ਇੰਦਰਜੀਤ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਕਾਂਗਰਸੀਆ ਆਗੂਆ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
September 27th, 2020 | Post by :- | 67 Views

ਤਰਸਿਕਾ 27 ਸਤੰਬਰ (ਮਨਬੀਰ ਸਿੰਘ ਧੂਲਕਾ ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਕਿਸਾਨਾਂ ਦੇ ਹਿਤਾਂ ਵਿਰੁਧ ਪਾਸ ਕੀਤੇ ਗਏ ਆਰਡੀਨੈਂਸ ਬਹੁਤ ਹੀ ਨਿੰਦਣ ਯੋਗ ਹਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਦੇ ਸਮੇਂ ਪੱਤਰਕਾਰਾਂ ਨਾਲ ਗਲਬਾਤ ਕਰਦੇ ਸਮੇਂ ਚੇਅਰਮੈਨ ਐਸ ਸੀ ਐਸ ਟੀ ਸੈਲ ਅੰਮ੍ਰਿਤਸਰ ਇੰਦਰਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਿਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਥਾਂ ਥਾਂ ਤੇ ਪੰਜਾਬ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਵਿਰੋਧ ਪ੍ਰਗਟ ਕਰ ਚੁਕੇ ਹਨ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਕੀਮਤ ਤੇ ਇੰਨਾਂ ਨੂੰ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ ਪੰਜਾਬ ਦੀ ਸਰਕਾਰ ਅਤੇ ਸਮੁਚੀ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਹੋਣਗੇ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲੇ ਕਿਸਾਨ ਨੇ ਦਿਨ ਰਾਤ ਮਿਹਨਤ ਕਰਕੇ ਸਾਰੀ ਦੁਨੀਆਂ ਦਾ ਢਿੱਡ ਭਰਿਆ ਹੈਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ ਐੱਸ . ਸੀ . ਸੈਂਲ ਕਾਂਗਰਸ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਤਰਸਿੱਕਾ ਵਿਖੇ ਖੇਤੀ ਬਿੱਲਾਂ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਇੰਦਰਜੀਤ ਸਿੰਘ ਰਾਏਪੁਰ , ਨਵਦੀਪ ਕੌਰ ਸੈਦੋ ਲੇਹਲ  ਚੇਅਰਮੈਨ ਜ਼ਿਲਾ ਪ੍ਰੀਸ਼ਦ ਅੰਮ੍ਰਿਤਸਰ , ਸਰਪੰਚ ਪ੍ਰਗਟ ਸਿੰਘ ਚੰਨਣਕੇ , ਅਮਰੀਕ ਸਿੰਘ ਡੱਡੂਆਣਾ , ਨਵ ਲੱਕੀ ਢਪੱਈਆਂ , ਹਰਜੀਤ ਸਿੰਘ ਬੁਲਾਰਾ , ਹਰਦੇਵ ਸਿੰਘ ਕਲੇਰ ਘੁਮਾਣ , ਸਰਪੰਚ ਟੋਨੀ ਜਸਪਾਲ , ਨਿਰਮਲ ਸਿੰਘ ਪ੍ਰਧਾਨ , ਦਿਲਬਾਗ ਸਿੰਘ ਵਡਾਲਾ ਜੌਹਲ , ਮਨਜੀਤ ਸਿੰਘਨਾਹਰ ਰਮਾਣਾ ਚੱਕ , ਪਾਲ ਸਿੰਘ ਖਿਲਚੀਆਂ ਅਤੇ ਹੋਰ ਆਗੂ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।