ਬਠਿੰਡਾ ਵਿਖੇ ਵਿਸ਼ਾਲ ਡਰੱਗ ਪਾਰਕ ਸਥਾਪਤ ਕਰਨ ਨਾਲ ਮਾਲਵੇ ਦੀ ਆਰਥਿਕਤਾ ਨੂੰ ਮਿਲੇਗਾ ਵੱਡਾ ਹੁਲਾਰਾ-ਮਨਪ੍ਰੀਤ ਸਿੰਘ ਬਾਦਲ
September 19th, 2020 | Post by :- | 59 Views

ਬਠਿੰਡਾ, 19 (ਸਤੰਬਰ ਬਾਲ ਕ੍ਰਿਸ਼ਨ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਦਿਨਾਂ ਵਰਚੁਅਲ ਕਿਸਾਨ ਮੇਲੇ ਦਾ ਆਨ-ਲਾਇਨ ਉਦਘਾਟਨ ਕੀਤਾ ਪਹਿਲੀ ਵਾਰ ਹੋ ਰਹੇ ਇਸ ਵਰਚੁਅਲ ਕਿਸਾਨ ਮੇਲੇ ਦੇ ਜ਼ਿਲਾ ਪੱਧਰ ‘ਤੇ ਹੋਏ ਆਨ-ਲਾਇਨ ਸੈਸ਼ਨ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਸੈਸ਼ਨ ਦੌਰਾਨ ਜ਼ਿਲੇ ਦੇ ਅਗਾਂਹ ਵਧੂ ਕਿਸਾਨਾਂ ਵਲੋਂ ਵੀ ਹਿੱਸਾ ਲਿਆ ਗਿਆ।

ਵਰਚੁਅਲ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨ-ਲਾਈਨ ਸੰਬੋਧਨ ਦੌਰਾਨ ਪੰਜਾਬ ਵੱਲੋਂ ਦੇਸ਼ ਨੂੰ ਅਨਾਜ ਪੈਦਾਵਾਰ ਵਿਚ ਆਤਮ ਨਿਰਭਰ ਬਣਾਉੁਣ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਹਰੇ ਇਨਕਲਾਬ ਵਿਚ ਭੂਮਿਕਾ ਦੀ ਸਲਾਘਾ ਕੀਤੀ ਇਸ ਮੌਕੇ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਦਾ ਪੰਜਾਬ ਦੀ ਖੇਤੀਬਾੜੀ ‘ਤੇ ਮਾੜਾ ਅਸਰ ਪਵੇਗਾ ਉਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸ਼ਿਫਾਰਸਾਂ ਅਨੁਸਾਰ ਖੇਤੀ ਕਰਨ ਦੀ ਅਪੀਲ ਵੀ ਕੀਤੀ

ਸੈਸ਼ਨ ਉਪਰੰਤ ਵਿੱਤ ਮੰਤਰੀ ਸ. ਬਾਦਲ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਆਰਡੀਨੈਸਾਂ ਦਾ ਪੰਜਾਬ ਸਰਕਾਰ ਤੇ ਸੂਬੇ ਦੇ ਕਿਸਾਨ ਸਖ਼ਤ ਵਿਰੋਧ ਕਰਦੇ ਹਨ। ਉਨਾਂ ਕਿਹਾ ਕਿ ਇਹ ਆਰਡੀਨੈਸ ਜਿੱਥੇ ਕਿਸਾਨਾਂ ਲਈ ਬਹੁਤ ਘਾਤਕ ਸਿੱਧ ਹੋਣਗੇ ਉਥੇ ਇਸ ਨਾਲ ਸੂਬਾ ਸਰਕਾਰ ਨੂੰ ਅਨਾਜ ਮੰਡੀਆਂ ਤੇ ਮਾਰਕਿਟ ਕਮੇਟੀ ਤੋਂ ਸਲਾਨਾ ਹੋਣ ਵਾਲੀ 40 ਹਜ਼ਾਰ ਕਰੋੜ ਰੁਪਏ ਦੀ ਆਮਦਨ ਦਾ ਵੀ ਨੁਕਸਾਨ ਹੋਵੇਗਾ।

ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕੇਂਦਰ ਵਲੋਂ ਪਾਸ ਕੀਤੇ ਜਾ ਰਹੇ ਆਰਡੀਨੈਸਾਂ ਸਬੰਧੀ ਖ਼ਦਸਾ ਜਾਹਿਰ ਕਰਦਿਆਂ ਕਿਹਾ ਕਿ ਇਸ ਕਾਰਨ ਐਮ.ਐਸ.ਪੀ. ਅਨੁਸਾਰ ਫ਼ਸਲਾਂ ਦੇ ਤਹਿ ਕੀਤੇ ਗਏ ਭਾਅ ਦੇਣ ਤੋਂ ਵੀ ਕੇਂਦਰ ਸਰਕਾਰ ਮੁਨਕਰ ਹੋ ਜਾਵੇਗੀ ਜਿਵੇਂ ਕਿ ਇਸ ਵਾਰ ਕਿਸਾਨਾਂ ਨੂੰ ਐਮ.ਐਸ.ਪੀ. ਅਨੁਸਾਰ ਮੱਕੀ ਦਾ ਤਹਿ ਕੀਤਾ ਰੇਟ ਨਹੀਂ ਮਿਲ ਰਿਹਾ। ਵਿੱਤ ਮੰਤਰੀ ਨੇ ਖ਼ਦਸਾ ਜਾਹਿਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਈ ਫ਼ਸਲਾਂ ਦੇ ਐਮ.ਐਸ.ਪੀ. ਦੇ ਅਨੁਸਾਰ ਰੇਟ ਤਹਿ ਕੀਤੇ ਗਏ ਹਨ ਤਾਂ ਆਰਡੀਨੈਸ ਆਉਣ ਉਪਰੰਤ ਕੇਂਦਰ ਸਰਕਾਰ ਐਮ.ਐਸ.ਪੀ. ਦੇ ਅਨੁਸਾਰ ਤਹਿ ਰੇਟ ਦੇਣ ਤੋਂ ਮੁਨਕਰ ਹੋ ਜਾਵੇਗੀ ਜਿਵੇਂ ਕਿ ਇਸ ਵਾਰ ਐਮ.ਐਸ.ਪੀ. ਦੇ ਅਨੁਸਾਰ ਮੱਕੀ ਦਾ ਰੇਟ ਤਹਿ ਕੀਤਾ ਗਿਆ ਹੈ ਉਹ ਇਸ ਵਾਰ ਕਿਸਾਨਾਂ ਨੂੰ ਰੇਟ ਨਹੀਂ ਮਿਲ ਰਿਹਾ।

ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਤਿੰਨ ਵਿਸ਼ਾਲ ਡਰੱਗ ਪਾਰਕਾਂ ਸਥਾਪਤ ਕਰਨ ਤਹਿਤ ਇਨਾਂ ਵਿਚੋਂ ਇੱਕ ਬਠਿੰਡਾ ਵਿਖੇ ਬਣਾਉਣ ਨਾਲ ਮਾਲਵੇ ਦੀ ਆਰਥਿਕਤਾ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ।

ਇਸ ਵਰਚੁਅਲ ਕਿਸਾਨ ਮੇਲੇ ਦੇ ਬਠਿੰਡਾ ਤੋਂ ਇਲਾਵਾ ਤਲਵੰਡੀ ਸਾਬੋ ਤੇ ਰਾਮੁਪਰਾ ਫ਼ੂਲ ਵਿਖੇ ਆਨ ਲਾਇਨ ਸੈਸ਼ਨ ਦੌਰਾਨ ਅਗਾਂਹ ਵਧੂ ਕਿਸਾਨਾਂ ਵਲੋਂ ਸਮੂਲੀਅਤ ਕੀਤੀ ਗਈ।

ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਗਿੱਲ, ਸ਼੍ਰੀ ਅਰੁਣ ਵਧਾਵਨ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਬਹਾਦਰ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਅਗਾਂਹ ਵਧੂ ਕਿਸਾਨ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।