ਪਰਾਲੀ ਸਾੜਨ ਨਾਲ ਜ਼ਮੀਨ ਅੰਦਰ ਕੁਦਰਤੀ ਤੱਤਾਂ ਦਾ ਹੁੰਦਾ ਹੈ ਖ਼ਾਤਮਾ-ਡਿਪਟੀ ਕਮਿਸ਼ਨਰ
October 24th, 2020 | Post by :- | 212 Views

ਵਾਤਾਵਰਣ ਪ੍ਰੇਮੀ ਤਰਸੇਮ ਸਿੰਘ ਪਰਾਲੀ ਨੂੰ ਅੱਗ ਨਾ ਲਗਾ ਕੇ ਪਾ ਰਿਹਾ ਵਡਮੁੱਲਾ ਯੋਗਦਾਨ

ਬਠਿੰਡਾ, 24 ਅਕਤੂਬਰ ( ਬਾਲ ਕ੍ਰਿਸ਼ਨ ਸ਼ਰਮਾ) : ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਅੰਦਰ ਕੁਦਰਤੀ ਤੱਤਾਂ ਦਾ ਖ਼ਾਤਮਾ ਹੁੰਦਾ ਹੈ ਅਤੇ ਵਾਤਾਵਰਣ ਵੀ ਗੰਧਲਾ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਸਾੜਨ ਉਪਰੰਤ ਨਿੱਕਲੇ ਗੰਦੇ ਧੂੰਦੇ ਦੇ ਕਾਰਨ ਮਨੁੱਖੀ ਸਿਹਤ, ਪਸ਼ੂਆਂ, ਜਾਨਵਰਾਂ ਅਤੇ ਜੀਵ ਜੰਤੂਆਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਮੁੱਖ ਖੇਤੀਬਾੜੀ ਅਫ਼ਸਰ ਸ. ਬਹਾਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮਲਕਾਣਾ ਦੇ ਵਸਨੀਕ ਉੱਦਮੀ ਕਿਸਾਨ ਤਰਸੇਮ ਸਿੰਘ ਕਰੀਬ 35 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ। ਲਗਭਗ 4 ਏਕੜ ਵਿੱਚ ਪਸ਼ੂਆਂ ਲਈ ਹਰੇ-ਚਾਰੇ ਬੀਜ਼ਦਾ ਹੈ। 15 ਏਕੜ ਵਿੱਚ ਨਰਮੇ ਤੇ 16 ਏਕੜ ਵਿੱਚ ਬਾਸਮਤੀ ਝੋਨੇ ਦੀ ਖੇਤੀ ਕਰਦਾ ਹੈ। ਕਿਸਾਨ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਬਾਸਮਤੀ ਕਿਸਮਾਂ 1509 ਦੀ ਹੀ ਕਾਸ਼ਤ ਕਰਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫ਼ਸਰ ਸ਼੍ਰੀ ਡੂੰਗਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੀਆਂ ਸ਼ਿਫਾਰਸਾਂ ਮੁਤਾਬਿਕ ਸਫਲਤਾਪੂਰਵਕ ਕਾਸ਼ਤ ਕਰਨ ਉਪਰੰਤ ਫ਼ਸਲ ਦੀ ਕਟਾਈ ਕਰਕੇ ਸੁਚੱਜਾ ਮੰਡੀਕਰਨ ਕਰਦਾ ਹੈ। ਫਸਲ ਦੀ ਕਟਾਈ ਕਰਨ ਤੋਂ ਬਾਅਦ ਖੇਤ ਵਿੱਚ ਬਚੀ ਸਾਰੀ ਪਰਾਲੀ ਦੀਆਂ ਸਟਰਾਅ ਬੇਲਰ ਨਾਲ ਗੱਠਾਂ ਬਣਵਾ ਦਿੰਦਾ ਹੈ। ਇਸ ਤੋਂ ਬਾਅਦ ਖੇਤ ਦੀ ਵਹਾਈ ਅਤੇ ਰੌਣੀ ਕਰਕੇ ਕਣਕ ਦੀ ਫਸਲ ਦੀ ਸੀਡ ਡਰਿੱਲ ਨਾਲ ਬਿਜਾਈ ਕਰ ਦਿੰਦਾ ਹੈ।

ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਲਤੇਜ਼ ਸਿੰਘ ਨੇ ਦੱਸਿਆ ਕਿ ਕਿਸਾਨ ਤਰਸੇਮ ਸਿੰਘ ਇਹ ਵਿਧੀ ਪਿਛਲੇ 4 ਸਾਲਾਂ ਤੋਂ ਅਪਣਾਉਂਦਾ ਆ ਰਿਹਾ ਹੈ ਤੇ ਉਸ ਨੂੰ ਇਸਦੇ ਬਹੁਤ ਵਧੀਆ ਨਤੀਜ਼ੇ ਪ੍ਰਾਪਤ ਹੋਏ ਹਨ। ਕਿਸਾਨ ਤਰਸੇਮ ਸਿੰਘ ਦੇ ਦੱਸਣ ਮੁਤਾਬਿਕ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਤਰਾਂ ਬਿਜਾਈ ਕਰਨਾ ਜਿੱਥੇ ਵਾਤਾਵਰਣ ਲਈ ਲਾਹੇਵੰਦ ਹੈ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ ਕਿਉਂਕਿ ਪਰਾਲੀ ਨੂੰ ਅੱਗ ਨਾ ਲਗਾਉਣ ਕਾਰਨ ਧਰਤੀ ਵਿੱਚ ਮੌਜੂਦ ਸੂਖਮਜੀਵਾਂ ਦੀ ਗਿਣਤੀ ਤੇ ਗਤੀਵਿਧੀ ਵਿੱਚ ਹਾਂ-ਪੱਖੀ ਬਦਲਾਅ ਆਉਣ ਕਾਰਨ ਜ਼ਮੀਨ ਦੀ ਕੁਦਰਤੀ ਸਿਹਤ ਵਿੱਚ ਸੁਧਾਰ ਹੋਇਆ ਹੈ

ਕਿਸਾਨ ਇਹ ਵੀ ਦੱਸਦਾ ਹੈ ਕਿ ਕਣਕ ਦੀ ਫਸਲ ਦੇ ਝਾੜ ਵਿੱਚ ਵੀ ਇਸ ਨਾਲ ਵਾਧਾ ਹੋਇਆ ਹੈ ਇਸ ਸਾਉਣੀ ਸੀਜ਼ਨ 2020 ਦੌਰਾਨ ਵੀ ਕਿਸਾਨ ਵੱਲੋਂ ਇਹੀ ਵਿਧੀ ਆਪਣਾ ਕੇ ਕਣਕ ਦੀ ਕਾਸ਼ਤ ਕੀਤੀ ਜਾਣੀ ਹੈ

ਖੇਤੀਬਾੜੀ ਵਿਭਾਗ ਵੱਲੋਂ ਅਗਾਂਹਵਧੂ ਤੇ ਸਿਰੜੀ ਸੋਚ ਦੇ ਮਾਲਕ ਕਿਸਾਨਾਂ ਨਾਲ ਲਗਾਤਾਰ ਤਾਲਮੇਲ ਰੱਖ ਕੇ ਇਨਾਂ ਨੂੰ ਇੱਕ ਉਦਾਹਰਣ ਦੇ ਤੌਰ ‘ਤੇ ਪੇਸ਼ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਇਹੋ ਜੇ ਉਪਰਾਲੇ ਕਰਨ ਲਈ ਹਰ ਸੰਭਵ ਯਤਨ ਕਰਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ

 

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review