ਪੱਤਰਕਾਰ ਨਾਲ ਹੋਈ ਧੱਕੇਸ਼ਾਹੀ ਦੇ ਮਾਮਲੇ ਨੂੰ ਲੈ ਪਤਰਕਾਰਾਂ ਦਾ ਵਫਦ ਐਸ ਐਚ ਓ ਝੰਡੇਰ ਨੂੰ ਮਿਲਿਆ ।
September 10th, 2020 | Post by :- | 89 Views

ਮਾਮਲਾ ਪੱਤਰਕਾਰ ਨਾਲ ਕੀਤੀ ਧੱਕੇਸਾਹੀ ਦਾ
ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦਾ ਵਫਦ ਐੱਸ.ਐੱਚ.ਓ ਝੰਡੇਰ ਨੂੰ ਮਿਲਿਆ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੱਤਰਕਾਰਾਂ ਤੇ ਆਏ ਦਿਨ ਹੋ ਰਹੇ ਹਮਲੇ ਰੋਕਣ ਲਈ ਸਰਕਾਰ ਲਿਆਵੇ ਸਖਤ ਗੈਰਜਮਾਨਤੀ ਕਾਨੂੰਨ-ਵਡਾਲਾ
-ਬੀਤੇ ਦਿਨੀ ਗੁਰੂ ਕਾ ਬਾਗ/ਚੇਤਨਪੁਰਾ ਸਟੇਸ਼ਨ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਕੁਲਦੀਪ ਸਿੰਘ ਸੰਤੂਨੰਗਲ ਜੋ ਕਿ ਕਵਰੇਜ ਕਰਨ ਲਈ ਥਾਣਾ ਝੰਡੇਰ ਵਿਖੇ ਗਏ ਸਨ, ਉਨ•ਾਂ ਨਾਲ ਪੁਲਿਸ ਨੇ ਬਦਸਲੁਕੀ ਕਰਦੇ ਹੋਏ ਜਿਥੇ ਪੱਤਰਕਾਰ ਦਾ ਮੋਬਾਇਲ ਖੋਹ ਲਿਆ, ਉਥੇ ਹੀ ਨਜਾਇਜ਼ ਤੌਰ ‘ਤੇ ਕਰੀਬ 3 ਘੰਟੇ ਥਾਣੇ ਵਿਚ ਰੱਖਦੇ ਹੋਏ ਰਾਤ ਲਗਭਗ 11 ਵਜੇ ਜਾਣ ਦਿੱਤਾ ਗਿਆ। ਇਸ ਪੁਲਿਸ ਵਧੀਕੀ ਦੇ ਵਿਰੋਧ ਵਿਚ ਪੱਤਰਕਾਰ ਸਾਥੀ ਦੇ ਹੱਕ ਵਿਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆਂ ਦੇ ਜ਼ਿਲ•ਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ ਤੇ ਸਬ ਡਵੀਜ਼ਨ ਮਜੀਠਾ ਦੇ ਪ੍ਰਧਾਨ ਜਗਤਾਰ ਸਿੰਘ ਸਹਿਮੀ ਦੀ ਅਗਵਾਈ ਵਿਚ ਇਕ ਪੱਤਰਕਾਰਾਂ ਦਾ ਵਫਤ ਐੱਸ.ਐੱਚ.ਓ ਝੰਡੇਰ ਨੂੰ ਮਿਲਿਆ ਤੇ ਇਸ ਪੁਲਿਸ ਵਧੀਕੀ ਦਾ ਵਿਰੋਧ ਕਰਨ ਤੇ ਜਿਥੇ ਐੱਸ.ਐੱਚ.ਓ ਵਲੋਂ ਥਾਣਾ ਝੰਡੇਰ ਦੀ ਪੁਲਿਸ ਵਲੋਂ ਜਿਥੇ ਗਲਤ ਫਹਿਮੀ ਹੋਣ ਕਰਕੇ ਹੋਈ ਗਲਤੀ ਦਾ ਅਹਿਸਾਸ ਕਰਦੇ ਹੋਏ ਮੋਬਾਇਲ ਵਾਪਸ ਕੀਤਾ ਉਥੇ ਹੀ ਭਵਿੱਖ ਵਿਚ ਪੱਤਰਕਾਰਾਂ ਨੂੰ ਥਾਣੇ ਅੰਦਰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਵਡਾਲਾ ਨੇ ਕਿਹਾ ਕਿ ਆਏ ਦਿਨ ਪੱਤਕਰਕਾਰਾਂ ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਸਖਤ ਤੋਂ ਸਖਤ ਗੈਰ ਜਮਾਨਤੀ ਧਰਾਵਾਂ ਤਹਿਤ ਕਾਨੂੰਨ ਲਿਆਵੇ ਜਾਵੇ ਤਾਂ ਜੋ ਭਵਿੱਖ ਵਿਚ ਲੋਕਤੰਤਰ ਤੇ ਚੌਥੇ ਥੰਮ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਪੱਤਰਕਾਰਾਂ ਦੇ ਵਫਤ ਵਿਚ ਜ਼ਿਲ•ਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ, ਜਗਤਾਰ ਸਿੰਘ ਸਹਿਮੀ, ਉਕਤ ਤੋਂ ਇਲਾਵਾ ਸੁਖਵੰਤ ਸਿੰਘ ਚੇਤਨਪੁਰੀ, ਨਿਰਵੈਲ ਸਿੰਘ ਗਿੱਲ, ਸ਼ਰਨਜੀਤ ਸਿੰਘ ਗਿੱਲ, ਰਣਬੀਰ ਸਿੰਘ ਮਿੰਟੂ, ਮਹਾਂਬੀਰ ਸਿੰਘ ਗਿੱਲ, ਅਸ਼ਵਨੀ ਨਈਅਰ, ਜਰਨੈਲ ਸਿੰਘ ਤੱਗੜ, ਰਾਜਾ ਕੋਟਲੀ, ਅਸੀਸ਼ ਭੰਡਾਰੀ, ਇੰਦਰਜੀਤ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਮੈਣੀਆਂ, ਸੁਖਵਿੰਦਰਪਾਲ, ਹਰਪ੍ਰੀਤ ਸਿੰਘ ਨਵੇਂ ਨਾਗ, ਜਗਤਾਰ ਸਿੰਘ ਛਿੱਤ, ਬਲਵੰਤ ਸਿੰਘ ਭਗਤ, ਦਿਲਬਾਗ ਰਾਣੇਵਾਲੀ, ਰਾਜਵਿੰਦਰ ਹੁੰਦਲ ਆਦਿ ਸ਼ਾਮਲ ਸਨ।

ਕੈਪਸ਼ਨ ਥਾਣਾ ਝੰਡੇਰ ਦੀ ਪੁਲਿਸ ਵਲੋਂ ਪੱਤਰਕਾਰ ਨਾਲ ਕੀਤੀ ਗਈ ਧੱਕੇਸ਼ਾਹੀ ਦੇ ਵਿਰੋਧ ਵਿਚ ਐੱਸ ਐੱਚ ਓ ਝੰਡੇਰ ਨੂੰ ਮਿਲਣ ਉਪਰੰਤ ਪੱਤਰਕਾਰਾਂ ਦਾ ਵਫਦ।ਪ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।