ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਅੰਮਿ੍ਰਤਸਰ ਕਮਿਸ਼ਨਰ ਵੱਲੋਂ ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ
September 13th, 2020 | Post by :- | 171 Views

ਅੰਮਿ੍ਰਤਸਰ, 13 ਸਤੰਬਰ ( ਮਨਬੀਰ ਸਿੰਘ )-ਅੰਮ੍ਰਿਤਸਰ ਵਿਖੇ  ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੋਵਿਡ-19 ਦਾ ਇਲਾਜ ਕਰ ਰਹੇ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ. ਖਹਿਰਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਆਪਾਂ ਸਾਰੇ ਇਕ ਟੀਮ ਵਜੋਂ ਕੰਮ ਕਰ ਰਹੇ ਹਾਂ। ਉਨਾਂ ਹਸਪਤਾਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕਰਦੇ ਕਿਹਾ ਕਿ ਸੰਕਟ ਦਾ ਹੱਲ ਤਾਂ ਫਿਲਹਾਲ ਸਾਡੇ ਕੋਲ ਨਹÄ ਹੈ, ਪਰ ਲਗਾਤਾਰ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ ਵਿਚ ਗੰਭੀਰ ਮਰੀਜਾਂ ਦਾ ਵੱਧ ਤੋਂ ਵੱਧ ਢੁੱਕਵਾਂ ਇਲਾਜ ਮੁਹੱਇਆ ਕਰਵਾਇਆ ਜਾਵੇ। ਉਨਾਂ ਕਿਹਾ ਕਿ ਕੋਰੋਨਾ ਦੇ ਚੱਲਦੇ ਕਿਸੇ ਹੋਰ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਇਲਾਜ ਵਿਚ ਪਰੇਸ਼ਾਨੀ ਨਾ ਆਵੇ, ਅਜਿਹੇ ਪ੍ਰਬੰਧ ਸਾਰੇ ਹਸਪਤਾਲ ਕਰਨ। ਉਨਾਂ ਹਸਪਤਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਸਪਤਾਲਾਂ ਵਿਚ ਨਿਰੰਤਰ ਆਕਸੀਜਨ ਸਪਲਾਈ ਯਕੀਨੀ ਬਨਾਉਣ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਜਿੱਥੋਂ ਵੀ ਉਨਾਂ ਨੂੰ ਸਿਲੰਡਰ ਆ ਰਹੇ ਹਨ, ਉਸ ਨਾਲ ਵੀ ਇਸ ਬਾਬਤ ਰੱਖਣ, ਤਾਂ ਜੋ ਹਸਪਤਾਲਾਂ ਵਿਚ ਲੋੜ ਵੇਲੇ ਮਰੀਜ਼ ਨੂੰ ਆਕਸੀਜਨ ਮਿਲ ਸਕੇ। ਸ. ਖਹਿਰਾ ਨੇ ਕੋਰੋਨਾ ਕਾਰਨ ਹੁੰਦੀਆਂ ਮੌਤਾਂ ਬਾਰੇ ਵਿਸਥਾਰ ਵੀ ਡਾਕਟਰਾਂ ਕੋਲੋਂ ਲਿਆ ਅਤੇ ਮੌਤ ਦਰ ਵਿਚ ਸੁਧਾਰ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕਣ ਉਤੇ ਜ਼ੋਰ ਦਿੱਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਡਾ. ਐਚ. ਪੀ. ਸਿੰਘ, ਡਾ. ਅਮਨਦੀਪ ਕੌਰ, ਡਾ. ਅਸ਼ੋਕ ਮਹਾਜਨ, ਡਾ. ਰਵਨੀਤ ਗਰੋਵਰ, ਡਾ. ਕੁਲਦੀਪ ਸਿੰਘ, ਡਾ. ਕੁਨਾਲ ਸ਼ਰਮਾ, ਡਾ. ਹਿਮਾਸ਼ੂੰ ਮਹਿਤਾ, ਡਾ. ਵਰੁਣ ਮਹਾਜਨ ਅਤੇ ਹੋਰ ਹਸਪਤਾਲਾਂ ਦੇ ਪ੍ਰਬੰਧਕ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review