ਆਦਰਸ਼ ਗਰਾਮ ਯੋਜਨਾ ਲਈ ਜਿਲੇ ਦੇ 59 ਪਿੰਡਾਂ ਦੀ ਚੋਣ-ਡਿਪਟੀ ਕਮਿਸ਼ਨਰ
October 20th, 2020 | Post by :- | 41 Views

ਅੰਮ੍ਰਿਤਸਰ, 20 ਅਕਤੂਬਰ ( ਮਨਬੀਰ ਸਿੰਘ) —ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਜਿਲੇ ਦੇ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਉਣ ਤੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ਉਤੇ ਵਿਕਸਤ ਕਰਨ ਲਈ 59 ਪਿੰਡਾਂ ਦੀ ਚੋਣ ਕਰ ਲਈ ਗਈ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਸਾਨੂੰ 6 ਪਿੰਡਾਂ ਲਈ ਫੰਡ ਮਿਲੇ ਹਨ, ਜਿੰਨਾਂ ਵਿਚ ਕੰਮ ਉਥੋਂ ਦੀ ਪੰਚਾਇਤ ਦੇ ਮਸ਼ਵਰੇ ਨਾਲ ਕੀਤੇ ਜਾਣਗੇ। ਅੱਜ ਇਸ ਮੁੱਦੇ ਉਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਰਪੰਚਾਂ ਨਾਲ ਗੱਲਬਾਤ ਕਰਦੇ ਸ. ਖਹਿਰਾ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਮਾਨਾਵਾਲਾ ਕਲਾਂ, ਨਾਗ ਕਲਾਂ, ਪੰਡੋਰੀ ਵੜੈਚ, ਫਤਹਿਗੜ ਸ਼ੁਕਰਚੱਕ, ਅਟਾਰੀ ਤੇ ਇਬਲ ਕਲਾਂ ਲਈ ਫੰਡ ਪ੍ਰਾਪਤ ਹੋਏ ਹਨ ਅਤੇ ਹਰੇਕ ਪਿੰਡ ਲਈ 20 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਜਿਲਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਪੰਚਾਇਤਾਂ ਦੀ ਸਲਾਹ ਨਾਲ ਇਹ ਕੰਮ ਕਰਵਾਏ ਜਾਣਗੇ। ਉਨਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਪਿੰਡ ਵਿਚ ਹੋਣ ਵਾਲੇ ਕੰਮਾਂ ਦੀ ਤਰਜੀਹੀ ਸੂਚੀ ਤਿਆਰ ਕਰਕੇ ਕੰਮਾਂ ਦੀ ਪ੍ਰਮੁਖਤਾ ਦਿੱਤੀ ਜਾਵੇ। ਉਨਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਨੂੰ ਵੀ ਹਦਾਇਤ ਕੀਤੀ ਕਿ ਉਹ ਸਾਰੇ ਕੰਮਾਂ ਨੂੰ ਆਪਣੀ ਨਿੱਜੀ ਨਿਗਰਾਨੀ ਹੇਠ ਕਰਵਾਉਣ ਅਤੇ ਸਾਰੇ ਕੰਮ ਸੁਚਾਰੂ ਢੰਗ ਨਾਲ ਪੂਰੇ ਕੀਤੇ ਜਾਣ। ਉਨਾਂ ਹਦਾਇਤ ਕੀਤੀ ਕਿ ਇਨਾਂ ਕੰਮਾਂ ਨੂੰ ਪੂਰਾ ਕਰਵਾਉਣ ਲਈ ਪੰਚਾਇਤ ਵਿਭਾਗ ਦੇ ਡੀ ਡੀ ਪੀ ਓ ਅਤੇ ਸਬੰਧਤ ਬਲਾਕਾਂ ਦੇ ਬੀ ਡੀ ਪੀ ਓ ਪੂਰੀ ਤਨਦੇਹੀ ਨਾਲ ਪਿੰਡਾਂ ਨੂੰ ਆਦਰਸ਼ ਗ੍ਰਾਮ ਬਨਾਉਣ ਲਈ ਕੰਮ ਕਰਵਾਉਣ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।