ਬੁਟਾਰੀ ਵਿੱਖੇ ਰੇਲ ਰੋਕੋ ਮੋਰਚਾ 20 ਵੇਂ ਦਿਨ ਵਿੱਚ ਹੋਇਆ ਦਾਖ਼ਿਲ ।
October 20th, 2020 | Post by :- | 93 Views

ਬੁਟਾਰੀ ਵਿੱਖੇ ਰੇਲ ਰੋਕੋ ਮੋਰਚਾ 20 ਵੇਂ ਦਿਨ ਹੋਇਆ ਦਾਖ਼ਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

31 ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਮੋਰਚਾ ਅੱਜ 20 ਵੇਂ ਦਿਨ ਅੰਮਿਰਤਸਰ ਜਲੰਧਰ ਰੇਲਵੇਂ ਲਾਈਨ ਉੱਪਰ ਬੁਟਾਰੀ ਰੇਲਵੇ ਸ਼ਟੇਸ਼ਨ ਤੇ ਜਾਰੀ ਹੈ। ਅੱਜ ਕਿਸਾਨ ਜਥੇਬੰਦੀਆ ਦੇ ਆਗੂਆਂ ਬਲਦੇਵ ਸਿੰਘ ਮਹਿਮਦ ਪੁਰਾ ਗੁਰਮੇਜ ਸਿੰਘ ਭੈਲ,ਪ੍ਰਕਾਸ਼ ਸਿੰਘ ਥੋਥੀਆਂ,ਗੁਰਭੇਜ ਸਿੰਘ ਸੈਦੋਲ੍ਹੇਲ, ਰਣਜੀਤ ਸਿੰਘ ਬਾਊਪੁਰਾ ਕੁਲਵੱਤ ਸਿੰਘ ਗਗੜੇਵਾਲ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਅਸੈਬੰਲੀ ਵੱਲੋਂ ਪਾਸ ਕੀਤੇ ਬਿੱਲ ਨੂੰ ਕਿਸਾਨ ਲਹਿਰ ਦੀ ਅਹਿਮ ਪ੍ਰਾਪਤੀ ਦੱਸਿਆ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਲੜਾਈ ਕੇਂਦਰ ਸਰਕਾਰ ਨਾਲ ਸਿੱਧੀ ਹੋਵੇਗੀ। ਜੇਕਰ ਕੇਂਦਰ ਸਰਕਾਰ ਨੇ ਪੰਜਾਬ ਅਸੈਬੰਲੀ ਵੱਲੋਂ ਪਾਸ ਕੀਤੇ ਬਿੱਲ ਨਾਲ ਛੇੜਖਾਨੀ ਕੀਤੀ ਤਾਂ ਕੇਂਦਰ ਸਰਕਾਰ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅੱਜ ਦੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਦਲਜੀਤ ਸਿੰਘ ਦਿਆਲ ਪੁਰਾ,ਗੁਰਮੇਜ ਸਿੰਘ ਤਿੰਮੋਵਾਲ,ਕੇਵਲ ਸਿੰਘ ਮਾੜੀ ਕੰਬੋਕੀ ਆਲ ਇੰਡੀਆ ਕਿਸਾਨ ਸਭਾ ਦੇ ਕਾ,ਲੱਖਬੀਰ ਸਿੰਘ ਨਿਜਾਮ ਪੁਰ,ਬਲਵਿੰਦਰ ਸਿੰਘ ਦੁਧਾਲਾ ਕਿਸਾਨ ਸੰਘਰਸ਼ ਕਮੇਟੀ ( ਕੋਟ ਬੁੱਢਾ) ਦੇ ਗੁਰਚੇਤ ਸਿੰਘ ਕੋਟਲੀ ਪਰਮਜੀਤ ਸਿੰਘ ਬਾਊਪੁਰ ਕਿਸਾਨ ਸ਼ੰਘਰਸ਼ ਕਮੇਟੀ ( ਅਜ਼ਾਦ) ਸੂਬਾਈ ਆਗੂ ਹਰਜਿੰਦਰ ਸਿੰਘ ਟਾਂਡਾ , ਬਾਬਾ ਮਹਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਬਾਬਾ ਗੁਰਮੁੱਖ ਸਿੰਘ ਜਸਪਾਲ ਸਿੰਘ ਛੱਜਲਵੱਡੀ ਇੰਡੀਅਨ ਫਾਰਮਰ ਐਸੋਸ਼ੀਏਸ਼ਨ ਦੇ ਅਮਰ ਸਿੰਘ ਜੰਡਿਆਲਾ ਨੇ ਸੰਬੋਧਨ ਕੀਤਾ ।ਪੰਜਾਬ ਆੜਤੀ ਐਸੋਸ਼ੀਏਸ਼ਨ ਦੇ ਜਸਪਾਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਜਥਾ ਸ਼ਾਮਿਲ ਹੋਇਆ ਅਤੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਡਾ ਵਰਗ ਝੋਨਾ ਦੀ ਖ੍ਰੀਦ ਵਿੱਚ ਰੁੱਝਾ ਹੋਣ ਕਰਕੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਘੱਟ ਹੋਈ ਹੈ ।ਆਉਣ ਵਾਲੇ ਸਮੇਂ ਵਿੱਚ ਅਸੀਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਘੋਲ ਵਿੱਚ ਸ਼ਾਮਿਲ ਹੋਵਾਂਗੇ।ਅੱਜ ਦੇ ਇਕੱਠ ਨੂੰ ਭਰਾਤਰੀ ਜਥੇਬੰਦੀਆਂ ਦਿਹਾਤੀ ਮਜਦੂਰ ਸਭਾ ਦੇਚਮਨ ਲਾਲ ਦਰਾਜਕੇ,ਪੰਜਾਬ ਖੇਤ ਮਜਦੂਰ ਸਭਾ ਦੇ ਗੁਰਦੀਪ ਸਿੰਘ ਗੁਰੂਵਾਲੀ,ਮੰਗਲ ਸਿੰਘ ਖਜਾਲਾ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਮੀਤ ਸਿੰਘ ਰਿੰਕਾ,ਹਰਪ੍ਰੀਤ ਸਿੰਘ ਬੁਟਾਰੀ ਦਰਬਾਰਾ ਸਿੰਘ,ਪ੍ਰਗਟ ਸਿੰਘ ਸਰਜਾ ਨੇ ਸੰਬੋਧਨ ਕੀਤਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।