ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਵਿਖਾਵਾ
September 26th, 2020 | Post by :- | 65 Views

ਬਾਬਾ ਬਕਾਲਾ 26 ਸਤੰਬਰ (ਮਨਬੀਰ ਸਿੰਘ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਕੇਂਦਰੀ ਪੰਜਾਬੀ ਲੇਖਕ ਦੇ ਸੱਦੇ ਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅੱਜ ਕਿਸਾਨ ਜਥੇਬੰਦੀਆਂ ਦੀ ਪੂਰਨ ਹਿਮਾਇਤ ਕਰਦਿਆਂ ਕੇਂਦਰ ਖਿਲਾਫ ਕਾਲੀਆਂ ਝੰਡੀਆਂ ਫੜਕੇ ਰੋਸ ਵਿਖਾਵਾ ਕੀਤਾ ਗਿਆ । ਅੱਜ ਇੱਥੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਸਾਰੇ ਦੇਸ਼ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਮੋਦੀ ਸਰਕਾਰ ਹੱਥੋਂ ਦੁਖੀ ਹੋਇਆ ਪਿਆ ਹੈ, ਲੇਕਿਨ ਪੱਥਰ ਦਿਲ ਮੋਦੀ ਦੇ ਸਿਰ ‘ਤੇ ਜੂੰ ਨਹੀਂ ਸਰਕ ਰਹੀ । ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਥੱਲੇ ਦਬਕੇ ਖੁਦਕਸ਼ੀਆਂ ਕਰ ਰਿਹਾ ਹੈ ਤੇ ਇਹ ਬਿੱਲ ਪਾਸ ਹੋਣ ਨਾਲ ਕਿਸਾਨਾਂ ਦਾ ਲੱਕ ਟੁੱਟ ਗਿਆ ਹੈ । ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਕਤ ਬਿੱਲਾਂ ਨੂੰ ਤਰੰਤ ਰੱਦ ਕੀਤਾ ਜਾਵੇ । ਇਸ ਮੌਕੇ ਸਭਾ ਦੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਨਵਦੀਪ ਸਿੰਘ ਬਦੇਸ਼ਾ, ਪ੍ਰੈਸ ਸਕੱਤਰ ਬਲਵਿੰਦਰ ਸਿੰਘ ਅਠੌਲਾ, ਅਮਨਪ੍ਰੀਤ ਸਿੰਘ, ਮੁਖਤਾਰ ਸਿੰਘ, ਬਲਵਿੰਦਰ ਸਿੰਘ ਬਦੇਸ਼ਾ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ ਅਤੇ ਸਕੱਤਰ ਹਰਮੇਸ਼ ਕੌਰ ਜੋਧੇ ਨੇ ਧਰਨੇ ਵਿੱਚ ਸ਼ਾਮੂਲੀਅਤ ਕੀਤੀ ।

ਕਿਸਾਨਾਂ ਦੇ ਹੱਕ ਵਿੱਚ ਨਿਤਰਣ ਵਾਲੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮੀਤ ਪ੍ਰਧਾਨ ਮੁਖਤਾਰ ਗਿੱਲ, ਮਨਜੀਤ ਸਿੰਘ ਕੰਬੋ, ਰਣਜੀਤ ਸਿੰਘ ਕੋਟ ਮਹਿਤਾਬ, ਅਮਰਜੀਤ ਸਿੰਘ ਘੁੱਕ, ਕਰਨੈਲ ਸਿੰਘ ਰੰਧਾਵਾ, ਸਕੱੱਤਰ ਨਵਦੀਪ ਸਿੰਘ ਬਦੇਸ਼ਾ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਧੰਜਲ, ਸਤਰਾਜ ਜਲਾਲਬਾਦੀ, ਤਰਸੇਮ ਸਿੰਘ ਕਾਲੇਕੇ, ਬਲਦੇਵ ਕ੍ਰਿਸ਼ਨ ਸ਼ਰਮਾ, ਸਕੱਤਰ ਸਿੰਘ ਪੁਰੇਵਾਲ, ਸੁੱਖਾ ਸਿੰਘ ਭੁੱਲਰ, ਅਜੀਤ ਸਿੰਘ ਸਠਿਆਲਵੀ, ਬਲਦੇਵ ਸਠਿਆਲਾ, ਅਰਜਿੰਦਰ ਬੁਤਾਲਵੀ, ਪ੍ਰੱੈਸ ਸਕੱਤਰ ਬਲਵਿੰਦਰ ਸਿੰਘ ਅਠੌਲਾ, ਦਲਜੀਤ ਸਿੰਘ ਮਹਿਤਾ, ਬਲਦੇਵ ਸਿੰਘ ਖਹਿਰਾ, ਭੀਮ ਸੈਨ ਰਈਆ, ਗੁਰਮੇਜ ਸਿੰਘ ਸਹੋਤਾ, ਇੰਦਰ ਸੰਧੂ, ਸਰਵਣ ਚੀਮਾਂ, ਜਗਦੀਸ਼ ਸਿੰਘ ਸਹੋਤਾ, ਸਰਬਜੀਤ ਸਿੰਘ ਪੱਡਾ, ਜੋਬਨ ਰਿਆੜ, ਪ੍ਰਧਾਨ ਮਹਿਲਾ ਵਿੰਗ ਪ੍ਰਧਾਨ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ, ਹਰਮੇਸ਼ ਕੌਰ ਜੋਧੇ, ਗੁਰਨਾਮ ਕੌਰ ਚੀਮਾਂ, ਗੁਰਮੀਤ ਕੌਰ ਬੱਲ, ਸੁਰਿੰਦਰ ਖਿਲਚੀਆਂ ਆਦਿ ਨੇ ਕਿਹਾ ਹੈ ਕਿ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਕਿਸਾਨਾਂ ਵੱਲੋਂ ਦਿੱਤੇ ਹਰ ਕਦਮ ਤੇ ਉਹਨਾਂ ਨਾਲ ਡਟਕੇ ਖੜ੍ਹੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।