ਬੀ ਜੇ ਪੀ ਦੇ ਕਿਸਾਨ ਵਿਰੋਧੀ ਕਿਰਦਾਰ ਖ਼ਿਲਾਫ਼ ਮੁਕੰਮਲ ਬਾਈਕਾਟ ਦੀ ਮੁਹਿੰਮ ਚਲਾਈ ਜਾਵੇਗੀ:ਨਿਜਾਮਪੁਰਾ ।
October 23rd, 2020 | Post by :- | 124 Views
‌ਬੀ ਜੇ ਪੀ ਦੀ ਕਿਸਾਨ ਵਿਰੋਧੀ ਕਿਰਦਾਰ ਖਿਲਾਫ ਮੁਕੰਮਲ ਬਾਈਕਾਟ ਦੀ ਮੁਹਿੰਮ ਚਲਾਈ  ਜਾਏਗੀ :ਨਿਜਾਮਪੂਰਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਸਬਜੀ ਉੱਤਪਾਦਿਕ ਕਿਸਾਨ ਸਗੰਠਨ ਦੀ ਅੱਜ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰਾ ਦੀ ਪ੍ਰਧਾਨਗੀ ਹੇਠ ਫਤਿਹਪੁਰ ਰਾਜਪੂਤਾਂ ਵਿਖੇ ਕਿਸਾਨ ਆਗੂ ਰਾਜਬੀਰ ਸਿੰਘ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਘੋਲ  ਬਾਰੇ ਵਿਚਾਰ ਚਰਚਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਕਿਸਾਨ ਘੋਲ ਦੀ ਅਹਿਮ ਜਿੱਤ ਕਰਾਰ ਦਿੱਤਾ। ਉਥੇ ਕੁਝ ਰਾਜਨੀਤਿਕ ਪਾਰਟੀਆਂ ਦੇ ਦੋਹਰੇ ਕਿਰਦਾਰ ਦੀ ਨਿੰਦਾ ਕੀਤੀ ਗਈ।ਕਿਸਾਨ ਆਗੂ ਕਾ ਲੱਖਬੀਰ ਸਿੰਘ ਨਿਜਾਮ ਪੁਰ ਨੇ ਕਿਹਾ ਕਿ ਕੁਝ ਸਿਆਸੀ ਧਿਰਾਂ ਆਪਣੇ ਰਾਜਨੀਤਿਕ ਹਿੱਤਾਂ ਲਈ ਕਿਸਾਨ ਘੋਲ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ।ਪੰਜਾਬ ਅੰਦਰ ਬੀ,ਜੇ,ਪੀ ਪਾਰਟੀ ਦੇ ਆਗੂਆਂ ਦੇ ਕਿਸਾਨ ਵਿਰੋਧੀ ਕਿਰਦਾਰ ਕਰਕੇ ਮਕੁੰਮਲ ਬਾਈਕਾਟ ਦੀ ਮੁਹਿੰਮ ਪਿੰਡਾਂ ਵਿੱਚ ਚਲਾਉਣ ਦਾ ਫੈਸਲਾ ਕੀਤਾ  ਗਿਆ ਹੈ ।ਇਸੇ ਹੀ ਲੜੀ ਤਹਿਤ ਬੁਰਾਈ ਦੇ ਪ੍ਰਤੀਕ ਰਾਵਣ ਨੂੰ ਦੁਸਿਹਰੇ ਵਾਲੇ ਦਿਨ ਸਾੜਨ ਦੀ ਪ੍ਰੰਪਰਾ ਨੂੰ ਇਸ ਵਾਰ ਕੇਂਦਰ ਦੀ ਸਰਕਾਰ ਦੇ ਮੁਖੀ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਕਿਰਦਾਰ ਕਰਕੇ ਦੁਸਿਹਰੇ ਵਾਲੇ ਦਿਨ ਅੱਜ ਦੇ ਰਾਵਣ  ਦੇ ਰੂਪ ਵਿੱਚ  ਨਵਾਂ ਪਿੰਡ ਦੇ ਸਕੂਲ ਅੰਦਰ 25 ਸਤੰਬਰ  ਦਿਨ ਐਤਵਾਰ ਨੂੰ ਸ਼ਾਮ 4 ਵਜੇ ਸਾੜਨ ਦਾ ਫੈਸਲਾ ਲਿਆ। ਇਸ ਸਬੰਧੀ ਇਲਾਕੇ ਅੰਦਰ ਜੋਰਦਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਅੱਜ ਦੀ ਮੀਟਿੰਗ ਵਿੱਚ ਜਸਪਾਲ ਸਿੰਘ,ਜੱਸਵਿੰਦਰ ਸਿੰਘ ਨਬੀਪੁਰ, ਧਰਮਿੰਦਰ ਸਿੰਘ ਕਿਲਾ,ਮਲਕੀਅਤ ਸਿੰਘ ਤੇ ਗੁਰਮੇਜ ਸਿੰਘ ਮੱਖਣਵਿੰਡੀ ,ਕਰਨੈਲ ਸਿੰਘ ਅਤੇ ਰਵਿੰਦਰ ਸਿੰਘ ਨਵਾਂ ਪਿੰਡ,ਹਰਜੀਤ ਸਿੰਘ ਨਿਜਾਮ ਪੁਰ, ਬਿਕਰਮ ਸਿੰਘ  ਦਲਜੀਤ ਸਿੰਘ ਫਤਿਹਪੁਰ,ਪ੍ਰਤਾਪ ਸਿੰਘ ਛੀਨਾ,ਅਵਤਾਰ ਸਿੰਘ ਵਡਾਲਾ ਜੌਹਲ ਨੇ ਹਿੱਸਾ ਲਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।