ਮੋਦੀ ਸਰਕਾਰ ਵਿਰੁੱਧ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਸ਼ਹਿਰਾਂ ਵਿੱਚ ਗਰਜਿਆਂ ਮਾਵਾਂ ਭੈਣਾਂ , ਧੀਆਂ ਦਾ ਇਕੱਠ , 25 ਅਕਤੂਬਰ ਨੂੰ ਪਿੰਡਾਂ ਵਿੱਚ ਸਾੜੀਆਂ ਜਾਣਗੀਆਂ ਅਰਥੀਆਂ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਦੇਵੀਦਾਸਪੁਰਾ ਵਿਖੇ 30 ਵੇਂ ਦਿਨ ਵਿੱਚ ਦਾਖਲ ਹੋ ਗਿਆ । ਜਥੇਬੰਦੀ ਵੱਲੋਂ ਅੱਜ ਘੋਲਦੇ 30 ਵੇਂ ਦਿਨ ਦੁਸ਼ਿਹਰਾ ਗਰਾਉਂਡ ਅੰਮ੍ਰਿਤਸਰ ਤਰਨਤਾਰਨ ਡੀ.ਸੀ. ਦਫਤਰ , ਫਾਜ਼ਿਲਕਾ 2 ਥਾਵਾਂ ਉੱਤੇ , ਫਿਰੋਜ਼ਪੁਰ ਜ਼ੀਰਾ , ਗੁਰੂਹਰਸਹਾਏ , ਕਪੂਰਥਲਾ , ਸੁਲਤਾਨਪੁਰ ਲੋਧੀ , ਜਲੰਧਰ , ਲੋਹੀਆਂ , ਹੁਸ਼ਿਆਰਪੁਰ ਟਾਂਡਾ , ਗੁਰਦਾਸਪੁਰ , ਰੇਲਵੇ ਟਰੈਕ ਦੇਵੀਦਾਸਪੁਰਾ ਵਿਖੇ ਵੱਡੇ ਪੁਤਲੇ ਫੂਕੇ ਗਏ । ਅੱਜ ਅੰਮ੍ਰਿਤਸਰ ਵਿਖੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਨ : ਸਕੱਤਰ ਸਰਵਣ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ , ਲਖਵਿੰਦਰ ਸਿੰਘ ਵਰਿਆਮ , ਨਵਪ੍ਰੀਤ ਕੌਰ ਦੇਵੀਦਾਸਪੁਰ , ਰਵਿੰਦਰ ਕੌਰ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਬਿੱਲਾਂ ਰਾਂਹੀ ਦੇਸ਼ ਦੀ ਖੇਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ । ਇਹ ਕੋਈ ਸੁੱਤੇ ਸਿੱਧ ਨਹੀ ਹੋ ਗਿਆ , ਇਸਨੂੰ ਪਿਛਲੀਆਂ ਸਰਕਾਰਾਂ ਨੇ ਵੀ ਅੱਗੇ ਵਧਾਇਆ ਹੈ ਤੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਫੈਸਲਾ ਕੀਤਾ ਗਿਆ ਹੈ । ਜੇ.ਪੀ. ਨੱਢਾ ਦਾ ਬਿਆਨ ਕਿਸਾਨਾਂ ਦੇ ਜਖਮਾਂ ਉੱਤੇ ਲੂਣ ਛਿੜਕਣ ਵਾਲਾ ਹੈ ਅਤੇ ਭਾਜਪਾ ਦੀ ਨੀਤੀ ਦਾ ਖੁਲਾਸਾ ਕਰਦਾ ਹੈ । ਪ੍ਰਧਾਨ ਮੰਤਰੀ ਕੋਲ ਕਿਸਾਨਾਂ ਮਜ਼ਦੂਰਾਂ ਨਾਲ ਮੀਟਿੰਗ ਕਰਨ ਲਈ ਸਮਾਂ ਨਹੀਂ ਹੈ ਪਰ ਸਰਕਾਰ ਬਣਾਉਣ ਲਈ ਵੋਟਾਂ ਮੰਗਣ ਲਈ ਸਮਾਂ ਕੱਢ ਲੈਣਗੇ । ਅੱਜ ਕਿਸਾਨਾਂ ਮਜ਼ਦੂਰਾਂ ਦੀ ਅਵਾਜ ਸੁਨਣ ਲੋੜ ਹੈ ਪਰ ਕਿਸਾਨਾਂ ਦੀ ਅਵਾਜ ਸੁਨਣ ਲਈ ਤਿਆਰ ਨਹੀ । ਇਹ ਪ੍ਰਧਾਨ ਮੰਤਰੀ ਵਰਗੇ ਗਰਿਮਾ ਭਰੇ ਅਹੁਦੇ ਲਈ ਬੇਇਨਸਾਫੀ ਹੈ । ਇਸ ਰਿਕਾਰਡਤੋੜ ਇਕੱਠ ਵਿੱਚ ਬੱਚੇ – ਬੱਚੀਆਂ , ਔਰਤਾਂ ਖਾਸ ਤੌਰ ਤੇ ਪਹੁੰਚੀਆਂ । ਔਰਤ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਏ.ਪੀ.ਐੱਮ.ਸੀ. ਐਕਟ ਵਿੱਚ ਪਹਿਲਾਂ 2005,2013 ਤੇ 2017 ਵਿੱਚ ਕੀਤੀਆਂ ਸੋਧਾਂ ਵਾਪਸ ਨਹੀਂ ਲਈਆਂ । ਉਨਾਂ ਦੀਆਂ ਪਾਸ ਕੀਤੀਆਂ ਸੋਧਾਂ ਵਿੱਚ ਆਪਾ ਵਿਰੋਧੀ ਗੱਲਾਂ ਹਨ । ਅੱਜ ਮਤੇ ਪਾਸ ਕੀਤੇ ਗਏ ਕਿ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ , ਬੱਚਿਆਂ ਲਈ ਬੀ.ਏ. ਤੱਕ ਮੁਫਤ ਵਿੱਦਿਆ ਦਿੱਤੀ ਜਾਵੇ , ਸਰਕਾਰ ਜਨਤਕ ਜਮੀਨਾਂ ਨੂੰ ਵੇਚਣਾ ਬੰਦ ਕਰੋ , ਔਰਤਾਂ ਤੇ ਬਜ਼ੁਰਗਾਂ ਦਾ ਸਨਮਾਨ ਕੀਤਾ ਜਾਵੇ । ਆਗੂਆਂ ਨੇ ਕਿਹਾ ਕਿ ਕਿ ਔਰਤਾਂ ਦਾ ਅੰਦੋਲਨ ਵਿੱਚ ਆਉਣਾ ਮੋਦੀ ਸਰਕਾਰ ਲਈ ਮੌਤ ਦੇ ਬਰਾਬਰ ਹੋਵੇਗਾ । ਇਸ ਵਿਸ਼ਾਲ ਇਕੱਠ ਲਈ ਸਾਰਿਆਂ ਦਾ ਧੰਨਵਾਦ ਕੀਤਾ । ਔਰਤਾ ਨਾਲ ਕੀਤੇ ਜਾ ਰਹੇ ਵਿਤਕਰੋ ਅਤੇ ਸਮਾਜ ਵਿੱਚ ਕੀਤੀ ਜਾ ਰਹੀ ਧੱਕੇਸ਼ਾਹੀ ਬੰਦ ਕੀਤੀ ਜਾਵੇ । ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ , ਅਮਰਦੀਪ ਸਿੰਘ ਗੋਪੀ , ਮੰਗਜੀਤ ਸਿੰਘ ਸਿੱਧਵਾਂ , ਸਕੱਤਰ ਸਿੰਘ ਕੋਟਲਾ , ਲਖਵਿੰਦਰ ਸਿੰਘ ਡਾਲਾ , ਰਾਜ ਸਿੰਘ ਤਾਜੇਚੱਕ , ਕੁਲਵੰਤ ਸਿੰਘ , ਸਾਹਬ ਸਿੰਘ ਕੱਕੜ , ਬਲਦੇਵ ਸਿੰਘ ਕਲੇਰ , ਗੁਰਦੇਵ ਸਿੰਘ ਗੱਗੋਮਾਹਲ , ਹਰਪਿੰਦਰ ਸਿੰਘ ਚਮਿਆਰੀ , ਮੁਖਤਾਰ ਸਿੰਘ ਭੰਗਵਾਂ , ਕ੍ਰਿਪਾਲ ਸਿੰਘ ਕਲੇਰਮਾਂਗਟ , ਸਵਿੰਦਰ ਸਿੰਘ ਰੂਪੋਵਾਲੀ , ਝਿਰਮਲ ਸਿੰਘ ਬੱਜੂਮਾਨ , ਹਰਬਿੰਦਰ ਸਿੰਘ ਭਲਾਈਪੁਰ , ਸੁਖਦੇਵ ਸਿੰਘ ਚਾਟੀਵਿੰਡ , ਅਜੀਤ ਸਿੰਘ ਠੱਠੀਆਂ , ਚਰਨ ਸਿੰਘ ਕਲੇਰਘੁਮਾਣ , ਜਰਮਨਜੀਤ ਸਿੰਘ ਬੰਡਾਲਾ , ਮੁਖਬੈਨ ਸਿੰਘ ਜੋਧਾਨਗਰੀ , ਗੁਰਦੇਵ ਸਿੰਘ ਵਰਪਾਲ , ਕਵਲਜੀਤ ਸਿੰਘ ਵੰਨਚੜੀ , ਬੀਬੀ ਵੀਰ ਕੌਰ ਚੱਬਾ , ਚਰਨਜੀਤ ਕੌਰ ਵਰਪਾਲ , ਜਸਬੀਰ ਕੌਰ , ਸੁਖਬੀਰ ਕੌਰ , ਮੰਜੂ ਕੋਟਲਾ ਡੂਮ , ਮਨਜੀਤ ਕੌਰ , ਪ੍ਰਵੀਨ ਕੌਰ , ਵਰਲੀਨ ਕੌਰ , ਪ੍ਰਮਜੀਤ ਕੌਰ ਚਮਿਆਰੀ , ਦਲਬੀਰ ਕੌਰ ਖਤਰਾਏਕਲਾਂ , ਰਾਜਵਿੰਦਰ ਕੌਰ , ਸੁਖਵਿੰਦਰ ਕੌਰ ਬੱਗਾ , ਦਵਿੰਦਰ ਕੌਰ ਉਦੋਕੇ , ਕੁਲਵਿੰਦਰ ਕੌਰ , ਸਵਿੰਦਰ ਕੌਰ , ਜਸਬੀਰ ਕੌਰ , ਅਮਰਜੀਤ ਕੌਰ , ਰਜਿੰਦਰ ਕੌਰ ਕੱਕੜ ਆਦਿ ਨੇ ਵੀ ਸੰਬੋਧਨ ਕੀਤਾ ।