ਕੇਂਦਰ ਦੇ 16 ਵੇਂ ਆਨਲਾਈਨ ਕਵੀ ਦਰਬਾਰ ਵਿਚ ਦਵਿੰਦਰ ਸਿੰਘ ਭੋਲਾ ਨੇ ਬਾਬੇ ਨਾਨਕ ਦੀ ਕੀਤੀ ਵਡਿਆਈ ।
September 9th, 2020 | Post by :- | 146 Views
 ਕੇੇਂਦਰ ਦੇ 16ਵੇੇਂ ਆਨਲਾਈਨ ਕਵੀ ਦਰਬਾਰ ਵਿਚ ਦਵਿੰਦਰ ਸਿੰਘ ਭੋਲਾ ਨੇ ਬਾਬੇ ਨਾਨਕ ਦੀ ਕੀਤੀ ਵਡਿਆਈ
ਜੰਡਿਆਲਾ ਗੁਰੂ / ਕੁਲਜੀਤ ਸਿੰਘ
ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਦੀ ਲੜੀ ਤਹਿਤ 16ਵਾਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਜੰਡਿਆਲਾ ਗੁਰੂ ਤੋਂ ਕਵੀ ਅਤੇ  ਦਵਿੰਦਰ ਸਿੰਘ ਭੋਲਾ ਅਤੇ ਹੋਰ ਕਵੀਆਂ ਨਾਲ ਆਪਣੀ ਕਲਮ ਦੀ ਰਚਨਾਂ ਨਾਲ ਬਾਬੇ ਨਾਨਕ ਦੀ ਉਸਤਤ ਵਡਿਆਈ ਕੀਤੀ । ਜਾਣਕਾਰੀ ਦਿੰਦੇ ਹੋਏ ਕਵੀ ਦਵਿੰਦਰ ਸਿੰਘ ਭੋਲਾ ਨੇ ਕਿਹਾ  ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਨਫਰੰਸਾਂ/ਗੋਸ਼ਟੀਆਂ/ਵਿਚਾਰ ਰਚਨਾਵਾਂ ਭਰੇ ਪ੍ਰੋਗਰਾਮਾਂ/ ਕਵੀ ਦਰਬਾਰਾਂ ਰਾਹੀਂ ਭਾਰਤ ਸਰਕਾਰ ਲਗਾਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋ ਰਹੀ ਹੈ ਅਤੇ ਤਕਨਾਲੋਜੀ ਰਾਹੀਂ ਗੁਰੂ ਜੀ ਦੀ ਸਿੱਖਿਆਵਾਂ ਨੂੰ ਘਰ ਘਰ ਪਹੁੰਚਾ ਕੇ ਬਹੁਤ ਵਧੀਆ ਸੇਵਾ ਨਿਭਾ ਰਹੀ ਹੈ । ਇਸ ਮੌਕੇ ਦਵਿੰਦਰ ਸਿੰਘ ਭੋਲਾ ਨੇ ਭਾਰਤ ਸਰਕਾਰ ਤੇ ਕਵੀ ਦਰਬਾਰਾਂ ਦੀ ਭਾਰਤ ਸਰਕਾਰ ਦੀ ਸੰਬੰਧਤ ਕਮੇਟੀ ਦੇ ਮੈਂਬਰ ਸ਼੍ਰੀ ਹਰਭਜਨ ਸਿੰਘ ਦਿਓਲ ਤੇ ਉਹਨਾਂ ਦੀ ਸਾਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਬਾਬੇ ਨਾਨਕ ਦੇ ਸੰਦੇਸ਼ ਘਰ ਘਰ ਪਹੁਚਾਨ ਲਈ ਦਿਉਲ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਬਹੁਤ ਹੀ ਮੇਹਨਤ ਨਾਲ ਕੰਮ ਕਰ ਰਹੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀਕਲਾ ਵਿਚ ਰੱਖੇ ਭਾਰਤ ਸਰਕਾਰ ਦਾ ਇਹ ਕਾਰਜ ਸ਼ਲਾਘਾਯੋਗ ਹੈ । ਇਸ ਮੋਕੇ ਭੋਲਾ ਨੇ ਕਿਹਾ ਕਿ ਜੰਡਿਆਲੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕੇ ਇਸ ਤੋਂ ਪਹਿਲਾ ਜੰਡਿਆਲਾ ਗੁਰੂ ਤੋਂ ਕਵੀ ਸ਼ੁਕਰਗੁਜ਼ਾਰ ਸਿੰਘ, ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ ਵੀ ਇਹਨਾਂ ਚੱਲ ਰਹੇ ਕਵੀ ਦਰਬਾਰਾਂ ਵਿਚ ਹਾਜ਼ਰੀ ਭਰ ਚੁੱਕੇ ਹਨ ।ਦਵਿੰਦਰ ਸਿੰਘ ਭੋਲਾ ਜੰਡਿਆਲੀਆ ਪੰਜਾਬੀ ਕਵੀ ਨੇ ਵਿਸ਼ੇਸ਼ ਜਾਣਕਾਰੀ ਰਾਹੀਂ ਦੱਸਿਆ ਕਿ ਸੱਤ ਸਤੰਬਰ ਦੋ ਹਜ਼ਾਰ ਵੀਹ ਨੂੰ ਉਨ੍ਹਾਂ ਦੀ ਕੈਨੇਡਾ ਵਾਪਸੀ ਤੇ ਜੰਡਿਆਲਾ ਗੁਰੂ ਆਪਣੇ ਘਰ ਵਿਖੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਕਾਂਤ ਵਿੱਚ ਹੋਮ ਕੋਰੋਟਾਈਨ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਵੀ ਦਰਬਾਰਾਂ ਦੀ ਲੜੀ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।