ਕਿਸਾਨ ਜੱਥੇਬੰਦੀਆਂ ਅਤੇ ਸਬਜ਼ੀ ਉਤਪਾਦਕ ਕਿਸਾਨ ਸਭਾ ਵੱਲੋਂ ਨਵਾਂ ਪਿੰਡ ਵਿਖੇ ਪ੍ਰਧਾਨਮੰਤਰੀ ,ਮੋਹਨ ਭਾਗਵਤ ,ਅਮਿਤ ਸ਼ਾਹ ,ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ ।
October 25th, 2020 | Post by :- | 64 Views
ਕਿਸਾਨ ਜੱਥੇਬੰਦੀਆਂ ਦੇ ਸੱਦੇ ਅਤੇ ਸਬਜ਼ੀ ਉਤਪਾਦਕ ਕਿਸਾਨ ਸਭਾ ਵੱਲੋਂ ਨਵਾਂ ਪਿੰਡ ਵਿੱਖੇ ਪ੍ਰਧਾਨਮੰਤਰੀ ,ਮੋਹਨ ਭਾਗਵਤ ,ਅਮਿਤ ਸ਼ਾਹ ,ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਅਤੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਅੱਜ ਨਵਾਂ ਪਿੰਡ ਵਿਖੇ ਅੱਜ ਦੇ ਰਾਵਣ ਨਰਿੰਦਰ ਮੋਦੀ ਅਤੇ ਉਸ ਦੀ ਫਿਰਕੂ ਰਾਜਨੀਤੀ ਦੇ ਮਾਰਗ ਦਰਸ਼ਕ ਆਰ,ਐਸ,ਐਸ ,ਮੁਖੀ ਮੋਹਨ ਭਾਗਵਤ ,ਅਮਿਤ ਸ਼ਾਹ,ਅੰਬਾਨੀ, ਅੰਡਾਨੀ,ਅਤੇ ਪੰਜਾਬ ਅੰਦਰ ਇਸ ਪਾਰਟੀ ਦੇ ਕਿਸਾਨ ਵਿਰੋਧੀ ਬਿਆਨ ਦੇਣ ਵਾਲੇ ਆਗੂ ਹਰਜੀਤ ਸਿੰਘ ਗਰੇਵਾਲ,ਤਰੁਣ ਚੁੱਘ ਦੇ ਪੁਤਲੇ ਫੂਕੇ ਗਏ। ਅੱਜ ਦੇ ਸਮਾਗਮ ਅੰਦਰ ਵੱਖ ਵੱਖ ਪਿੰਡਾਂ ਫਤਿਹਗੜ੍ਹ ਸ਼ੁੱਕਰਚੱਕ,ਨਬੀ ਪੁਰ,ਓਠੀਆਂ,ਕਿਲਾ ਜੀਵਨ ਸਿੰਘ,ਫਤਿਹਪੁਰ ਰਾਜਪੂਤਾਂ,ਨਿਜਾਮ ਪੁਰ,ਮੱਖਣ ਵਿੰਡੀ ਛਾਪਾ ਰਾਮ ਸਿੰਘ,ਨਵਾਂ ਪਿੰਡ,ਤੀਰਥਪੁਰਾ,ਵਡਾਲਾ ਜੌਹਲ,ਤਲਵੰਡੀ ਡੋਗਰਾਂ,ਛੀਨਾ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਲਿਆ।ਅੱਜ ਦੇ ਇਕੱਠ ਨੂੰ ਕਿਸਾਨ ਜਥੇਬੰਦੀ ਦੇ ਆਗੂ ਕਾ,ਲੱਖਬੀਰ ਸਿੰਘ,ਬਲਵਿੰੰਦਰ ਸਿੰਘ ਦੁਧਾਲਾ,ਭੁਪਿੰਦਰ ਸਿੰਘ ਤੀਰਥਪੁਰਾ,ਗੁਰਭੇਜ ਸਿੰਘ ਸੈਦੋਲ੍ਹੇਲ,ਤਰਸੇਮ ਸਿੰਘ ਨੰਗਲ ਪ੍ਰਤਾਪ ਸਿੰਘ ਛੀਨਾ ਅਤੇ ਬਿਜਲੀ ਬੋਰਡ ਦੇ ਆਗੂ ਸੁਖਦੇਵ ਸਿੰਘ ਮੱਖਣਵਿੰਡੀ ਨੇ ਸੰਬੋਧਨ ਕੀਤਾ। ਕਿਸਾਨ ਇਕੱਠ ਵਿੱਚ ਪੰਜ ਪਾਣੀ ਲੋਕ ਕਲਾ ਮੰਚ ਗੋਪਾਲ ਪੁਰਾ ਦੀ ਟੀਮ ਨੇ ਕਾ ਜੋਗਿੰਦਰ ਸਿੰਘ ਗੋਪਾਲ ਪੁਰਾ ਦੀ ਅਗਵਾਈ ਹੇਠ ਕਿਸਾਨੀ ਨਾਲ ਸਬੰਧਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।