ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਮਜੀਠਾ ਦੀ ਹੋਈ ਚੋਣ ।
September 11th, 2020 | Post by :- | 94 Views
ਆਲ ਇੰਡੀਆ  ਸਟੂਡੈਂਟਸ ਫੈਡਰੇਸ਼ਨ  ਮਜੀਠਾ ਦੀ ਹੋਈ ਚੋਣ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਮਿਤੀ 11/09/2020 ਨੂੰ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡਿਆ ਸਟੂਡੈਂਟਸ ਫੈਡਰੇਸ਼ਨ ਦੀ ਮੀਟਿੰਗ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 28 ਸਤੰਬਰ ਚਲੋ ਜਲੰਧਰ ਦੀ ਲੜੀ ਵਜੋਂ ਪਿੰਡ ਗੋਪਾਲਪੁਰ ਬਾਬਾ ਨਾਮ ਨਾਥ ਯੋਗੀ ਹਾਲ, ਬਲਾਕ ਮਜੀਠਾ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਈ। ਜਿਸਨੂੰ ਚਰਨਜੀਤ ਛਾਂਗਾਰਾਏ ਸੂਬਾ ਮੀਤ ਪ੍ਰਧਾਨ (ਸਰਬ ਭਾਰਤ ਨੌਜਵਾਨ ਸਭਾ), ਸਿਮਰਜੀਤ ਕੌਰ ਸੂਬਾ ਮੀਤ ਪ੍ਰਧਾਨ (ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ) ਅਤੇ ਰਜਨੀ ਮੋਹਕਮਪੁਰਾ ਨੇ ਸੰਬੋਧਨ ਕੀਤਾ। ਸੂਬਾਈ ਆਗੂ ਚਰਨਜੀਤ ਛਾਂਗਾਰਾਏ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ)  ਸਮੇਂ ਦੀ ਲੋੜ ਹੈ ਅਤੇ ਅਸੀਂ  ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਸ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਨਾ ਚਾਹੀਦਾ ਹੈ ਜਿਸ ਅਨੁਸਾਰ 18 ਤੋਂ 58 ਸਾਲ ਦੇ ਹਰੇਕ ਇਨਸਾਨ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਦਿੱਤਾ ਜਾਵੇ ਜਿਵੇਂ ਕਿ ਅਣਸਿੱਖਿਅਤ ਨੂੰ 20,000/ ਮਹੀਨਾ, ਅਰਧ ਸਿੱਖਿਅਤ ਨੂੰ 25,000/ਰੁ: ਮਹੀਨਾ, ਸਿੱਖਿਅਤ ਨੂੰ 30,000/ਰੁ: ਮਹੀਨਾ ਅਤੇ ਉੱਚ ਸਿੱਖਿਅਤ ਨੂੰ 35,000/ਰ: ਮਹੀਨਾ ਤਨਖਾਹ ਦੇਣ ਦੀ ਗਾਰੰਟੀ ਹੋਵੇ ਅਤੇ ਕੰਮ ਮੁਹੱਈਆ ਨਾ ਕਰਾਉਣ ਦੀ ਹਾਲਤ ਵਿੱਚ ਉਪਰੋਕਤ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੇ ਰੂਪ ਵਿੱਚ ਦਿੱਤਾ ਜਾਵੇ। ਇਸ ਮੌਕੇ ਉੱਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਬਲਾਕ ਮਜੀਠਾ ਦੀ ਬਲਾਕ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਬਲਾਕ ਮਜੀਠਾ ਤੋਂ ਵੱਖਰੇ ਵੱਖਰੇ ਸਕੂਲਾਂ, ਕਾਲਜਾਂ ਵਿੱਚ ਪੜਦੇ  ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਅਹੁਦੇਦਾਰਾਂ ਪ੍ਧਾਨ ਜਸਬੀਰ ਕੌਰ ਮਜਵਿੰਡ (ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ), ਸਕੱਤਰ ਖੁਸ਼ਪੀ੍ਤ ਕੌਰ ਖੁਸ਼ੀਪੁਰ (ਸਰਕਾਰੀ ਸਕੂਲ ਜੇਠੂਵਾਲ), ਖਜ਼ਾਨਚੀ ਮਨਦੀਪ ਕੌਰ ਮਜਵਿੰਡ, ਸਭਿਆਚਾਰਕ ਕਨਵੀਨਰ ਆਸ਼ੀਸ਼ਪੀ੍ਤ ਸਿੰਘ ਕੋਟਲਾ ਸੈਦਾਂ, ਪੈ੍ਸ ਸਕੱਤਰ ਰਾਜਵਿੰਦਰ ਗੋਪਾਲਪੁਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਗੋਪਾਲਪੁਰ, ਮੀਤ ਪ੍ਰਧਾਨ ਜਸਵਿੰਦਰ ਗੋਪਾਲਪੁਰ, ਦੀ ਚੌਣ ਕੀਤੀ ਗਈ। ਇਸ ਤੋਂ ਇਲਾਵਾ ਸਰਬਜੀਤ ਮਜਵਿੰਡ,ਮਨਪੀ੍ਤ, ਕੋਮਲਪ੍ਰੀਤ ਸਹਿਨੇਵਾਲੀ, ਸਿਮਰਨ, ਮਨੀਸਾ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।