ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦਾ ਬੁਟਾਰੀ ਰੇਲਵੇ ਸਟੇਸ਼ਨ ਲੱਗਾ ਧਰਨਾ ਹੋਇਆ 11 ਵੇਂ ਦਿਨ ਦਾਖਿਲ ।
October 11th, 2020 | Post by :- | 85 Views
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦਾ ਬੁਟਾਰੀ ਰੇਲਵੇ ਟ੍ਰੈਕ ਤੇ ਲੱਗਾ ਧਰਨਾ 11 ਵੇਂ ਦਿਨ ਹੋਇਆ ਦਾਖਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 : ਕੁੱਲ  ਹਿੰਦ ਕਿਸਾਨ ਸ਼ੱਘਰਸ਼ ਤਾਲਮੇਲ ਕਮੇਟੀ ਦੇ ਫੈਸਲੇ ਮੁਤਾਬਿਕ ਬੁਟਾਰੀ ਰੇਲਵੇ ਟ੍ਰੈਕ ਤੇ ਲੱਗਾ ਧਰਨਾ 11 ਵੇਂ ਦਿਨ ਵਿੱਚ ਦਾਖਿਲ ਹੋ ਗਿਆ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਨਾ ਮੰਨੀ ਤਾਂ ਸੰਘਰਸ਼ ਹੋਰ ਤਿੱਖਾ ਰੂਪ ਧਾਰਨ ਕਰਨਗੇ।ਅੱਜ ਦੇ ਧਰਨੇ ਦੀ ਪ੍ਰਧਾਨਗੀ ਨਿਰਪਾਲ ਸਿੰਘ ਜੌਣਕੇ,,ਬਲਵਿੰਦਰ ਸਿੰਘ ਦੁਧਾਲਾ, ਪ੍ਰਕਾਸ਼ ਸਿੰਘ ਥੋਥੀਆਂ ਦਲਬੀਰ ਸਿੰਘ ਬੇਦਾਦ ਪੁਰਾ ਦਿਲਬਾਗ ਸਿੰਘ ਸਰਾਲੀ ਮੰਡ  ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਭਲਾਈ ਪੁਰ ਨੇ ਕੀਤੀ।  ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਿਆਰ ਸਿੰਘ ਮੱਲਾ,ਰਤਨ ਸਿੰਘ ਰੰਧਾਵਾ ਹਰਭਜਨ ਸਿੰਘ ਪੱਟੀ ,ਆਲ ਇੰਡੀਆ ਕਿਸਾਨ ਸਭਾ ਦੇ ਬਲਕਾਰ ਸਿੰਘ ਦੁਧਾਲਾ,ਕਾ, ਲੱਖਬੀਰ ਸਿੰਘ ਨਿਜਾਮ ਪੁਰ ,ਕਿਰਤੀ ਕਿਸਾਨ ਨ੍ਹਯੂਨੀਅਨ ਯੁੱਧਵੀਰ ਸਿੰਘ ਸਰਜਾ, ਜਸਪਾਲ ਸਿੰਘ ਛੰਜਲਵੱਡੀ ਕਿਸਾਨ ਸ਼ੰਘਰਸ਼ ਕਮੇਟੀ ਦੇ ਦਲਬੀਰ ਸਿੰਘ ਬੇਦਾਦ ਪੁਰਾ ਕਿਸਾਨ ਸੰਘਰਸ਼ ਕਮੇਟੀ  ( ਕੋਟ ਬੁੱਢਾ) ਦੇ ਜਗਬੀਰ ਸਿੰਘ ਸਰਾਲੀ ਮੱਡ, ਹਰਜੀਤ ਸਿੰਘ ਰਵੀ,   ਨੇ ਕੀਤੀ। ਬੁਲਾਰਿਆਂ ਨੇ ਬੋਲਦਿਆਂ ਐਲਾਨ ਕੀਤਾ ਕਿ ਜੇਕਰ ਇਹ ਕਾਲੇ ਕਨੂੰਨਾਂ ਲਾਗੂ ਹੋ ਜਾਂਦੇ ਹਨ ਤਾਂ ਵੱਡੇ ਵਪਾਰੀ ਛੋਟੇ ਵਪਾਰੀਆਂ ਨੂੰ ਖਾ ਜਾਣਗੇ ‌। ਕਿਸਾਨਾਂ ਦੇ ਆਲੂ ਗੰਡਿਆਂ  ਨੂੰ ਕੌਡੀ ਦੇ ਭਾਅ ਖ੍ਰੀਦਣਗੇ ਤੇ ਮਨਮਰਜ਼ੀ ਦੇ ਭਾਅ ਵੇਚਣਗੇ। ਅੱਜ ਗਿਆਰਵੇਂ ਦਿਨ ਧਰਨੇ ਵਾਲੇ ਸਥਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇੱਕ ਮਤੇ ਰਾਹੀਂ  ਲੋਕ ਆਗੂ ਸਾਥੀ ਹੰਸ ਰਾਜ ਗੋਲਡਨ  ਤੇ ਕੀਤੇ ਕਾਤਲਾਨਾ ਹਮਲੇ ਦੀ ਜੋਰਦਾਰ ਨਿਖੇਧੀ ਸਬੰਧੀ ਮਤਾ ਦੋਵੇਂ ਬਾਹਵਾਂ ਖੜੀਆਂ ਕਰਕੇ ਪਾਸ ਕੀਤਾ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫੌਰੀ ਗ੍ਹਿਫਤਾਰ ਕੀਤਾ ਜਾਵੇ। ਅੱਜ ਦੇ ਧਰਨੇ  ਵਿੱਚ ਬਿਜਲੀ ਬੋਰਡ ਦੇ  ਮੁਲਾਜਿਮਾਂ ਦੀ ਜੁਝਾਰੂ ਜਥੇ੍ਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਜਥਾ   ਕੁਲਦੀਪ ਸਿੰਘ ਸਰਕਲ ਪ੍ਰਧਾਨ  ਅੰਮਿ੍ਰਤਸਰ ਦੀ ਅਗਵਾਈ ਹੇਠ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋ ਕਿ ਸੰਬੋਧਨ ਕੀਤਾ। ਕੇਂਦਰੀ ਲੇਖਕ ਸਭਾ ਦੇ ਸੂਬਾਈ ਆਗੂ ਸੁਰਜੀਤ ਜੱਜ, ਧਰਮਿੰਦਰ ਸਿੰਘ ਔਲਖ,ਭੁਪਿੰਦਰ ਸਿੰਘ ਸੰਧੂ,ਹਰਬੱਸ ਸਿੰਘ ਹੀਓ,ਹਰਜੀਤ ਸਰਕਾਰੀਆ,ਹਰੀ ਸਿੰਘ ਗਰੀਬ,ਹਰਪ੍ਰੀਤ ਸਿੰਘ ਸ਼ੇਖਾ ( ਆਸਟਰੇਲੀਆ ) ਵਿਰਸਾ ਵਿਹਾਰ ਸੋਸਾਇਟੀ ਦੇ ਆਗੂ ਅਤੇ ਫੋਕਲੋਰ ਸੋਸਾਇਟੀ ਦੇ ਆਗੂ ਰਮੇਸ਼ ਯਾਦਵ ਨੇ ਵੀ ਧਰਨੇ ਵਿੱਚ ਸ਼ਾਮਲ ਹੋ ਕਿ  ਕਿਸਾਨਾਂ ਦੀ ਹਿਮਾਇਤ ਦਾ ਯਕੀਨ ਦਿਵਾਇਆ । ਸਟੇਜ ਦੀ ਕਾਰਵਾਈ ਸਾਥੀ ਗੁਰਭੇਜ ਸਿੰਘ ਨੇ ਨਿਭਾਈ।ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੈ ਹਰਮੀਤ ਸਿੰਘ ਰਿੰਕਾ, ਗੁਰਜੰਟ ਸਿੰਘ ਮੁੱਛਲ, ਦਿਹਾਤੀ ਮਜ਼ਦੂਰ ਸਭਾ ਦੇ ਅਮਰੀਕ ਸਿੰਘ ਦਾਊਦ, ਆਲੂ ਇੰਡੀਆ ਖੇਤ ਮਜ਼ਦੂਰ ਸਭਾ ਦੇ ਮੰਗਲ ਸਿੰਘ ਖਜਾਲਾ,ਗੁਰਮੇਜ ਸਿੰਘ ਤਿੰਮੋਵਾਲ ਮੁਖਤਾਰ ਸਿੰਘ ਮੁਹਾਵਾ, ਰਵਿੰਦਰ ਸਿੰਘ  ਛੱਜਲਵੱਡੀ, ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।