ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਪਿੰਡ ਛੱਜਲਵੱਡੀ ਵਿੱਖੇ ਕੀਤੀ ਕਨਵੈਨਸ਼ਨ ।
September 29th, 2020 | Post by :- | 456 Views

 

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ  ਪਿੰਡ ਛੱਜਲਵੱਡੀ ਵਿਖੇ ਕਨਵੈਨਸ਼ਨ ਕੀਤੀ ਗਈ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਜੰਡਿਆਲਾ ਗੁਰੂ, 29 ਸਤੰਬਰ ਕੁਲਜੀਤ ਸਿੰਘ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ‘ਤੇ ਵਿਦਿਆਰਥੀਆਂ ਦੀ ਕਨਵੈਨਸ਼ਨ ਪਿੰਡ ਛੱਜਲਵੱਡੀ ਵਿਖੇ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ।ਇਸ ਮੌਕੇ ਮੁੱਖ ਬੁਲਾਰੇ ਵਜੋਂ ਪੰਜਾਬ ਸਟੁਡੈਂਟਸ ਯੂਨੀਅਨ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਅਤੇ ਡੀਐਮਐਫ ਦੇ ਸੂਬਾ ਆਗੂ ਜਰਮਨਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਜਿਸ ਤਰ੍ਹਾਂ ਦੇ ਹਾਲਾਤ ਅੱਜ ਦੇਸ਼ ਵਿੱਚ ਹਨ ਤਾਂ ਇੱਕ ਸਦੀ ਬਾਅਦ ਵੀ ਭਗਤ ਸਿੰਘ ਹੁਰਾਂ ਦੇ ਵਿਚਾਰ ਸਮਾਜ ਲਈ ਪਹਿਲਾਂ ਤੋਂ ਵੀ ਵੱਧ ਸਾਰਥਿਕ ਹਨ।ਭਗਤ ਸਿੰਘ ਅਤੇ ਉਸਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਨੇ ਵੀ ਅੰਗਰੇਜ਼ਾਂ ਵੱਲੋਂ ਲਿਆਂਦੇ ਗਏ ਦੋ ਕਾਲੇ ਕਾਨੂੰਨਾਂ ‘ਪਬਲਿਕ ਸੇਫਟੀ ਬਿੱਲ’ ਅਤੇ ‘ਟਰੇਡ ਡਿਸਪਿਊਟ ਬਿੱਲ’ ਦਾ ਵਿਰੋਧ ਕੀਤਾ ਸੀ। ਅੱਜ ਠੀਕ 91 ਸਾਲ ਬਾਅਦ ਭਾਜਪਾ ਸਰਕਾਰ ਵੀ ਜੋ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂਨ ਅਤੇ ਮਜ਼ਦੂਰ ਵਿਰੋਧੀ ਤਿੰਨ ਕਾਲੇ ਕਾਨੂਨ ਲੈ ਕੇ ਆਈ ਹੈ, ਉਨ੍ਹਾਂ ਦਾ ਵੀ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਰਲ ਕੇ ਵਿਰੋਧ ਕਰ ਰਹੇ ਹਨ। ਆਗੂਆਂ ਕਿਹਾ ਮੌਜੂਦਾ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ।ਕਨਵੈਨਸ਼ਨ ਨੂੰ ਕਿਰਤੀ ਕਿਸਾਨ ਯੂਨਿਅਨ ਦੇ ਆਗੂ ਰਵਿੰਦਰ ਸਿੰਘ ਅਤੇ ਚੰਨਣ ਸਿੰਘ ਚੰਨਾਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਵਿੱਚ ਗੁਰਪ੍ਰੀਤ ਸਿੰਘ ਛੱਜਲਵੱਡੀ, ਨੀਰਜ, ਰਵਿੰਦਰ ਸਿੰਘ, ਅਨੁਹਾਰ ਕੌਰ, ਸਹਿਨਾਜ਼ ਗਿੱਲ, ਸੰਦੀਪ ਕੌਰ, ਨਵਨੀਤ ਕੌਰ, ਤਜਿੰਦਰ ਪਲਵਾ, ਬਲਰਾਜ ਸਿੰਘ ਜੱਬੋਵਾਲ, ਅਮੀਰ ਸਿੰਘ ਜੱਬੋਵਾਲ ਆਦਿ ਵਿਦਿਆਰਥੀ ਵੀ ਸ਼ਾਮਲ ਸਨ।

ਕੈਪਸ਼ਨ:-ਭਗਤ ਸਿੰਘ ਦੇ ਜਨਮ ਦਿਨ ‘ਤੇ ਕਨਵੈਨਸ਼ਨ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰ।-

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review