ਕੁੱਲ ਹਿੰਦ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਦੇ ਤਹਿਤ 14 ਵੇਂ ਦਿਨ ਹੋਇਆ ਦਾਖ਼ਿਲ ।
October 14th, 2020 | Post by :- | 72 Views
ਕੁੱਲ ਹਿੰਦ ਕਿਸਾਨ ਤਾਲਮੇਲ ਕਮੇਟੀ ਵੱਲੋਂ ਰੇਲਾਂ ਰੋਕੋ ਦੇ ਤਹਿਤ ਹੋਇਆ 14 ਵੇਂ ਦਿਨ ਦਾਖ਼ਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਕੁਲ ਹਿੰਦ ਕਿਸਾਨ ਤਾਲਮੇਲ ਕਮੇਟੀ ਵਲੋਂ ਰੇਲਾਂ ਰੋਕੇ ਜਾਣ ਦੇ 14 ਦਿਨ ਹੋ ਰਹੇ ਹਨ।ਅਮ੍ਰਿਤਸਰ ਜਿਲ੍ਹੇ ਦੇ ਬੁਟਾਰੀ ਸਟੇਸ਼ਨ ਤੇ ਅੱਜ ਦੇ ਚੌਦਵੇਂ ਦਿਨ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਕਾਸ ਸਿੰਘ ਥੋਥੀਆਂ ਅਜਾਦ ਸੰਘਰਸ਼ ਕਮੇਟੀ ਬਾਬਾ ਮਹਿੰਦਰ ਸਿੰਘ ਵੇਂਈ ਪੁਈਂ ਕੁੱਲ ਹਿੰਦ ਕਿਸਾਨ ਸਭਾ ਦੇ ਬਲਕਾਰ ਸਿੰਘ ਦੁਧਾਲਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਰਣਜੀਤ ਸਿੰਘ ਅਲੀਵਾਲ ਜਮਹੂਰੀ ਕਿਸਾਨ ਸਭਾ ਦੇ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਭਰਵਾਂ ਸਮਾਗਮ ਰੇਲ ਪੱਟੜੀਆਂ ਤੇ ਕੀਤਾ।ਇਸ ਮੌਕੇ ਕੇਵਲ ਸਿੰਘ ਭਿੱਖੀਵਿੰਡ,ਬਾਬਾ ਮਹਿੰਦਰ ਸਿੰਘ ਵੇਂਈਂ ਪੁਈਂ,ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਤੁੜ,ਜਗਤਾਰ ਸਿੰਘ ਰਾਜੋਕੇ ਸੁਖਵੰਤ ਸਿੰਘ ਦੁਗਲੀ,ਰਵਿੰਦਰ ਸਿੰਘ ਛੱਜਲਵਿੱਡੀ,ਜਸਲਪਾਲ ਸਿੰਘ ਢਿੱਲੋਂ ਸੁਲੱਖਣ ਸਿੰਘ ਤੁੜ,ਗੁਰਮੇਜ ਤਿੰਮੋਵਾਲ ਯੁਧਵੀਰ ਸਰਜਾ ਲੱਖਾ ਸਿੰਘ ਛੱਜਲਵਿੱਡੀ ਲਖਬੀਰ ਸਿੰਘ ਨਿਜਾਮ ਪੁਰ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਤੇ ਲੋਕ ਮਾਰੂ ਕਨੂੰਨ ਬਣਾਕੇ ਕਿਸਾਨਾਂ ਨਾਲ ਧ੍ਰੋਹ ਕੀਤਾ ਹੈ।ਜੋ ਪੰਜਾਬ ਦੇ ਤੇ ਦੇਸ਼ ਦੇ ਕਿਸਾਨ ਕੇੰਦਰ ਦੀ ਸਰਕਾਰ ਨੂੰ ਇਹ ਕਨੂੰਨ ਖਾਰਿਜ ਕਰਨ ਵਾਸਤੇ ਮਜਬੂਰ ਕਰ ਦੇਣਗੇ।ਬੁਲਾਰਿਆਂ ਨੇ ਪੰਜਾਬ ਦੀ ਸਰਕਾਰ ਤੇ ਸਾਰੇ ਵਿਧਾਇਕਾਂ ਤੇ ਗੁਸਾ ਜਾਹਿਰ ਕਰਦਿਆਂ ਕਿਹਾ ਕਿ ਜੇ ਇਹਨਾਂ ਨੇ ਆਪਣੇ ਫਰਜ਼ ਨਿਭਾਇਆ ਹੁੰਦਾ ਤਾਂ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਦੇ ਦੁੱਖ ਸਹਿਣੇ ਨਹੀਂ ਸੀ ਪੈਣੇ।ਕਿਸਾਨਾਂ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਹੁਣ ਤੱਕ ਮੋਦੀ ਪਿਛਲੇ ਛੇ ਸਾਲਾਂ ਤੋਂ ਕਿਸੇ ਵੀ ਤਬਕੇ ਦੀ ਗੱਲ ਸੁਣਨ ਤੋਂ ਇਨਕਾਰੀ ਨੂੰ ਕਿਸਾਨਾਂ ਨੇ ਗੱਲ ਬਾਤ ਕਰਨ ਵਾਸਤੇ ਸੁਨੇਹੇ ਭੇਜਣੇ ਸੁਰੂ ਕਰ ਦਿੱਤੇ ਹਨ।ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਰਕ ਭਰੀ ਜਿੰਦਗੀ ਜਿਉਣ ਨਾਲੋ ਸੰਘਰਸ਼ ਕਰਕੇ ਜਿੰਦਗੀ ਨੂੰ ਸਵਰਗ ਬਨਾਉਣ ਨੂੰ ਤਰਜੀਹ ਦਿੱਤੀ ਜਾਵੇਗੀ।ਕਿਸਾਨ ਬੁਲਾਰਿਆਂ ਨੇ ਸਿਆਸੀ ਪਾਰਟੀਆਂ ਵਲੋਂ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਨੀਤੀਆਂ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ।ਕਿਸਾਨਾਂ ਚੇਤਾਵਨੀ ਦੇਂਦਿਆਂ ਕਿਹਾ ਕਿ ਸਾਨੂੰ ਸਿਆਸੀ ਲੋਕਾਂ ਦੀਆਂ ਕੋਝੀਆਂ ਚਾਲਾਂ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ।ਇਸ ਮੌਕੇ ਮੰਗਲ ਸਿੰਘ ਖਜਾਲਾ ਤੇ ਗੁਰਭੇਜ ਸਿੰਘ ਸ਼ੈਦੋਲੇਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਿਸਾਨ ਪਾਰਟੀਆਂ ਦੇ ਪਬੰਦ ਸਿਪਾਹੀ ਹਾਂ।ਸਾਨੂੰ ਜੋ ਵੀ ਸਾਡੇ ਕਿਸਾਨ ਲੀਡਰ ਅੱਜ ਦੀ ਕੇਂਦਰ ਨਾਲ ਹੋਈ ਗੱਲ ਬਾਤ ਤੋਂ ਬਾਅਦ ਸੰਘਰਸ਼ ਦੀ ਰੂਪ ਰੇਖਾ ਦੇਣਗੇ ਅਸੀਂ ਉਸਨੂੰ ਪਬੰਦੀ ਨਾਲ ਮੰਨਗੇ।ਇਸ ਮੌਕੇ ਅੱਜ ਸਟੇਜ ਦੀ ਕਾਰਵਾਈ ਸਾਥੀ ਮੁਖਤਾਰ ਸਿੰਘ ਮੱਲਾ ਨੇ ਨਿਭਾਈ ।ਉਹਨਾ ਨੇ ਸਾਥੀਆਂ ਨੂੰ ਅਮਨ ਦਾ ਸੁਨੇਹਾ ਦੇਂਦਿਆਂ ਕਿਹਾ ਕਿ ਸਾਨੂੰ ਅਮਨ ਕਨੂੰਨ  ਨੂੰ ਭੰਗ ਨਹੀਂ ਹੋਣ ਦੇਣਾ ਚਾਹੀਦਾ।ਬਲਕਾਰ ਦੁਧਾਲਾ ਨੇ ਸਾਥੀਆਂ ਨੂੰ ਏਕਤਾ ਬਣਾਕੇ ਪਿੰਡਾਂ ਵਿੱਚ ਜਾਣਾ ਚਾਹੀਦਾ ਹੈ।ਅੱਜ ਲੰਗਰ ਦੀ ਸੇਵਾ ਸਾਥੀ ਹ੍ਰਪਰੀਤ ਬੁਟਾਰੀ ਹਰਮੀਤ  ਦਾਉਦ ਗੁਰਜੰਟ ਮੁਛੱਲ ਆਦਿ ਨੇ ਬਖੂਬੀ ਨਿਭਾਈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।