ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੇ ਵਿਰੁਧ ਪਾਸ ਕੀਤੇ ਗਏ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ‘ ਤੇ ਲਾਗੂ ਨਹੀਂ ਹੋਣ ਦਿਆਂਗੇ – ਇੰਦਰਜੀਤ ਸਿੰਘ ਰਾਏਪੁਰ
September 20th, 2020 | Post by :- | 86 Views

ਅੰਮ੍ਰਿਤਸਰ / ਬਾਬਾ ਬਕਾਲਾ ਸਹਿਬ 20 ਸਤੰਬਰ (ਮਨਬੀਰ ਸਿੰਘ ਧੂਲਕਾ ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਕਿਸਾਨਾਂ ਦੇ ਹਿਤਾਂ ਵਿਰੁਧ ਪਾਸ ਕੀਤੇ ਗਏ ਆਰਡੀਨੈਂਸ ਬਹੁਤ ਹੀ ਨਿੰਦਣ ਯੋਗ ਹਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਦੇ ਸਮੇਂ ਪੱਤਰਕਾਰਾਂ ਨਾਲ ਗਲਬਾਤ ਕਰਦੇ ਸਮੇਂ ਚੇਅਰਮੈਨ ਐਸ ਸੀ ਐਸ ਟੀ ਸੈਲ ਅੰਮ੍ਰਿਤਸਰ ਇੰਦਰਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਿਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਥਾਂ ਥਾਂ ਤੇ ਪੰਜਾਬ ਦੇ ਕਿਸਾਨਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਵਿਰੋਧ ਪ੍ਰਗਟ ਕਰ ਚੁਕੇ ਹਨ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਕੀਮਤ ਤੇ ਇੰਨਾਂ ਨੂੰ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ ਪੰਜਾਬ ਦੀ ਸਰਕਾਰ ਅਤੇ ਸਮੁਚੀ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਹੋਣਗੇ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲੇ ਕਿਸਾਨ ਨੇ ਦਿਨ ਰਾਤ ਮਿਹਨਤ ਕਰਕੇ ਸਾਰੀ ਦੁਨੀਆਂ ਦਾ ਢਿੱਡ ਭਰਿਆ ਹੈ ।ਇਸ ਸਮੇਂ ਪ੍ਰਮੁੱਖ ਆਗੂ ਮਨਜੀਤ ਸਿੰਘ ਰਮਾਣਾਚੱਕ , ਗੁਰਪ੍ਰਤਾਪ ਸਿੰਘ , ਸਤਨਾਮ ਸਿੰਘ , ਜੋਗਿੰਦਰ ਸਿੰਘ , ਸੋਨੂੰ ਸਰਪੰਚ ਬਿਆਸ , ਰਮਨ ਲਾਲ , ਡਾ ਗੰਡਮੀ , ਮੱਖਣ ਸਿੰਘ , ਭੀਮ ਯੋਧਾਨਗਰੀ , ਬਲਕਾਰ ਸਿੰਘ , ਗੁਰਮੇਜ ਸਿੰਘ ਰਾਏਪੁਰ ਸਰਪੰਚ , ਲਖਵਿੰਦਰ ਸਿੰਘ ਵਡਾਲਾ ਜੌਹਲ ਆਦਿ ਹਾਜ਼ਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।