ਪ੍ਰੀਖਿਆਵਾਂ ਕੇਂਦਰਾਂ ਦੇ ਆਲੇ ਦੁਆਲੇ ਤੁਰਨ ਫਿਰਨ ਅਤੇ ਇਕੱਠੇ ਹੋਣ ਤੇ ਮੁਕੰਮਲ ਰੋਕ
October 24th, 2020 | Post by :- | 121 Views

ਅੰਮ੍ਰਿਤਸਰ 24 ਅਕਤੂਬਰ 2020 ( ਮਨਬੀਰ ਸਿੰਘ)- ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮਿ੍ਰਤਸਰ ਸ਼ਹਿਰ, ਸ੍ਰੀ ਜਗਮੋਹਨ ਸਿੰਘ, ਪੀ.ਪੀ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਹੋਇਆਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਪ੍ਰੀਖਿਆਵਾਂ ਕੇਂਦਰਾਂ ਵਿਖੇ ਦਸਵੀਂ/ਬਾਰਵੀ ਦੀਆਂ ਸਪਲੀਮੈਟਰੀ ਪ੍ਰੀਖਿਆ ਮਿਤੀ 29 ਅਕਤੂਬਰ ਤੋਂ 17 ਨਵੰਬਰ ਤੱਕ ਹੋ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਥਾਪਤ ਕੀਤੇ ਗਏ ਇਮਤਿਹਾਨ ਕੇਂਦਰਾਂ ਦੇ ਵਿੱੱਚ ਡਿਊਟੀ ਨਿਭਾ ਰਹੇ ਸਟਾਫ ਅਤੇ ਪੇਪਰ ਦੇ ਰਹੇ ਬੱਚਿਆਂ ਨੂੰ ਛੱਡ ਕੇ ਸਮੂਹ ਪ੍ਰੀਖਿਆ ਕੇਂਦਰਾਂ ਦੇ ਆਲੇ ਦੂਆਲੇ 200 ਮੀਟਰ ਦੇ ਘੇਰੇ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਆਮ ਵਿਅਕਤੀਆ ਤੇ ਤੁਰਨ ਫਿਰਨ ਅਤੇ ਇਕੱਠੇ ਹੋਣ ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ। ਇਹ ਹੁਕਮ ਪ੍ਰੀਖਿਆਵਾਂ ਦੇ ਖਤਮ ਹੋਣ ਤੱਕ ਲਾਗੂ ਰਹੇਗਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।