ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 38 ਵੇਂ ਦਿਨ ਜਾਰੀ ।
October 31st, 2020 | Post by :- | 126 Views

————-
5 ਦੇ ਕੌਮੀ ਭਾਰਤ ਬੰਦ,ਕੇਂਦਰ ਵੱਲੋਂ ਪਰਾਲੀ ਬਾਰੇ ਬਣਾਏ ਕਾਨੂੰਨ, ਪੰਜਾਬ ਸਰਕਾਰ ਨਾਲ ਹੋਈ
ਮੀਟਿੰਗ,ਭਾਜਪਾ ਸਰਕਾਰ ਦੇ ਬਿਆਨ ਤੇ ਕੱਲ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕਰਾਂਗੇ ਵਿਚਾਰ
ਚਰਚਾ, ਰੇਲ ਰੋਕੋ ਅੰਦੋਲਨ 38ਵੇਂ ਦਿਨ ਵੀ ਜਾਰੀ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਦੀ ਅੰਮ੍ਰਿਤਸਰ ਸਰਕਟ ਹਾਊਸ ਵਿਖੇ ਮੀਟਿੰਗ ਹੋਈ, ਜਿਸ ਵਿੱਚ ਸੈਕਸ਼ਨ 11 ਤਹਿਤ ਕੈਪਟਨ ਸਰਕਾਰ ਵੱਲੋਂ ਪੰਜਾਬ ਅਸੈਂਬਲੀ ਵਿੱਚ ਪਾਸ ਕੀਤੇ ਮਤੇ ਤੇ 3 ਨਵੰਬਰ 2020 ਨੂੰ ਅਟਾਰਨੀ ਜਨਰਲ ਨਾਲ ਚੰਡੀਗੜ ਵਿਖੇ ਵਿਚਾਰ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿੱਚ ਕਿਸਾਨੀ ਘੋਲਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਇੱਕ ਜੀਅ ਨੂੰ ਨੌਕਰੀ ਦੇਣ,ਖੰਡ ਮਿੱਲਾਂ ਜਲਦੀ ਚਲਾਉਣ,ਗੰਨੇ ਦਾ ਬਕਾਇਆ ਛੇਤੀ ਜਾਰੀ ਕਰਨ,ਖੁਦਕੁਸ਼ੀ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ, ਅੰਦੋਲਨਾਂ ਦੌਰਾਨ ਰੇਲਵੇ
ਸਮੇਤ ਪੁਲਿਸ ਕੇਸ ਵਾਪਿਸ ਲੈਣ ਦੀ ਸਹਿਮਤੀ ਬਣੀ ਤੇ ਕਿਸਾਨ ਜਥੇਬੰਦੀ ਨਾਲ ਪਹਿਲਾਂ ਮੰਨੀਆਂ ਹੋਈਆਂ
ਮੰਗਾਂ ਜਲਦੀ ਲਾਗੂ ਕਰਨ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਟਾਇਮ ਤੇ ਤਰੀਕ 3 ਨਵੰਬਰ ਨੂੰ
ਚੰਡੀਗੜ ਮੀਟਿੰਗ ਵਿੱਚ ਤੈਅ ਕਰਨ ਦੀ ਸਹਿਮਤੀ ਬਣੀ। ਰੇਲਵੇ ਟਰੈਕ ਜੰਡਿਆਲਾ ਗੁਰੂ ਵਿਖੇ 38ਵੇਂ ਦਿਨ
ਵਿੱਚ ਦਾਖਲ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ,
ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਹੀਂ ਚਲਾ ਰਹੀ। ਕੇਂਦਰ ਵੱਲੋਂ ਬਦਲੇ ਦੀ ਭਾਵਨਾਂ ਨਾਲ ਕਿਸਾਨਾਂ ਵਿਰੁੱਧ ਪਰਾਲੀ ਸਬੰਧੀ ਬਣਾਏਕਾਨੂੰਨ ਪੰਜਾਬ ਨਾਲ ਧੋਖਾ ਹੈ ਜਦਕਿ ਪ੍ਰਦੂਸ਼ਣ ਕਿਸਾਨਾਂ ਨਾਲੋਂ ਜਿਆਦਾ ਤੇ ਹੋਰ ਸਾਧਨਾਂ ਤੋਂ ਹੁੰਦਾ ਹੈ ਪਰ ਕੇਂਦਰ ਨੂੰ ਈਰਖਾ ਕਾਰਨ ਸਿਰਫ ਕਿਸਾਨ ਹੀ ਦਿਸਦੇ ਹਨ,ਮੋਦੀ ਸਰਕਾਰ ਸਰਕਾਰ ਸਮੇਤ ਭਾਜਪਾ ਆਗੂਆਂ ਦੇ ਬਿਆਨ ਲੋਕਾਂ ਨੂੰ ਪ੍ਰਮੋਕ ਕਰਨਾ ਤੇ ਮਨੋਵਿਗਿਆਨਕ ਤੌਰ ਤੇ ਆਮ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਨੀ
ਹੈ,ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ 1 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਸਾਰੇ
ਮੁੱਦਿਆਂ ਤੇ ਵਿਚਾਰ ਕਰਾਂਗੇ ਤੇ ਕਾਰਪੋਰੇਟ ਘਰਾਣਿਆਂ ਖਿਲਾਫ ਅੰਦੋਲਨ ਹੋਰ ਤੇਜ ਕਰਾਂਗੇ। ਇਸ ਮੌਕੇ
ਹਰਬਿੰਦਰ ਸਿੰਘ ਕੰਗ,ਦਿਆਲ ਸਿੰਘ ਮੀਆਂਵਿੰਡ ,,ਜਵਾਹਰ ਸਿੰਘ ਟਾਂਡਾ,ਲਖਬੀਰ ਸਿੰਘ ਵੈਰੋਵਾਲ,ਰਣਜੀਤ ਕੌਰ ਕੱਲਾ,ਚਮਕੌਰ ਸਿੰਘ ਮੰਡਾਲਾ ,ਜਤਿੰਦਰ ਸਿੰਘ ਪੱਖੋਕੇ,ਕੁਲਵੰਤ ਸਿੰਘ ਭੈਲ,ਸਵਿੰਦਰ ਸਿੰਘ ਵੈਈਪੁਈ,ਹਰਜਿੰਦਰ ਸਿੰਘ ਘੱਗੇ,ਸਤਨਾਮ ਸਿੰਘ ਧਾਰੜ, ਮੁਖਤਿਆਰ ਸਿੰਘ ਬਿਹਾਰੀਪੁਰ,ਇਕਬਾਲ ਸਿੰਘ ਵੜੈਗ,
ਕਵਲਜੀਤ ਸਿੰਘ ਦੀਨੇਵਾਲ, ਗੁਰਬਿੰਦਰ ਸਿੰਘ ਖਵਾਸਪੁਰ,ਬਚਿੱਤਰ ਸਿੰਘ ਛਾਬੜੀ ਸਾਹਿਬ ਆਦਿ ਆਗੂਆਂ
ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।