂ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਐਕਟ ਨੂੰ ਵਾਪਿਸ ਲਿਆ ਜਾਵੇ ਕਿਉਂਕਿ ਇਹ ਖੇਤੀ ਬਿੱਲ ਕਿਸਾਨਾ ਦੀਆਂ ਜਮੀਨਾ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਰਾਹ ਪੱਧਰਾ ਕਰਦੇ ਹਨ ।ਫਸਲਾਂ ਦੀ  ਸਰਕਾਰੀ ਖਰੀਦ ਦਾ ਖਾਤਮਾ ਕਰਨ ਗੇ।ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਜਿਣਸਾਂ ਕੌਡੀਆਂ ਦੇ ਭਾਅ ਖਰੀਦ ਕੇ ਆਮ ਲੋਕਾਂ ਨੂੰ ਮਹਿੰਗੇ ਭਾਅ ਵੇਚਣਗੇ ਜਿਸ ਤਰ੍ਹਾਂ ਪਿਆਜ ਕਿਸਾਨਾ ਤੋਂ ਇਕ ਜਾ ਦੋ ਰੁਪਏ ਚਂ ਖਰੀਦ ਕੇ ਅਜ ਆਮ ਲੋਕਾਂ ਨੂੰ 50 ਤੋ60 ਰੁਪਏ ਕਿਲੋ ਵੇਚੇ ਜਾ ਰਹੇ ਹਨ। ਬਿਜਲੀ ਸੋਧ ਐਕਟ 2020 ਲੋਕਾਂ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਕਰੇਗਾ ਕਿਉਂਕਿ  ਇਹ ਬਿੱਲ ਕਾਰਪੋਰੇਟਾ ਨੂੰ ਆਪਣੀ ਮਰਜੀ ਦੇ ਰੇਟ ਵਸੂਲਣ ਦੀ ਖੁੱਲ ਦਿੰਦਾ ਹੈ ਬੁਲਾਰਿਆਂ ਨੇ ਮੰਗ ਕੀਤੀ ਕਿ ਇਹ ਤਿੰਨੇ ਕਾਲੇ ਖੇਤੀ  ਕਾਨੂੰਨ ਅਤੇ ਬਿਜਲੀ ਸੋਧ ਬਿੱਲ ਰਦ ਕੀਤੇ ਜਾਣ ।ਅਜ ਦੇ ਇਕੱਠ ਵਿੱਚ  ਅਜੀਤ ਸਿੰਘ ਖੋਖਰ ਸਾਹਿਬ ਸਿੰਘ ਖੋਖਰ ਸਕੱਤਰ ਸਿੰਘ ਭੇਟ ਪੱਤਣ ਗੁਰਬਚਨ ਸਿੰਘ ਅਜਮੇਰ ਸਿੰਘ ਕੋਟ ਟੋਡਰ ਮਲ ਹਰਪਾਲ਼ ਸਿੰਘ ਗੋਸਲ ਸਤਨਾਮ ਸਿੰਘ ਸੁਖਪ੍ਰੀਤ ਸਿੰਘ
ਗੁਰਪਾਲ ਸਿੰਘ ਗੁਰੀ (ਪੰਜਾਬ ਸਟੂਡੈਂਟ ਯੂਨੀਅਨ)ਪ੍ਰਮੋਦ ਕੁਮਾਰ (ਸੂਬਾ ਸਕੱਤਰ ਟੀ ਐਸ ਯੂ)ਭਜਨ ਸਿੰਘ ਲਾਲਵਾਲਾ ਜਗਤਾਰ ਸਿੰਘ ਖੁੱਡਾ ਮੰਗਲ ਸਿੰਘ ਗੋਸਲ ਜਗਤਾਰ ਸਿੰਘ  ਹਰਦੀਪ ਸਿੰਘ ਨਾਨੋਵਾਲੀਆ (ਜਲ ਸਪਲਾਈ ਤੇ ਸੈਨੀਟੇਸ਼ਨ) ਅਤਿੰਦਰਪਾਲ ਸਿੰਘ ਸਾਰਚੂਰ  ਰਾਜਵਿੰਦਰ ਸਿੰਘ ਨਾਗ ਸੁਖਵਿੰਦਰ ਸਿੰਘ  ਬਖਸੀਸ ਸਿੰਘ ਕੀੜੀ ਚਮਕੌਰ ਸਿੰਘ ਬੋੜੇਵਾਲ ਆਦਿ ਆਗੂਆਂ ਨੇ ਸਬੋਧਨ ਕੀਤਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।