ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ,ਮਨੋਜ ਤਿਵਾੜੀ ,ਦਲੇਰ ਮਹਿੰਦੀ ਆਪਣੀ ਕਲਾ ਨਾਲ ਕਰਨਗੇ ਗੁਰੂ ਨਾਨਕ ਦੇਵ ਜੀ ਦੀ ਉਸਤਤ ।
September 10th, 2020 | Post by :- | 132 Views

ਕੇਂਦਰ ਸਰਕਾਰ ਲਗਾਤਾਰ ਆਨਲਾਇਨ ਸਮਾਗਮਾਂ ਰਾਹੀਂ ਹੋ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ

*ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ,ਮਨੋਜ ਤਿਵਾੜੀ,ਦਲੇਰ ਮਹਿੰਦੀ ਆਪਣੀ ਕਲਾ ਦੇ ਨਾਲ ਕਰਨਗੇ ਗੁਰੂ ਉਸਤਤ*

ਜੰਡਿਆਲਾ ਗੁਰੂ,10 ਸਤੰਬਰ (….ਕੁਲਜੀਤ ਸਿੰਘ…)-
ਦੇਸ਼ ਦੀ ਮੋਦੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਲਗਾਤਾਰ ਆਨਲਾਇਨ ਸਮਾਗਮਾਂ ਦੇ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ ਤੇ ਉਕਤ ਸਮਾਗਮ 31 ਅਕਤੂਬਰ ਤੱਕ ਚੱਲਣਗੇ ਜਿਸ ਵਿਚ ਕਵੀ ਦਰਬਾਰ/ਗੋਸ਼ਟੀਆਂ/ਕਾਨਫਰੰਸਾਂ/ਸੰਗੀਤ ਮਈ ਪ੍ਰੋਗਰਾਮ ਹੋਣਗੇ। ਇਹ ਜਾਣਕਾਰੀ ਭਾਰਤ ਸਰਕਾਰ ਦੀ ਕਵੀ ਦਰਬਾਰਾਂ ਦੀ ਸੰਬੰਧਤ ਕਮੇਟੀ ਦੇ ਮੈਂਬਰ ਤੇ ਸਰਬ ਸਾਂਝਾ ਸਭਿਆਚਾਰ ਮੰਚ ਦੇ ਆਲ ਇੰਡੀਆ ਕਨਵੀਨਰ ਸ਼੍ਰੀ ਹਰਭਜਨ ਸਿੰਘ ਦਿਓਲ ਅਤੇ ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਸਾਂਝੀ ਕੀਤੀ। ਇਹ ਦੱਸਣਯੋਗ ਹੈ ਕਿ ਇਹਨਾਂ ਸਮਾਗਮਾਂ ਵਿੱਚ ਦੇਸ਼ ਦੇ ਵੱਖ ਵੱਖ ਨੇਤਾਵਾਂ, ਕਲਾਕਾਰਾਂ, ਕਵੀ ਸਾਹਿਬਾਨ ਨੇ ਸ਼ਿਰਕਤ ਕੀਤੀ ਹੈ ਆਉਣ ਵਾਲੇ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਦੀਆਂ ਮਹਾਨ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ। ਇਹਨਾਂ ਸਮਾਗਮਾਂ ਵਿੱਚ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ, ਬੀਜੇਪੀ ਦੇ ਨੇਤਾ ਅਤੇ ਫਿਲਮ ਐਕਟਰ ਮਨੋਜ ਤਿਵਾੜੀ, ਪਿਠਵਰਤੀ ਗਾਇਕ ਦਲੇਰ ਮਹਿੰਦੀ ਆਦਿ ਕਈ ਫਿਲਮੀ ਹਸਤੀਆਂ ਵੀ ਸ਼ਮੂਲੀਅਤ ਕਰਨਗੀਆਂ। ਅੱਜ ਸਮਾਗਮਾਂ ਦੀ ਲੜੀ ਦੌਰਾਨ 17ਵੇਂ ਆਨਲਾਇਨ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ ਜੀ ਸ਼ਮੂਲੀਅਤ ਕੀਤੀ। 18ਵਾਂ ਆਨਲਾਇਨ ਕਵੀ ਦਰਬਾਰ ਮਿਤੀ 11 ਸਤੰਬਰ ਨੂੰ ਹੋਵੇਗਾ ਤੇ 19ਵੇਂ ਆਨਲਾਇਨ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਸ਼ਮੂਲੀਅਤ ਕਰਨਗੇ। ਇਹ ਵੀ ਦੱਸਣਯੋਗ ਹੈ ਕਿ ਮਿਤੀ 13 ਸਤੰਬਰ ਨੂੰ ਪਦਮਸ਼੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਆਪਣੀ ਸੰਗੀਤਕ ਕਲਾ ਦਾ ਜੌਹਰ ਵਿਖਾਉਣਗੇ। ਆਉਣ ਵਾਲੇ ਸਮੇਂ ਵਿੱਚ ਵੀ ਦਲੇਰ ਮਹਿੰਦੀ, ਮਨੋਜ ਤਿਵਾੜੀ ਸਮੇਤ ਕਈ ਕਲਾਕਾਰ ਸ਼ਾਮਿਲ ਹੋਣਗੇ। ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਤੋਂ ਸਾਹਤਿਕਾਰ ਕੁਲਦੀਪ ਸਿੰਘ ਦਰਾਜਕੇ,ਸਵਿੰਦਰ ਸਿੰਘ ਲਾਹੌਰੀਆ,ਦਵਿੰਦਰ ਸਿੰਘ(ਦਵਿੰਦਰ ਭੋਲਾ) ਵੀ ਸ਼ਮੂਲੀਅਤ ਕਰ ਚੁੱਕੇ ਹਨ। ਇਹ ਸਾਰੇ ਸਮਾਗਮ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਆਰਟਸ ਦੀ ਰਹਿਨੁਮਾਈ ਹੇਂਠ ਕੀਤੇ ਜਾ ਰਹੇ ਹਨ। ਇਹ ਸਾਰੇ ਸਮਾਗਮ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਣਗੇ, ਜੋ ਆਨਲਾਇਨ ਯੂਮ ਐਪ ਰਾਹੀਂ ਹੋ ਰਹੇ ਸਨ,ਜਿਸ ਵਿੱਚ ਆਨਲਾਇਨ ਸ਼ਮੂਲੀਅਤ ਰਾਹੀਂ ਵੀ ਜੁੜਿਆ ਜਾ ਸਕਦਾ ਹੈ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਆਰਟਸ ਦੇ ਫੇਸਬੁੱਕ ਪੇਜ,ਯੂ ਟਿਊਬ ਪੇਜ ਅਤੇ ਹੋਰ ਸੋਸ਼ਲ ਸਾਈਟਸ ‘ਤੇ ਵੀ ਵੇਖੇ ਜਾ ਸਕਦੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।